Home /News /punjab /

Mohali: PNB ATM ਤੋਂ 8 ਲੱਖ ਦੀ ਲੁੱਟ, ਕਰੂਜ਼ ਗੱਡੀ 'ਚ ਆਏ ਸੀ ਚੋਰ

Mohali: PNB ATM ਤੋਂ 8 ਲੱਖ ਦੀ ਲੁੱਟ, ਕਰੂਜ਼ ਗੱਡੀ 'ਚ ਆਏ ਸੀ ਚੋਰ

PNB ATM ਤੋਂ 8 ਲੱਖ ਦੀ ਲੁੱਟ, ਕਰੂਜ਼ ਗੱਡੀ 'ਚ ਆਏ ਸੀ ਚੋਰ

PNB ATM ਤੋਂ 8 ਲੱਖ ਦੀ ਲੁੱਟ, ਕਰੂਜ਼ ਗੱਡੀ 'ਚ ਆਏ ਸੀ ਚੋਰ

  • Share this:

    ਮਨੋਜ ਰਾਠੀ

    ਮੋਹਾਲੀ ਦੇ ਪਿੰਡ ਘੜੂਆ ਵਿੱਚ ਕਰੂਜ਼ ਗੱਡੀ ਸਵਾਰ ਚੋਰ ਪੰਜਾਬ ਨੈਸ਼ਨਲ ਬੈਂਕ ਦੇ ਏ ਟੀ ਐੱਮ ਤੋਂ 8 ਲੱਖ ਦੀ ਨਕਦੀ ਲੁੱਟ ਕੇ ਲੈ ਗਏ। ਇਹ ਵਾਰਦਾਤ ਸ਼ਨੀਵਾਰ ਨੂੰ ਦੇਰ ਰਾਤ ਅੰਜਾਮ ਦਿੱਤਾ ਗਿਆ।

    ਦੱਸਿਆ ਜਾ ਰਿਹਾ ਹੈ ਕਿ ਏ ਟੀ ਐੱਮ ਵਿੱਚ ਕੋਈ ਸੁਰੱਖਿਆ ਗਾਰਡ ਵੀ ਮੌਜੂਦ ਨਹੀਂ। ਚੋਰਾਂ ਨੇ ਪਹਿਲਾਂ ਏ ਟੀ ਐੱਮ ਮਸ਼ੀਨ ਨੂੰ ਗੈੱਸ ਕਟਰ ਨਾਲ ਤੋੜਿਆ ਫੇਰ ਲੁੱਟ ਨੂੰ ਅੰਜਾਮ ਦਿੱਤਾ। ਘੜੂਆ ਚੌਕੀ ਇੰਚਾਰਜ ਕੈਲਾਸ਼ ਬਹਾਦੁਰ ਨੇ ਦੱਸਿਆ ਕਿ ਵਾਰਦਾਤ ਦਾ ਸਵੇਰੇ ਚਾਰ ਵਜੇ ਪਤਾ ਲੱਗਿਆ।

    ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬੈਂਕ ਮੈਨੇਜਰ ਨਾਲ ਸੰਪਰਕ ਕੀਤਾ ਜਿਸ ਨੇ ਏ ਟੀ ਐੱਮ ਵਿੱਚ ਪਈ ਰਕਮ ਦੀ ਜਾਣਕਾਰੀ ਦਿੱਤੀ। ਪੁਲਿਸ ਨੂੰ ਏ ਟੀ ਐੱਮ ਦੇ ਬਾਹਰ ਬੇਹੋਸ਼ ਕੀਤੇ ਗਏ ਅਵਾਰਾ ਕੁੱਤੇ ਵੀ ਮਿਲੇ। ਇਹ ਇਲਾਕ਼ਾ ਆਬਾਦੀ ਵਾਲਾ ਹੈ ਤੇ ਇਹ ਏ ਟੀ ਐਮ ਸਰਕਾਰੀ ਹਸਪਤਾਲ ਦੇ ਨੇੜੇ ਹੈ। ਚੋਰਾਂ ਨੇ ਸੀ ਟੀ ਵੀ ਕੈਮਰੇ ਵੀ ਭੰਨ ਦਿੱਤੇ।

    Published by:Anuradha Shukla
    First published:

    Tags: ATM loot, Mohali