Home /News /punjab /

ਫਰੀਦਕੋਟ ਦੇ ਰੁਪਿੰਦਰ ਦੀ ਹੋਈ ਓਲਪਿੰਕ ਵਿੱਚ ਚੋਣ

ਫਰੀਦਕੋਟ ਦੇ ਰੁਪਿੰਦਰ ਦੀ ਹੋਈ ਓਲਪਿੰਕ ਵਿੱਚ ਚੋਣ

ਫਰੀਦਕੋਟ ਦੇ ਰੁਪਿੰਦਰ ਦੀ ਹੋਈ ਓਲਪਿੰਕ ਵਿੱਚ ਚੋਣ

ਫਰੀਦਕੋਟ ਦੇ ਰੁਪਿੰਦਰ ਦੀ ਹੋਈ ਓਲਪਿੰਕ ਵਿੱਚ ਚੋਣ

ਫਰੀਦਕੋਟ ਦੇ ਨੋਜਵਾਨ ਹਾਕੀ ਖਿਡਾਰੀ ਦੀ ਓਲੰਪਿਕ ਖੇਡਾਂ ਲਈ ਭਾਰਤੀ ਹਾਕੀ ਟੀਮ ਲਈ ਹੋਈ ਚੋਣ। - ਦੂਸਰੀ ਵਾਰ ਭਾਰਤ ਲਈ ਓਲੰਪਿਕ  ਖੇਡਣ ਜਾ ਰਿਹਾ ਰੁਪਿੰਦਰ ਸਿੰਘ। - ਪਰਿ?

  • Share this:

ਨਰੇਸ਼ ਸੇਠੀ

ਫਰੀਦਕੋਟ ਸ਼ਹਿਰ ਹੀ ਨਹੀ ਸਗੋਂ ਪੰਜਾਬ ਅਤੇ ਭਾਰਤ ਦਾ ਨਾਮ ਰੋਸ਼ਨ ਕਰਨ ਵਾਲੇ ਫਰੀਦਕੋਟ ਦੇ ਜੰਮਪਲ ਰੁਪਿੰਦਰ ਸਿੰਘ ਹਾਕੀ ਖਿਲਾੜੀ ਦੀ ਦੂਜੀ ਵਾਰੀ ਭਾਰਤੀ ਹਾਕੀ ਟੀਮ ਚ  23 ਜੁਲਾਈ ਤੋਂ 8 ਅਗਸਤ ਤੱਕ ਟੋਕੀਯੋ ਜਪਾਨ ਚ ਹੋਣ ਜ਼ਾ ਰਹੀਆਂ ਓਲੰਪਿਕ ਖੇਡਾਂ ਚ ਚੋਣ ਹੋਣ ਨਾਲ ਇਲਾਕੇ ਚ ਖੁਸ਼ੀ ਦਾ ਮਹੌਲ ਹੈ।ਜਿੱਥੇ ਉਸ ਦੇ ਪਰਿਵਾਰ ਚ ਅੱਜ ਖੁਸ਼ੀ ਦਾ ਕੋਈ ਟਿਕਾਣਾ ਨਹੀ ਉੱਥੇ ਰੁਪਿੰਦਰ ਦੇ ਚਾਹੁਣ ਵਾਲਿਆਂ ਵੱਲੋਂ ਪਰਿਵਾਰ ਨੂੰ ਵਧਾਈਆਂ ਦਿਤੀਆਂ ਜਾ ਰਹੀਆਂ ਹਨ।ਫਰੀਦਕੋਟ ਦੀ ਹਾਕੀ ਦੀ ਗ੍ਰਾਉੰਡ ਤੋਂ ਆਪਣਾ ਖੇਡ ਦਾ ਸਫ਼ਰ ਸ਼ੁਰੂ ਕਰਨ ਵਾਲੇ ਰੁਪਿੰਦਰ ਨੇ ਆਪਣੇ ਸ਼ੁਰੂਆਤੀ ਦੌਰ ਵਿੱਚ ਹੀ ਸਾਫ ਕਰ ਦਿੱਤਾ ਸੀ ਕਿ ਉਸ ਦਾ ਟੀਚਾ ਬਹੁਤ ਉੱਚਾ ਹੈ ਜਿਸ ਨੂੰ ਹਾਸਿਲ ਕਰਨ ਦਾ ਉਹ ਦਮ ਰੱਖਦਾ ਹੈ ਅਤੇ ਇਸੇ ਦੇ ਚਲੱਦੇ 2010 ਚ ਉਸ ਦੀ ਜੂਨੀਅਰ ਨੈਸ਼ਨਲ ਖੇਡਾ ਚ ਸਿਲੈਕਸ਼ਨ ਹੋਈ ਜਿਸ ਤੋਂ ਬਾਅਦ ਲਗਾਤਾਰ ਉਹ ਆਪਣੇ ਟੀਚੇ ਵੱਲ ਵਧਦਾ ਗਿਆ ਅਤੇ 2012-13 ਚ ਉਹ ਭਾਰਤ ਦੀ  ਸੀਨੀਅਰ ਟੀਮ ਦਾ ਹਿੱਸਾ ਬਣਿਆ ਜਿਸ ਤੋਂ ਬਾਦ ਉਸ ਨੇ ਇੱਕ ਤੋਂ ਬਾਅਦ ਇੱਕ ਕਈ ਟੂਰਨਾਮੈਂਟ ਭਾਰਤ ਲਈ ਖੇਡੇ ਤੇ ਕਈ ਮੈਡਲ ਹਾਸਿਲ ਕੀਤੇ ਭਾਵੇ ਉਹ ਕਾਮਨਵੈਲਥ ਗੇਮਸ ਹੋਣ ਯਾ ਏਸ਼ੀਅਨ ਖੇਡਾਂ ਉਹ ਭਾਰਤ ਦੀ ਟੀਮ ਦਾ ਹਿੱਸਾ ਰਿਹਾ,2016 ਦੀ ਵਰਲਡ ਲੀਗ ਚ ਰੁਪਿੰਦਰ ਨੂੰ ਬੈਸਟ ਪਲੇਅਰ ਦੇ ਖਿਤਾਬ ਨਾਲ ਨਵਾਜਿਆਂ ਗਿਆ ਜਿਸ ਲਈ ਇੰਡੀਅਨ ਹਾਕੀ ਫੈਡਰੇਸ਼ਨ ਵੱਲੋਂ 50 ਲੱਖ ਰੁਪਏ ਦੀ ਰਾਸ਼ੀ ਇਨਾਮ ਵੱਜੋ ਦਿੱਤੀ ਗਈ।

Published by:Ramanpreet Kaur
First published:

Tags: Faridkot