• Home
 • »
 • News
 • »
 • punjab
 • »
 • RTI SCAM EXPOSED VILLAGE SARPANCH ACCUSED OF MISUSING GOVERNMENT FUNDS IN NABHA

RTI ਰਾਹੀਂ ਘਪਲੇ ਖੁਲਾਸਾ, ਪਿੰਡ ਦੇ ਸਰਪੰਚ ਤੇ ਸਰਕਾਰੀ ਫੰਡਾਂ ਦੇ ਦੁਰਵਰਤੋਂ ਦੇ ਲੱਗੇ ਦੋਸ਼

ਨਾਭਾ ਬਲਾਕ ਦੇ ਪਿੰਡ ਦੰਦਰਾਲਾ ਖਰੋੜ ਵਿਖੇ ਜਿੱਥੇ ਪਿੰਡ ਵਾਸੀਆਂ ਵੱਲੋਂ ਪਿੰਡ ਦੇ ਸਰਪੰਚ ਤੇ ਉੱਪਰ ਸਰਕਾਰੀ ਫੰਡਾਂ ਦੇ ਦੁਰਉਪਯੋਗ ਦੇ ਦੋਸ਼ ਲਗਾਏ। ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰੀ ਪੈਸੇ ਦੇ ਘਪਲੇ ਦਾ ਉਜਾਗਰ ਆਰਟੀਆਈ ਦੇ ਰਾਹੀਂ ਹੋਇਆ ਅਤੇ ਅਸੀਂ ਉੱਚ ਅਧਿਕਾਰੀਆਂ ਨੂੰ ਕਈ ਵਾਰੀ ਲਿਖਤੀ ਵੀ ਦੇ ਚੁੱਕੇ ਹਾਂ ਪਰ ਅਜੇ ਤੱਕ ਸਰਪੰਚ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ।

RTI ਰਾਹੀਂ ਘਪਲੇ ਖੁਲਾਸਾ, ਪਿੰਡ ਦੇ ਸਰਪੰਚ ਤੇ ਸਰਕਾਰੀ ਫੰਡਾਂ ਦੇ ਦੁਰਉਪਯੋਗ ਦੇ ਲੱਗੇ ਦੋਸ਼

 • Share this:
  ਭੁਪਿੰਦਰ ਸਿੰਘ ਨਾਭਾ

  ਨਾਭਾ : ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸੁੰਦਰੀਕਰਨ ਲਈ ਵਿਕਾਸ ਕਾਰਜਾਂ ਲਈ ਲੱਖਾਂ ਰੁਪਏ ਦੀਆਂ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਜੇਕਰ ਪਿੰਡਾਂ ਵਿੱਚ ਗਰਾਂਟਾਂ ਦਾ ਦੁਰਉਪਯੋਗ ਹੋਣ ਲੱਗ ਗਏ ਤਾਂ ਪਿੰਡ ਵਿਚ ਵਿਕਾਸ ਕਿੱਥੇ ਹੋਵੇਗਾ। ਜਿਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੇ ਨਾਭਾ ਬਲਾਕ ਦੇ ਪਿੰਡ ਦੰਦਰਾਲਾ ਖਰੋੜ ਵਿਖੇ ਜਿੱਥੇ ਪਿੰਡ ਵਾਸੀਆਂ ਵੱਲੋਂ ਪਿੰਡ ਦੇ ਸਰਪੰਚ ਤੇ ਉੱਪਰ ਸਰਕਾਰੀ ਫੰਡਾਂ ਦੇ ਦੁਰਉਪਯੋਗ ਦੇ ਦੋਸ਼ ਲਗਾਏ। ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰੀ ਪੈਸੇ ਦੇ ਘਪਲੇ ਦਾ ਉਜਾਗਰ ਆਰਟੀਆਈ ਦੇ ਰਾਹੀਂ ਹੋਇਆ ਅਤੇ ਅਸੀਂ ਉੱਚ ਅਧਿਕਾਰੀਆਂ ਨੂੰ ਕਈ ਵਾਰੀ ਲਿਖਤੀ ਵੀ ਦੇ ਚੁੱਕੇ ਹਾਂ ਪਰ ਅਜੇ ਤੱਕ ਸਰਪੰਚ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਇਸ ਸੰਬੰਧੀ ਜਦੋਂ ਬੀਡੀਪੀਓ ਰਜਨੀਸ਼ ਕੁਮਾਰ ਨਾਲ ਗੱਲਬਾਤ ਕੀਤੀ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਮੇਰੇ ਹੁਣ ਧਿਆਨ ਵਿੱਚ ਆਇਆ ਹੈ ਅਤੇ ਸ਼ਿਕਾਇਤ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਦੂਜੇ ਪਾਸੇ ਮਹਿਲਾ ਸਰਪੰਚ ਬੇਅੰਤ ਕੌਰ ਵੱਲੋ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

  ਪਿੰਡ ਦੀ ਪੰਚਾਇਤ ਨੂੰ ਮਿੰਨੀ ਪਾਰਲੀਮੈਂਟ ਦਾ ਦਰਜਾ ਦਿੱਤਾ ਗਿਆ ਹੈ ਪਰ ਹੁਣ ਪਿੰਡਾਂ ਵਿੱਚ ਆਰਟੀਆਈ ਦੇ ਰਾਹੀਂ ਘਪਲੇ ਵੀ ਉਜਾਗਰ ਹੋ ਰਹੇ ਹਨ। ਪਰ ਸੰਬੰਧਤ ਮਹਿਕਮੇ ਵੱਲੋਂ ਵੱਡੇ-ਵੱਡੇ ਸਬੂਤ ਹੋਣ ਤੋਂ ਬਾਅਦ ਵੀ ਕਾਰਵਾਈ ਨਾ ਕਰਨ ਤੇ ਸਬੰਧਤ ਮਹਿਕਮੇ ਤੇ ਵੀ ਸਵਾਲ ਉੱਠ ਰਹੇ ਹਨ। ਨਾਭਾ ਬਲਾਕ ਦੇ ਪਿੰਡ ਦੰਦਰਾਲਾ ਖਰੌੜ ਦੀ ਮਹਿਲਾ ਸਰਪੰਚ ਬੇਅੰਤ ਕੌਰ ਦੇ ਉੱਪਰ ਸਰਕਾਰੀ ਗਰਾਂਟਾਂ ਅਤੇ ਮਨਰੇਗਾ ਵਿੱਚ ਆਪਣੇ ਹੀ ਪਰਿਵਾਰਕ ਮੈਂਬਰਾਂ ਅਤੇ ਆਪਣੇ ਚਹੇਤਿਆਂ ਦੀਆਂ ਸੌ ਫ਼ੀਸਦੀ ਦਿਹਾੜੀਆ ਲਗਾਈਆ ਜਾਂਦੀਆਂ ਨੇ ਪਰ ਪਿੰਡ ਦੇ ਗ਼ਰੀਬ ਲੋਕਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਜਿਸ ਦੇ ਰੋਸ ਵਜੋਂ ਪਿੰਡ ਵਾਸੀਆਂ ਅਤੇ ਪੰਚਾਇਤ ਮੈਂਬਰਾਂ ਵੱਲੋਂ ਸਰਪੰਚ ਅਤੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ।

  ਸਰਪੰਚ ਵੱਲੋਂ ਪਿੰਡ ਦੇ ਮਿਸਤਰੀ ਅਤੇ ਖੇਡਾਂ ਦੀਆਂ ਕਿੱਟਾਂ ਦੇ ਪੈਸੇ ਵੀ ਹੜੱਪ ਕਰ ਲਏ। Vo/1 ਇਸ ਮੌਕੇ ਤੇ ਮੌਜੂਦਾ ਪੰਚਾਇਤ ਮੈਂਬਰ ਟਿੰਕੂ ਨੇ ਦੱਸਿਆ ਕਿ ਪਿੰਡ ਦੀ ਮਹਿਲਾ ਸਰਪੰਚ ਬੇਅੰਤ ਕੌਰ ਵੱਲੋਂ ਵੱਡੇ ਪੱਧਰ ਤੇ ਘਪਲੇ ਕੀਤੇ ਗਏ ਹਨ ਅਤੇ ਇਸ ਦੀ ਜਾਣਕਾਰੀ ਆਰ.ਟੀ.ਆਈ ਰਾਹੀਂ ਹੋਈ ਹੈ ਅਸੀਂ ਇਸ ਸੰਬੰਧ ਵਿਚ ਪਿਛਲੇ ਦੋ ਸਾਲਾਂ ਤੋਂ ਕਾਰਵਾਈ ਦੀ ਮੰਗ ਕਰ ਰਹੇ ਹਾਂ  ਪਰ ਵਿਭਾਗ ਵੱਲੋਂ ਇਸ ਕੇਸ ਨੂੰ ਠੰਢੇ ਬਸਤੇ ਵਿੱਚ ਪਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਅਸੀਂ ਵਿਜੀਲੈਂਸ ਤੋਂ ਇਲਾਵਾ ਹੋਰ ਸਬੰਧਤ ਅਧਿਕਾਰੀਆਂ ਨੂੰ ਚਿੱਠੀਆਂ ਵੀ ਦੇ ਚੁੱਕੇ ਹਾਂ ਪਰ ਸਥਿਤੀ ਜਿਉਂ ਦੀ ਤਿਉਂ ਬਣੀ ਹੋ।

  ਇਸ ਸੰਬੰਧੀ ਖਿਡਾਰੀ ਸੰਦੀਪ ਕੁਮਾਰ ਨੇ ਕਿਹਾ ਕਿ ਪਿੰਡ ਦੇ ਸਰਪੰਚ ਵੱਲੋਂ ਦੋ ਵਾਰੀ ਮਤੇ ਪਵਾ ਕੇ ਕ੍ਰਿਕਟ ਦੀਆਂ ਕਿੱਟਾਂ ਦੇ ਪੈਸੇ ਆਪ ਹੀ ਖਾ ਗਿਆ ਅਤੇ ਸਾਨੂੰ ਅਜੇ ਤਕ ਖੇਡਣ ਲਈ ਕੋਈ ਸਮਾਨ ਨਹੀਂ ਦਿੱਤਾ। ਸਾਡੇ ਕੋਲ ਮਤੇ ਦੀ ਕਾਪੀ ਵੀ ਹੈ।

  ਇਸ ਮੌਕੇ ਤੇ ਮਿਸਤਰੀ ਕੇਸਰ ਸਿੰਘ ਨੇ ਕਿਹਾ ਕਿ ਮੈਂ ਜੋ ਪਿੰਡ ਗਏ ਕੰਮ ਕੀਤਾ ਸੀ ਉਹ ਸਰਪੰਚ ਦੇ ਕਹਿਣ ਤੇ ਕੀਤਾ ਸੀ ਅਤੇ ਮੈਨੂੰ 40 ਹਜ਼ਾਰ ਰੁਪਿਆ ਨਹੀਂ ਦਿੱਤਾ ਅਤੇ ਮੈਂ ਇਸ ਸਬੰਧ ਵਿਚ ਲੇਬਰ ਕੋਰਟ ਵੀ ਗਿਆ, ਉੱਥੋਂ ਮੈਂ ਕੇਸ ਜਿੱਤ ਚੁੱਕਿਆ ਅਤੇ ਉਸ ਤੋਂ ਬਾਅਦ ਹੀ ਮੇਰੇ ਪੈਸੇ ਨਹੀਂ ਦਿੱਤੇ ਅਤੇ ਹੁਣ ਮੈਂ ਮਾਨਯੋਗ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਅਤੇ ਮੈਂ ਇਨਸਾਫ ਦੀ ਮੰਗ ਕਰਦਾ ਹਾਂ।

  ਇਸ ਸੰਬੰਧ 'ਚ ਮਹਿਲਾ ਸਰਪੰਚ ਬੇਅੰਤ ਕੌਰ ਨਾਲ ਗੱਲ ਕਰਨੀ ਚਾਹੀ ਅਤੇ ਉਸ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਦੀਆਂ ਤਸਵੀਰਾਂ ਕੈਮਰੇ ਵਿਚ ਕੈਦ ਹੋ ਗਈਆਂ। ਇਸ ਸੰਬੰਧ ਵਿਚ ਪਟਿਆਲਾ ਦਿਹਾਤੀ ਦੇ ਬੀਡੀਪੀਓ ਰਜਨੀਸ਼ ਕੁਮਾਰ ਨਾਲ ਗੱਲ ਕੀਤੀ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਮੇਰੇ ਪੰਚਾਇਤ ਮੈਂਬਰਾਂ ਵੱਲੋਂ ਧਿਆਨ ਵਿੱਚ ਲਿਆਂਦਾ ਗਿਆ ਹੈ। ਇਸ ਸੰਬੰਧ ਵਿੱਚ ਮੈਂ ਜੋ ਸ਼ਿਕਾਇਤਾਂ ਨੇ ਉਸ ਦੀ ਪੜਤਾਲ ਕਰਕੇ ਬਣਦੀ ਕਾਰਵਾਈ ਕਰਾਂਗਾ।

  ਪਟਿਆਲਾ ਦਿਹਾਤੀ ਦੇ ਬੀਡੀਪੀਓ ਰਜਨੀਸ਼ ਕੁਮਾਰ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਿੰਡ ਦੀ ਸਰਪੰਚ ਵੱਲੋਂ ਲਗਾਤਾਰ ਇਕ ਤੋਂ ਬਾਅਦ ਇਕ ਘਪਲੇ ਕੀਤੇ ਜਾ ਰਹੇ ਹਨ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਦਰਖਾਸਤ ਤੇ ਹੁਣ ਕੋਈ ਕਾਰਵਾਈ ਹੋਵੇਗੀ ਜਾਂ ਨਹੀਂ ਜਾਂ ਇਸ ਸ਼ਿਕਾਇਤਾਂ ਨੂੰ ਵੀ ਠੰਢੇ ਬਸਤੇ ਵਿੱਚ ਪਾ ਦਿੱਤਾ ਜਾਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
  Published by:Sukhwinder Singh
  First published: