Home /punjab /

AAP MLA ਦਿਨੇਸ਼ ਚੱਢਾ ਦਾ ਫ਼ੈਸਲਾ ਆਨ ਦ ਸਪੌਟ: ਪਿੰਡ ਵਾਸੀਆਂ ਦੀ ਸਮੱਸਿਆ ਨੂੰ ਲੈਕੇ ਅਧਿਕਾਰੀ ਨੂੰ ਪਾਈ ਝਾੜ

AAP MLA ਦਿਨੇਸ਼ ਚੱਢਾ ਦਾ ਫ਼ੈਸਲਾ ਆਨ ਦ ਸਪੌਟ: ਪਿੰਡ ਵਾਸੀਆਂ ਦੀ ਸਮੱਸਿਆ ਨੂੰ ਲੈਕੇ ਅਧਿਕਾਰੀ ਨੂੰ ਪਾਈ ਝਾੜ

ਮੌਕੇ 'ਤੇ ਜਾਇਜ਼ਾ ਲੈਣ ਤੋਂ ਬਾਅਦ ਨਿਰਦੇਸ਼ ਜਾਰੀ ਕਰਦੇ ਹੋਏ ਆਪ ਵਿਧਾਇਕ ਦਿਨੇਸ਼ ਚੱਢਾ  

ਮੌਕੇ 'ਤੇ ਜਾਇਜ਼ਾ ਲੈਣ ਤੋਂ ਬਾਅਦ ਨਿਰਦੇਸ਼ ਜਾਰੀ ਕਰਦੇ ਹੋਏ ਆਪ ਵਿਧਾਇਕ ਦਿਨੇਸ਼ ਚੱਢਾ  

ਪਿੰਡ ਵਾਸੀਆਂ ਨੇ ਵਿਧਾਇਕ ਐਡੋਕੇਟ ਦਿਨੇਸ਼ ਚੱਢਾ ਨੂੰ ਪਿੰਡ ਵਿੱਚ ਮੌਕਾ ਦੇਖਣ ਲਈ ਬੁਲਾਇਆ ਤਾਂ ਵਿਧਾਇਕ ਚੱਢਾ ਨੂੰ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਪ੍ਰਸ਼ਾਸ਼ਨ 'ਤੇ ਨਗਰ ਕੌਂਸਲ ਦੇ ਧਿਆਨ ਵਿੱਚ ਇਹ ਮਸਲਾ ਲਿਆਂਦਾ ਜਾ ਚੁੱਕਿਆ ਹੈ ।

 • Share this:
  ਸੁੱਖਵਿੰਦਰ ਸਾਕਾ

  ਰੂਪਨਗਰ : ਲੰਮੇ ਸਮੇਂ ਤੋਂ ਪਿੰਡ ਬੜੀ ਹਵੇਲੀ ਵਿੱਚ ਸੀਵਰੇਜ਼ ਦਾ ਪਾਣੀ ਰੁਕਣ ਕਾਰਨ ਪਿੰਡ ਵਾਸੀਆਂ ਦੇ ਘਰਾਂ ਦੇ ਅੱਗੇ ਸੀਵਰੇਜ਼ ਦਾ ਗੰਦਾ ਪਾਣੀ ਖੜਦਾ ਸੀ । ਜਿਸ ਨਾਲ ਉਹਨਾਂ ਨੂੰ ਘਰ ਦੇ ਬਾਹਰ ਆਉਣ ਜਾਣ ਦੀ ਬਹੁਤ ਸਮੱਸਿਆ ਆਉਂਦੀ ਸੀ । ਕਈ ਘਰਾਂ ਨੂੰ ਬਿਮਾਰੀਆਂ ਨੇ ਘੇਰ ਰੱਖਿਆ ਸੀ । ਪਿੰਡ ਵਾਸੀਆਂ ਨੇ ਵਿਧਾਇਕ ਐਡੋਕੇਟ ਦਿਨੇਸ਼ ਚੱਢਾ ਨੂੰ ਪਿੰਡ ਵਿੱਚ ਮੌਕਾ ਦੇਖਣ ਲਈ ਬੁਲਾਇਆ ਤਾਂ ਵਿਧਾਇਕ ਚੱਢਾ ਨੂੰ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਪ੍ਰਸ਼ਾਸ਼ਨ 'ਤੇ ਨਗਰ ਕੌਂਸਲ ਦੇ ਧਿਆਨ ਵਿੱਚ ਇਹ ਮਸਲਾ ਲਿਆਂਦਾ ਜਾ ਚੁੱਕਿਆ ਹੈ ।

  ਪਰ ਇਸ ਮਸਲੇ 'ਤੇ ਕੋਈ ਵਾਜਿਬ ਕਾਰਵਾਈ ਨਹੀਂ ਹੋਈ । ਵਿਧਾਇਕ ਦਿਨੇਸ਼ ਚੱਢਾ ਨੇ ਮੌਕੇ 'ਤੇ ਨਗਰ ਕੌਂਸਲ ਦੇ ਸਬੰਧਿਤ ਅਧਿਕਾਰੀਆਂ ਨੂੰ ਬੁਲਾ ਕੇ ਗੱਲਬਾਤ ਕੀਤੀ । ਉਹਨਾਂ ਕਿਹਾ ਕਿ ਇਸ ਸਮੱਸਿਆਂ ਦਾ ਹੱਲ ਜਲਦੀ ਜਲਦੀ ਤੋਂ ਕੱਢਿਆ ਜਾਵੇ ਤਾਂ ਜੋ ਪਿੰਡ ਵਾਸੀ ਇਸ ਸਮੱਸਿਆਂ ਦਾ ਸਾਹਮਣਾ ਕਰਦੇ ਹਨ ਉਹਨਾਂ ਨੂੰ ਜਲਦੀ ਰਾਹਤ ਮਿਲੇ । ਪਿੰਡ ਵਾਸੀਆਂ ਵੱਲੋਂ ਵਿਧਾਇਕ ਦਿਨੇਸ਼ ਚੱਢਾ ਦੇ ਮੌਕੇ 'ਤੇ ਲਏ ਐਕਸ਼ਨ ਦਾ ਧੰਨਵਾਦ ਕੀਤਾ । ਵਿਧਾਇਕ ਦਿਨੇਸ਼ ਚੱਢਾ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਉਹਨਾਂ ਦੀ ਸੇਵਾ ਲਈ ਹਰ ਸਮੇਂ ਹਾਜ਼ਿਰ ਹਨ ਤੇ ਹਲਕੇ ਵਿੱਚ ਕੁਝ ਚੰਗਾ ਕਰਨ ਲਈ ਹਮੇਸ਼ਾ ਤੱਤਪਰ ਰਹਿਣਗੇ ।
  Published by:Amelia Punjabi
  First published:

  Tags: Punjab, Ropar

  ਅਗਲੀ ਖਬਰ