Home /News /punjab /

ਨਵਾਂ ਸ਼ਹਿਰ ਦੇ 13 ਸਾਲਾਂ ਬੱਚੇ ਦਾ ਕਮਾਲ, ਕਾਰ ਦਾ ਅਨੋਖਾ ਮਾਡਲ ਤਿਆਰ ਕਰ ਕੇ ਸਭ ਨੂੰ ਕੀਤਾ ਹੈਰਾਨ

ਨਵਾਂ ਸ਼ਹਿਰ ਦੇ 13 ਸਾਲਾਂ ਬੱਚੇ ਦਾ ਕਮਾਲ, ਕਾਰ ਦਾ ਅਨੋਖਾ ਮਾਡਲ ਤਿਆਰ ਕਰ ਕੇ ਸਭ ਨੂੰ ਕੀਤਾ ਹੈਰਾਨ

ਨਵਾਂ ਸ਼ਹਿਰ ਦੇ 13 ਸਾਲਾਂ ਬੱਚੇ ਦਾ ਕਮਾਲ, ਕਾਰ ਦਾ ਅਨੋਖਾ ਮਾਡਲ ਤਿਆਰ ਕਰ ਕੇ ਸਭ ਨੂੰ ਕੀਤਾ ਹੈਰਾਨ

ਨਵਾਂ ਸ਼ਹਿਰ ਦੇ 13 ਸਾਲਾਂ ਬੱਚੇ ਦਾ ਕਮਾਲ, ਕਾਰ ਦਾ ਅਨੋਖਾ ਮਾਡਲ ਤਿਆਰ ਕਰ ਕੇ ਸਭ ਨੂੰ ਕੀਤਾ ਹੈਰਾਨ

ਜਿੱਥੇ ਲਾਕਡਾਊਨ ਵਿੱਚ ਜ਼ਿਆਦਾਤਰ ਬੱਚਿਆਂ ਨੇ ਆਪਣਾ ਸਮਾਂ ਮੋਬਾਇਲ ਉਤੇ ਹੀ ਬਤੀਤ ਕੀਤਾ, ਓਥੇ ਹੀ ਅੱਠਵੀਂ ਜਮਾਤ ਦੇ ਵਿਦਿਆਰਥੀ ਅਨਹਦ ਨੇ ਕੁਝ ਨਵਾਂ ਕਰ ਵਿਖਾਇਆ।

 • Share this:
  ਸ਼ੈਲੇਸ਼ ਕੁਮਾਰ

  ਨਵਾਂ ਸ਼ਹਿਰ : 13 ਸਾਲਾਂ ਬੱਚੇ ਨੇ ਕਰ ਤੀ ਕਮਾਲ, ਕਬਾੜ ਤੋਂ ਕਰ ਦਿਤੀ ਗੱਡੀ ਤਿਆਰ। ਕੈਂਬਰਿਜ ਦੇ ਵਿਦਿਆਰਥੀ ਨੇ ਦਿੱਤਾ ਵਿਲੱਖਣ ਪ੍ਰਤਿਭਾ ਦਾ ਦਿਤਾ ਸਬੂਤ। ਕੈਂਬਰਿਜ ਇੰਟਰਨੈਸ਼ਨਲ ਸਕੂਲ ਨਵਾਂਸ਼ਹਿਰ ਦੇ ਵਿਦਿਆਰਥੀ ਅਨਹਦ ਜੀਤ ਸਿੰਘ ਬਨਵੈਤ ਨੇ ਇੱਕ ਕਾਰ ਦਾ ਮਾਡਲ ਤਿਆਰ ਕਰ ਕੇ ਆਪਣੀ ਪ੍ਰਤਿਭਾ ਦਾ ਸਬੂਤ ਦਿੰਦੇ ਹੋਏ ਸਭ ਨੂੰ ਹੈਰਾਨ ਕਰ ਦਿੱਤਾ।

  ਅਨਹਦ ਜੋ ਕਿ ਕੈਂਬਰਿਜ ਸਕੂਲ ਵਿੱਚ ਅੱਠਵੀਂ ਜਮਾਤ ਦਾ ਵਿਦਿਆਰਥੀ ਹੈ। ਉਸ ਦੀ ਉਮਰ ਤੇਰਾ ਸਾਲ ਹੈ। ਲਾਕਡਾਊਨ ਦੇ ਦੌਰਾਨ ਵੀ ਉਸ ਨੇ ਆਪਣੀ ਸਿੱਖਣ ਦੀ ਉਤਸੁਕਤਾ ਨੂੰ ਘੱਟ ਨਹੀਂ ਹੋਣ ਦਿੱਤਾ ਜਿੱਥੇ ਲਾਕਡਾਊਨ ਵਿੱਚ ਜ਼ਿਆਦਾਤਰ ਬੱਚਿਆਂ ਨੇ ਆਪਣਾ ਸਮਾਂ ਮੋਬਾਇਲ ਉਤੇ ਹੀ ਬਤੀਤ ਕੀਤਾ, ਓਥੇ ਅਨਹਦ ਨੇ ਕੁਝ ਨਵਾਂ ਕਰ ਵਿਖਾਇਆ। ਅਨਹਦ ਨੂੰ ਦੱਸਿਆ ਕਿ ਉਹ ਆਪਣੇ ਪਿਤਾ ਜੀ ਨਾਲ ਆਫ਼ ਰੋਡ ਡਰਾਈਵਿੰਗ ਲਾਈ ਜਾਇਆ ਕਰਦਾ ਸੀ ਅਤੇ ਉਸ ਨੂੰ ਗੋ-ਕਾਟਰਿੰਗ ਦਾ ਵੀ ਸ਼ੌਕ ਸੀ। ਕਾਰ ਬਣਾਉਣ ਲਈ ਉਸ ਨੇ ਕੋਈ ਵੀ ਨਵਾਂ ਸਮਾਨ ਨਹੀਂ ਵਰਤਿਆ ਬਲਕਿ ਪੂਰੀ ਕਾਰ ਲਈ ਪੁਰਾਣੇ ਪੁਰਜ਼ੇ ਅਤੇ ਦੁਰਘਟਨਾਗ੍ਰਸਤ ਗੱਡੀਆਂ ਦਾ ਪ੍ਰਯੋਗ ਕੀਤਾ। ਕਾਰ ਦਾ ਇੰਜਨ ਉਸ ਨੇ ਪੁਰਾਣੇ ਸਕੂਟਰ ਦੇ ਇੰਜਨ ਦੀ ਸਹਾਇਤਾ ਨਾਲ ਬਣਾਇਆ। ਕਾਰ ਦੇ ਪੁਰਜ਼ਿਆਂ ਨੂੰ ਜੋੜਨ ਅਤੇ ਵੈਡਿੰਗ ਦਾ ਕੰਮ ਵੀ ਉਸ ਨੇ ਖ਼ੁਦ ਹੀ ਕੀਤਾ।

  ਅਨਹਦ ਨੇ ਕਿਹਾ ਕਿ ਉਹ ਆਪਣੇ ਹਮ-ਉਮਰ ਸਾਥੀਆਂ ਨੂੰ ਵੀ ਇਹੀ ਸੰਦੇਸ਼ ਦੇਣਾ ਚਾਹਿਆ ਹੈ ਕਿ ਸਾਨੂੰ ਕੁਝ ਨਵੇਂ ਸਿੱਖਣ ਦੀ ਜਿਗਿਆਸਾ ਨੂੰ ਕਦੀ ਵੀ ਮਰਨ ਨਹੀਂ ਦੇਣਾ ਚਾਹੀਦਾ। ਉਸ ਦੇ ਮਾਤਾ-ਪਿਤਾ ਨੇ ਦੱਸਿਆ ਕਿ ਅਨਹਦ ਨੇ ਲਾਕਡਾਊਨ ਦੌਰਾਨ ਜ਼ਿਆਦਾਤਰ ਸਮਾਂ ਇਸ ਕਾਰ ਨੂੰ ਬਣਾਉਣ ਵਿੱਚ ਹੀ ਬਤੀਤ ਕੀਤਾ। ਜੂਨ ਮਹੀਨੇ ਦੀ ਗਰਮੀ ਵਿੱਚ ਵੀ ਉਸ ਨੇ ਗਰਮੀ ਦੀ ਪ੍ਰਵਾਹ ਨਾ ਕਰਦੇ ਹੋਏ ਇਸ ਮਾਡਲ ਨੂੰ ਤਿਆਰ ਕਰਨ ਲਈ ਬਹੁਤ ਮਿਹਨਤ ਕੀਤੀ।

  ਸਕੂਲ ਦੇ ਪਿ੍ਰੰਸੀਪਲ ਸ੍ਰੀਮਤੀ ਸੋਨੀਆ ਵਾਲੀਆ ਜੀ ਨੇ ਅਨਹਦ ਜੀਤ ਨੂੰ ਢੇਰ ਸਾਰੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਨਹਦ ਜੀਤ ਸ਼ੁਰੂ ਤੋਂ ਹੀ ਤਕਨੀਕੀ ਕੰਮਾਂ ਵਿੱਚ ਰੁਚੀ ਰੱਖਣ ਵਾਲਾ ਵਿਦਿਆਰਥੀ ਹੈ। ਅਨਹਦ ਇਸ ਗੱਲ ਦੀ ਮਿਸਾਲ ਹੈ। ਉਹਨਾ ਕਿਹਾ ਕਿ ਕੈਂਬਰਿਜ ਸ਼ੁਰੂ ਤੋਂ ਵਿਦਿਆਰਥੀਆਂ ਅੰਦਰ ਛੁਪੀਆਂ ਪ੍ਰਤਿਭਾਵਾਂ ਅਤੇ ਰੁਚੀਆਂ ਨੂੰ ਉਭਾਰਨ ਦੀਆਂ ਕੋਸ਼ਿਸ਼ਾਂ ਵਿੱਚ ਹੈ। ਇਸਦੇ ਨਾਲ ਹੀ ਵਿਦਿਆਰਥੀਆਂ ਨੂੰ ਕੁਝ ਨਵਾਂ ਕਰਨ ਅਤੇ ਸੋਚਣ ਦੇ ਨਵੇਂ-ਨਵੇਂ ਅਵਸਰ ਪ੍ਰਦਾਨ ਕਰਨ ਵਿੱਚ ਪੂਰੀ -ਪੂਰੀ ਸਹਾਇਤਾ ਕਰਦਾ ਰਿਹਾ ਹੈ।

  ਇਸ ਲਈ ਦੂਜੇ ਵਿਦਿਆਰਥੀਆਂ ਨੂੰ ਵੀ ਸਕਾਰਾਤਮਿਕ ਦਿ੍ਰਸ਼ਟੀਕੋਣ ਅਤੇ ਮਾਰਗ ਦਰਸ਼ਨ ਵੀ ਮਿਲੇਗਾ। ਸਕੂਲ ਦੀ ਪ੍ਰਬੰਧਕ ਕਮੇਟੀ ਰਾਜਨ ਮੈਣੀ , ਸੁਮੀਤ ਮੈਣੀ ਅਤੇ  ਅਮਿਤ ਮੈਣੀ ,ਰਾਜਵੀਰ ਸਿੰਘ ਧਨੋਆ  ਨੇ ਵੀ ਅਨਹਦ ਜੀਤ ਸਿੰਘ ਨੂੰ ਉਸ ਦੀ ਉਪਲਬਧੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਤਿਭਾ ਕਿਸੇ ਪਰਿਚੈ ਦੀ ਮੁਹਤਾਜ ਨਹੀਂ ਹੁੰਦੀ। ਇਸੇ ਤਰਾਂ ਹੋਰ ਵਿਦਿਆਰਥੀ ਵੀ ਅਨਹਦ ਜੀਤ ਤੋਂ ਪ੍ਰੇਰਨਾ ਲੈ ਕੇ ਨਵੀਆਂ ਬੁਲੰਦੀਆਂ ਨੂੰ ਛੂਹਣ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਣਾ ਚਾਹੀਦਾ ਹੈ।
  Published by:Sukhwinder Singh
  First published:

  Tags: Car, Inspiration, Student

  ਅਗਲੀ ਖਬਰ