• Home
 • »
 • News
 • »
 • punjab
 • »
 • RSS HAS DECIDED NOT TO HOLD ITS ANNUAL FULL UNIFORM PARADE IN PUNJAB

ਕਿਸਾਨ ਅੰਦੋਲਨ : RSS ਨੇ ਪੰਜਾਬ ਵਿੱਚ ਆਪਣੀ ਸਾਲਾਨਾ ਦਸਹਿਰਾ ਪਰੇਡ ਕੀਤੀ ਰੱਦ

ਪੰਜਾਬ ਵਿੱਚ ਕਈ ਦਹਾਕਿਆਂ ਤੋਂ ਆਰਐਸਐਸ ਆਪਣੀ ਸਲਾਨਾ ਵਰਦੀ ਪਰੇਡ ਵਿੱਚ ਪੂਰੀ ਵਰਤੀ ਤੇ ਲਾਠੀਆਂ ਨਾਲ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦੀ ਹੈ। ਕਈ ਵਾਰ ਤਾਂ ਹਥਿਆਰਾਂ ਨਾਲ ਵੀ ਪਰੇਡ ਕੀਤੀ ਜਾਂਦੀ ਹੈ।

ਕਿਸਾਨ ਅੰਦੋਲਨ : RSS ਨੇ ਪੰਜਾਬ ਵਿੱਚ ਆਪਣੀ ਸਾਲਾਨਾ ਦਸਹਿਰਾ ਪਰੇਡ ਕੀਤੀ ਰੱਦ (Image Courtesy:Twitter@David20247185)

ਕਿਸਾਨ ਅੰਦੋਲਨ : RSS ਨੇ ਪੰਜਾਬ ਵਿੱਚ ਆਪਣੀ ਸਾਲਾਨਾ ਦਸਹਿਰਾ ਪਰੇਡ ਕੀਤੀ ਰੱਦ (Image Courtesy:Twitter@David20247185)

 • Share this:
  ਚੰਡੀਗੜ੍ਹ : ਇਸ ਵਾਰ ਰਾਸ਼ਟਰੀ ਸਵੈ ਸੇਵਕ ਸੰਘ (RSS) ਪੰਜਾਬ ਵਿੱਚ ਦਸਹਿਰੇ ਉੱਤੇ ਸਲਾਨਾ ਵਰਦੀ ਪਰੇਡ ਨਹੀਂ ਕਰੇਗੀ। ਕਿਸਾਨ ਅੰਦੋਲਨ ਦੇ ਕਾਰਨ ਆਰਐਸਐਸ ਨੇ ਇਹ ਫੈਸਲਾ ਕੀਤਾ ਹੈ। ਕਈ ਦਹਾਕਿਆਂ ਤੋਂ ਆਰਐਸਐਸ ਆਪਣੀ ਸਲਾਨਾ ਵਰਦੀ ਪਰੇਡ ਵਿੱਚ ਪੂਰੀ ਵਰਤੀ ਤੇ ਲਾਠੀਆਂ ਨਾਲ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦੀ ਹੈ। ਕਈ ਵਾਰ ਤਾਂ ਹਥਿਆਰਾਂ ਨਾਲ ਵੀ ਪਰੇਡ ਕੀਤੀ ਜਾਂਦੀ ਹੈ। ਜਾਣਕਾਰੀ ਮੁਤਾਬਿਕ ਆਰਐਸਐਸ ਨੇ ਲੋਕਲ ਇਕਾਈਆਂ ਨੂੰ ਦਸ਼ਹਿਰੇ ਉੱਤੇ ਪਰੇਡ ਤੋਂ ਬਚਣ ਤੇ ਸਥਾਨਕ ਪੱਧਰ ਉੱਤੇ ਛੋਟੇ ਪ੍ਰੋਗਰਾਮ ਕਰਨ ਲਈ ਕਿਹਾ ਹੈ।

  ਟ੍ਰਿਬਿਊਨ ਦੀ ਰਿਪੋਰਟ ਮੁਤਾਬਿਕ ਮਾਲਵਾ ਦੇ ਇੱਕ ਆਰਐਸਐਸ ਲੀਡਰ ਮੁਤਾਬਿਕ ਦਸ਼ਰਿਹ ਉੱਤੇ ਪਰੇਡ ਰੱਦ ਕਰਨ ਲਿਖਤੀ ਤੌਰ ਤੇ ਨਹੀਂ ਕਿਹਾ ਪਰ ਮੋਖਿਕ ਤੋਰ ਉੱਤੇ ਇਸ ਫੈਸਲੇ ਬਾਰੇ ਸਭ ਨੂੰ ਜਾਣੂ ਕਰਵਾਇਆ ਗਿਆ ਹੈ। ਪਰੇਡ ਰੱਦ ਹੋਣ ਬਾਰੇ ਹਾਲਾਂਕਿ ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਕਿਸਾਨਾਂ ਦੀ ਧਮਕੀ ਦਾ ਮੁੱਖ ਕਾਰਨ ਨਹੀਂ ਦੱਸਿਆ ਹੈ।

  ਖ਼ਬਰ ਅਨੁਸਾਰ ਆਰਐਸਐਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਇਕਬਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸਥਾਨਕ ਇਕਾਈਆਂ ਨੂੰ ਕਿਹਾ ਸੀ ਕਿ ਉਹ ਆਪਣੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਕੋਈ ਵੀ ਫੈਸਲਾ ਲੈਣ। ਉਨ੍ਹਾਂ ਕਿਹਾ ਕਿ ਮਾਰਗ ਸੰਚਾਲਨ ਸਮਾਜ ਵਿੱਚ ਸ਼ਾਂਤੀ ਅਤੇ ਸਦਭਾਵਨਾ ਤੋਂ ਜ਼ਿਆਦਾ ਮਹੱਤਵਪੂਰਨ ਨਹੀਂ ਸੀ।

  ਆਰਐਸਐਸ ਦੇ ਇੱਕ ਹੋਰ ਨੇਤਾ ਨੇ ਕਿਹਾ, “ਅਸੀਂ ਹਫ਼ਤੇ ਪਹਿਲਾਂ ਰੂਟ ਮੈਪ ਬਣਾਉਂਦੇ ਸੀ ਅਤੇ ਆਰਐਸਐਸ ਵਰਕਰ ਇਸ ਬਾਰੇ ਉਤਸ਼ਾਹਿਤ ਹੋਣਗੇ। ਇਸ ਸਾਲ, ਕੋਈ ਰੂਟ ਮੈਪ ਤਿਆਰ ਨਹੀਂ ਕੀਤਾ ਗਿਆ ਹੈ ਅਤੇ ਸਾਨੂੰ ਇਸਨੂੰ ਘੱਟ-ਪ੍ਰੋਫਾਈਲ ਮਾਮਲੇ ਰੱਖਣ ਲਈ ਕਿਹਾ ਗਿਆ ਹੈ। ”
  Published by:Sukhwinder Singh
  First published: