Home /punjab /

Roopnagar ਦਾ ਕਿਸਾਨ ਰਵਾਇਤੀ ਖੇਤੀ ਛੱਡ ਕਰ ਰਿਹਾ ਵਿਦੇਸ਼ੀ ਫਲਾਂ ਦੀ ਖੇਤੀ, ਜਾਣੋ ਫਾਇਦੇ?

Roopnagar ਦਾ ਕਿਸਾਨ ਰਵਾਇਤੀ ਖੇਤੀ ਛੱਡ ਕਰ ਰਿਹਾ ਵਿਦੇਸ਼ੀ ਫਲਾਂ ਦੀ ਖੇਤੀ, ਜਾਣੋ ਫਾਇਦੇ?

ਸਟ੍ਰਾਬੇਰੀ

ਸਟ੍ਰਾਬੇਰੀ ਦੀ ਖੇਤੀ 

ਰਵਾਇਤੀ ਫ਼ਸਲੀ ਚੱਕਰ ਵਿੱਚ ਫਸ ਕੇ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨ ਮੌਤ ਨੂੰ ਗਲੇ ਲਗਾ ਰਹੇ ਹਨ । ਪਰ ਕੁਝ ਕਿਸਾਨ ਅਜਿਹੇ ਵੀ ਹਨ ਜੋ ਇਸ ਰਵਾਇਤੀ ਫਸਲੀ ਚੱਕਰ ਨੂੰ ਛੱਡ ਕੇ ਵਿਦੇਸ਼ੀ ਫਲ ਫਸਲਾਂ ਨੂੰ ਅਪਣਾ ਕੇ ਆਪਣੀ ਆਮਦਨ ਦੁੱਗਣੀ ਕਰ ਰਹੇ ਹਨ ।ਜ਼ਿਲ੍ਹਾ ਰੂਪਨਗਰ ਦੇ ਪਿੰਡ ਅਬਿਆਣਾ ਨੰਗਲ ਦੇ ਪਰਮਜੀਤ ਸਿੰਘ ਨੇ ਖੇਤੀ ਦੀਆਂ ਨਵੀਆਂ ਕਿਸਮਾਂ ਅਪਣਾ ਕੇ ਆਪਣਾ ਮੁਨਾਫਾ ਵਧਾਇਆ ਹੈ।

ਹੋਰ ਪੜ੍ਹੋ ...
 • Share this:
  ਸੁੱਖਵਿੰਦਰ ਸਾਕਾ

  ਰੂਪਨਗਰ: ਪੰਜਾਬ ਵਿੱਚ ਖੇਤੀ ਮੁਨਾਫੇ ਦਾ ਸਾਧਨ ਨਹੀਂ ਬਣ ਰਹੀ । ਰਵਾਇਤੀ ਫ਼ਸਲੀ ਚੱਕਰ ਵਿੱਚ ਫਸ ਕੇ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨ ਮੌਤ ਨੂੰ ਗਲੇ ਲਗਾ ਰਹੇ ਹਨ । ਪਰ ਕੁਝ ਕਿਸਾਨ ਅਜਿਹੇ ਵੀ ਹਨ ਜੋ ਇਸ ਰਵਾਇਤੀ ਫਸਲੀ ਚੱਕਰ ਨੂੰ ਛੱਡ ਕੇ ਵਿਦੇਸ਼ੀ ਫਲ ਫਸਲਾਂ ਨੂੰ ਅਪਣਾ ਕੇ ਆਪਣੀ ਆਮਦਨ ਦੁੱਗਣੀ ਕਰ ਰਹੇ ਹਨ ।ਜ਼ਿਲ੍ਹਾ ਰੂਪਨਗਰ ਦੇ ਪਿੰਡ ਅਬਿਆਣਾ ਨੰਗਲ ਦੇ ਪਰਮਜੀਤ ਸਿੰਘ ਨੇ ਖੇਤੀ ਦੀਆਂ ਨਵੀਆਂ ਕਿਸਮਾਂ ਅਪਣਾ ਕੇ ਆਪਣਾ ਮੁਨਾਫਾ ਵਧਾਇਆ ਹੈ।

  ਇਸ ਕਿਸਾਨ ਨੇ ਐਵੋਕਾਡੋ, ਡਰੈਗਨ ਫਰੂਟ, ਪੀਲਾ ਤਰਬੂਜ਼, ਬੌਬੀ ਤਰਬੂਜ ਅਤੇ ਸਟ੍ਰਾਬੇਰੀ ਵਰਗੀਆਂ ਫਸਲਾਂ ਦੀਆਂ ਨਵੀਆਂ ਕਿਸਮਾਂ ਅਪਣਾ ਕੇ ਰਵਾਇਤੀ ਫਸਲੀ ਚੱਕਰ ਛੱਡ ਦਿੱਤਾ। ਜ਼ਿਲ੍ਹਾ ਰੂਪਨਗਰ ਦਾ ਇਹ 42 ਸਾਲਾ ਪਰਮਜੀਤ ਸਿੰਘ ਅੱਜ ਦੇ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੈ। ਉਸ ਨੇ ਰਵਾਇਤੀ ਫਸਲ ਚੱਕਰ ਨੂੰ ਛੱਡ ਕੇ ਜਿੱਥੇ ਖੇਤੀ ਦੀ ਦੁਨੀਆਂ ਵਿੱਚ ਆਪਣਾ ਨਾਂ ਬਣਾਇਆ ਹੈ, ਉੱਥੇ ਨਵੀਂ ਕਿਸਮ ਦੀ ਖੇਤੀ ਵੀ ਅਪਣਾਈ ਹੈ।

  ਇਸ ਦੇ ਨਾਲ ਹੀ ਉਸ ਨੇ ਆਪਣੀ ਆਮਦਨ ਵਿੱਚ ਵੀ ਵਾਧਾ ਕੀਤਾ ਹੈ। ਐਵੋਕਾਡੋ, ਡਰੈਗਨ ਫੂਡ, ਯੈਲੋ ਵਾਟਰਮੇਲਨ, ਬੌਬੀ ਤਰਬੂਜ ਅਤੇ ਸਟ੍ਰਾਬੇਰੀ ਵਰਗੀਆਂ ਫਸਲਾਂ ਪਹਿਲਾਂ ਦੇਸ਼ ਵਿੱਚ ਨਹੀਂ ਉਗਾਈਆਂ ਜਾਂਦੀਆਂ ਸਨ । ਇਹ ਫਲ ਵਿਦੇਸ਼ਾਂ ਵਿੱਚ ਪੈਦਾ ਹੁੰਦਾ ਸੀ ਅਤੇ ਵੱਡੇ ਪੋਲੀ ਹਾਊਸਾਂ ਵਿੱਚ ਪੈਦਾ ਹੁੰਦਾ ਸੀ । ਪਰ ਹੁਣ ਇਹ ਖੇਤੀ ਭਾਰਤ ਵਿੱਚ ਸ਼ੁਰੂ ਹੋ ਗਈ ਹੈ ਅਤੇ ਪੰਜਾਬ ਵਿੱਚ ਵੀ ਹੋਣ ਲੱਗੀ ਹੈ।

  ਜਿਸ ਕਾਰਨ ਕਿਸਾਨ ਇਸ ਖੇਤੀ ਤੋਂ ਆਪਣੀ ਆਮਦਨ ਦੁੱਗਣੀ ਕਰ ਰਿਹਾ ਹੈ। ਇਸ ਦੇ ਨਾਲ ਹੀ ਇਸ ਖੇਤੀ ਨਾਲ ਜੁੜੇ ਮਜ਼ਦੂਰਾਂ ਨੂੰ ਮੁਨਾਫ਼ਾ ਵੀ ਦੇਣ ਜਾ ਰਿਹਾ ਹੈ। ਇਸ ਕਿਸਾਨ ਨੇ 18 ਏਕੜ ਦੀ ਕਾਸ਼ਤ ਵਿੱਚੋਂ 5 ਏਕੜ ਵਿੱਚ ਸਟ੍ਰਾਬੇਰੀ ਅਤੇ 1 ਏਕੜ ਵਿੱਚ ਡਰੈਗਨ ਫਰੂਟ ਅਤੇ ਐਵੋਕਾਡੋ ਦੀ ਖੇਤੀ ਕੀਤੀ ਹੈ।
  Published by:Amelia Punjabi
  First published:

  Tags: Farmer, Progressive Farmer, Progressive Farming

  ਅਗਲੀ ਖਬਰ