ਸੁੱਖਵਿੰਦਰ ਸਾਕਾ, ਰੂਪਨਗਰ :
ਪੰਜਾਬ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਪੰਜਾਬ ਮੰਡੀ ਬੋਰਡ ਦੇ ਵੱਲੋਂ ਮੰਡੀਆਂ ਦੇ ਵਿੱਚ ਬੀਤੀ ਰਾਤ ਦੱਸ ਵਜੇ ਤੋਂ ਝੋਨੇ ਦੀ ਖਰੀਦ ਬੰਦ ਕਰ ਦਿੱਤੀ ਗਈ ਹੈ ਇਸ ਦੀ ਪੁਸ਼ਟੀ ਰੂਪਨਗਰ ਦੇ ਵਿੱਚ ਆੜ੍ਹਤੀਆਂ ਦੇ ਵੱਲੋਂ ਕੀਤੀ ਗਈ ਹੈ । ਆੜ੍ਹਤੀਆਂ ਦਾ ਕਹਿਣਾ ਹੈ ਕਿ ਇੰਸਪੈਕਟਰ ਖ਼ਰੀਦ ਏਜੰਸੀਆਂ ਦੇ ਇੰਸਪੈਕਟਰਾਂ ਵੱਲੋਂ ਉਨ੍ਹਾਂ ਨੂੰ ਲਿਖਤੀ ਤੌਰ 'ਤੇ ਮੈਸਜ ਆਏ ਨੇ ਅਤੇ ਫੋਨ ਵੀ ਕੀਤੇ ਗਏ ਨੇ ਕਿ ਰਾਤੀਂ ਦਸ ਵਜੇ ਤੋਂ ਬਾਅਦ ਝੋਨੇ ਦੀ ਖ਼ਰੀਦ ਨਹੀਂ ਹੋਵੇਗੀ ਅਤੇ ਨਾ ਹੀ ਆਨਲਾਈਨ ਐਂਟਰੀ ਹੋਵੇਗੀ ।
ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਆੜ੍ਹਤੀ ਅਤੇ ਕਿਸਾਨ ਸੋਚਾਂ ਵਿੱਚ ਪੈ ਗਏ ਨੇ ਕਿ ਆਖ਼ਿਰ ਜਿਨ੍ਹਾਂ ਕਿਸਾਨਾਂ ਦੀ ਫਸਲ ਹਾਲੇ ਮੰਡੀਆਂ ਦੇ ਵਿੱਚ ਵਿਕਣ ਦੇ ਲਈ ਨਹੀਂ ਪਹੁੰਚੀ ਹੁਣ ਆਖ਼ਿਰ ਉਹ ਕੀ ਕਰਨਗੇ । ਤਸਵੀਰਾਂ ਰੂਪਨਗਰ ਮੰਡੀ ਦੀਆਂ ਹਨ। ਖ਼ਰੀਦ ਬੰਦ ਹੋਣ ਤੋਂ ਬਾਅਦ ਕੀ ਕੁੱਝ ਕਹਿਣਾ ਹੈ ਆਡ਼੍ਹਤੀਆਂ ਅਤੇ ਕਿਸਾਨਾਂ ਦਾ, ਲਓ ਸੁਣੋ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Charanjit Singh Channi, Mandi, Paddy, Punjab, Punjab farmers, Punjab government, Ropar