Home /News /punjab /

ਪੰਜਾਬ ਕਾਂਗਰਸ 'ਚ ਮੁੜ ਕਲੇਸ਼, ਇਤਰਾਜ਼ਯੋਗ ਟਿੱਪਣੀ ਮਾਮਲੇ 'ਚ ਜਾਖੜ 'ਤੇ ਕਾਰਵਾਈ ਖਿਲਾਫ ਆਏ ਸਮਰਥਕ

ਪੰਜਾਬ ਕਾਂਗਰਸ 'ਚ ਮੁੜ ਕਲੇਸ਼, ਇਤਰਾਜ਼ਯੋਗ ਟਿੱਪਣੀ ਮਾਮਲੇ 'ਚ ਜਾਖੜ 'ਤੇ ਕਾਰਵਾਈ ਖਿਲਾਫ ਆਏ ਸਮਰਥਕ

 (file photo)

(file photo)

ਨੋਟਿਸ ਦੀ ਨਿੰਦਾ ਕਰਦਿਆਂ ਰਮਿੰਦਰ ਸਿੰਘ ਅਮਲਾ ਨੇ ਪਾਰਟੀ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਕਾਰਵਾਈ ਤੋਂ ਗੁਰੇਜ਼ ਕਰਨ ਜੋ ਪੰਜਾਬ ਵਿੱਚ ਪਾਰਟੀ ਦੇ ਸੰਗਠਨ ਲਈ ਨੁਕਸਾਨਦੇਹ ਹੈ।

 • Share this:

  ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਦਲਿਤ ਭਾਈਚਾਰੇ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨ 'ਤੇ ਹਾਈਕਮਾਂਡ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਮਾਮਲੇ ਨੇ ਫਿਰ ਤੋਂ ਹੰਗਾਮਾ ਮਚਾ ਦਿੱਤਾ ਹੈ। ਜਾਖੜ ਖਿਲਾਫ ਇਸ ਕਾਰਵਾਈ ਨੂੰ ਲੈ ਕੇ ਪਾਰਟੀ ਦੇ ਕਈ ਨੇਤਾਵਾਂ ਨੇ ਕਾਂਗਰਸ ਹਾਈਕਮਾਂਡ ਦੀ ਕਾਰਜਸ਼ੈਲੀ 'ਤੇ ਸਵਾਲ ਖੜ੍ਹੇ ਕੀਤੇ ਹਨ। ਰਮਿੰਦਰ ਸਿੰਘ ਅਮਲਾ ਨੇ ਕਿਹਾ ਹੈ ਕਿ ਜਦੋਂ 42 ਵਿਧਾਇਕਾਂ ਨੇ ਜਾਖੜ ਦੀ ਸੀ.ਐੱਲ.ਪੀ. ਲੀਡਰ ਵਜੋਂ ਉਮੀਦਵਾਰੀ ਦੀ ਹਮਾਇਤ ਕੀਤੀ ਸੀ ਤਾਂ ਕਾਰਵਾਈ ਕਰਨ ਵਾਲੇ ਕਿੱਥੇ ਸਨ?

  ਜਾਖੜ ਨੂੰ ਇਹ ਨੋਟਿਸ ਪਾਰਟੀ ਆਗੂਆਂ ਖ਼ਿਲਾਫ਼ ਕਥਿਤ ਤੌਰ ’ਤੇ ਅਪਮਾਨਜਨਕ ਬਿਆਨ ਦੇਣ ਅਤੇ ਪੰਜਾਬ ਸੀਐਲਪੀ ਆਗੂ ਦਾ ਫੈਸਲਾ ਕਰਨ ਵੇਲੇ ਲੀਡਰਸ਼ਿਪ ਦੀ ਸੋਚ ਨੂੰ ਫਿਰਕੂ ਲੀਹਾਂ ’ਤੇ ਰੱਖਣ ਦੇ ਦੋਸ਼ ਹੇਠ ਜਾਰੀ ਕੀਤਾ ਗਿਆ ਸੀ। ਜਿਸ ਤੋਂ ਬਾਅਦ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਰਮਿੰਦਰ ਸਿੰਘ ਅਮਲਾ ਪਾਰਟੀ ਦੇ ਸੀਨੀਅਰ ਆਗੂ ਜਾਖੜ ਦੇ ਸਮਰਥਨ 'ਚ ਆ ਗਏ ਹਨ।  ਨੋਟਿਸ ਦੀ ਨਿੰਦਾ ਕਰਦਿਆਂ ਰਮਿੰਦਰ ਸਿੰਘ ਅਮਲਾ ਨੇ ਪਾਰਟੀ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਕਾਰਵਾਈ ਤੋਂ ਗੁਰੇਜ਼ ਕਰਨ ਜੋ ਪੰਜਾਬ ਵਿੱਚ ਪਾਰਟੀ ਦੇ ਸੰਗਠਨ ਲਈ ਨੁਕਸਾਨਦੇਹ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਲੀਡਰਸ਼ਿਪ ਖ਼ਿਲਾਫ਼ ਬੋਲਣ ਵਾਲੇ ਪ੍ਰਦੇਸ਼ ਕਾਂਗਰਸ ਦੇ ਹੋਰ ਆਗੂਆਂ ਖ਼ਿਲਾਫ਼ ਸੰਭਾਵੀ ਕਾਰਵਾਈ ਨੇ ਹੁਣ ਪਾਰਟੀ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ।

  ਇਕ ਮੀਡੀਆ ਰਿਪੋਰਟ ਮੁਤਾਬਕ ਪੰਜਾਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਨੇ ਪਾਰਟੀ ਦੇ ਸੂਬਾ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਖਿਲਾਫ ਬਿਆਨਬਾਜ਼ੀ ਕੀਤੀ ਹੈ। ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਨਵਜੋਤ ਸਿੰਘ ਸਿੱਧੂ ਖਿਲਾਫ ਸਖਤ ਬਿਆਨਬਾਜ਼ੀ ਕੀਤੀ ਹੈ। ਦੂਜੇ ਪਾਸੇ ਬੱਸੀ ਪਠਾਣਾਂ ਤੋਂ ਚੋਣ ਲੜ ਰਹੇ ਜੀਪੀ ਸਿੰਘ ਲਗਾਤਾਰ ਚਰਨਜੀਤ ਸਿੰਘ ਚੰਨੀ ਖਿਲਾਫ ਬਿਆਨਬਾਜ਼ੀ ਕਰ ਰਹੇ ਹਨ।

  ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਇਨ੍ਹਾਂ ਸਾਰੇ ਆਗੂਆਂ ਖਿਲਾਫ ਕਾਰਵਾਈ ਕਰ ਸਕਦੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਕਮਾਨ ਸੰਭਾਲਣ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਉਹ ਪਾਰਟੀ ਖਿਲਾਫ ਬਿਆਨਬਾਜ਼ੀ ਕਰਨ ਵਾਲੇ ਆਗੂਆਂ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਨਗੇ।

  Published by:Ashish Sharma
  First published:

  Tags: Charanjit Singh Channi, Punjab Congress, Sunil Jakhar