Home /punjab /

Rupnagar: ਜਨਗਣਨਾ 2021 ਪੂਰਨ ਰੂਪ ਵਿੱਚ ਹੋਵੇਗੀ ਡਿਜ਼ੀਟਲਾਇਜ਼

Rupnagar: ਜਨਗਣਨਾ 2021 ਪੂਰਨ ਰੂਪ ਵਿੱਚ ਹੋਵੇਗੀ ਡਿਜ਼ੀਟਲਾਇਜ਼

ਫੋਟੋ

ਫੋਟੋ

ਅਗਾਮੀ ਹੋਣ ਵਾਲੀ ਜਨਗਣਨਾ ਦੀ ਤਿਆਰੀ ਸਬੰਧੀ ਪ੍ਰਬੰਧ ਕਰਨ ਲਈ ਮੀਟਿੰਗ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਜਨਗਣਨਾ 1872 ਤੋਂ ਲੈਕੇ ਹਰ 10 ਸਾਲ ਬਾਅਦ ਕੀਤੀ ਗਈ ਹੈ ਜਿਸ ਦਾ ਇਤਿਹਾਸ ਲਗਭਗ 150 ਸਾਲ ਦਾ ਹੈ ਜੋ ਹੁਣ ਤੱਕ 15 ਵਾਰ ਹੋ ਚੁੱਕੀ ਹੈ ।

 • Share this:
  ਸੁੱਖਵਿੰਦਰ ਸਾਕਾ

  ਰੂਪਨਗਰ : ਜਨਗਣਨਾ 2021 ਪੂਰਨ ਰੂਪ ਵਿੱਚ ਡਿਜ਼ੀਟਲਾਇਜ਼ ਹੋਵੇਗੀ ਅਤੇ ਮੋਬਾਇਲ ਐਪ ਰਾਹੀਂ ਹਰ ਘਰ ਅਤੇ ਵਿਅਕਤੀ ਬਾਰੇ ਜਾਣਕਾਰੀ ਅਪਲੋਡ ਕੀਤੀ ਜਾਵੇਗੀ । ਜਿਸ ਨੂੰ ਲਗਭਗ 1.5 ਸਾਲ ਵਿੱਚ ਮੁਕੰਮਲ ਕੀਤਾ ਜਾਵੇਗਾ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾਇਰੈਕਟਰ, ਡਾਇਰੈਕਟੋਰੇਟ ਜਨਗਣਨਾ ਆਪ੍ਰੇਸ਼ਨ ਡਾ. ਅਭਿਸ਼ੇਕ ਜੈਨ ਨੇ ਮਿੰਨੀ ਸਕੱਤਰ ਦੀ ਕਮੇਟੀ ਰੂਮ ਵਿੱਚ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਕੀਤਾ ।

  ਅਗਾਮੀ ਹੋਣ ਵਾਲੀ ਜਨਗਣਨਾ ਦੀ ਤਿਆਰੀ ਸਬੰਧੀ ਪ੍ਰਬੰਧ ਕਰਨ ਲਈ ਮੀਟਿੰਗ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਜਨਗਣਨਾ 1872 ਤੋਂ ਲੈਕੇ ਹਰ 10 ਸਾਲ ਬਾਅਦ ਕੀਤੀ ਗਈ ਹੈ ਜਿਸ ਦਾ ਇਤਿਹਾਸ ਲਗਭਗ 150 ਸਾਲ ਦਾ ਹੈ ਜੋ ਹੁਣ ਤੱਕ 15 ਵਾਰ ਹੋ ਚੁੱਕੀ ਹੈ ।

  ਜਨਗਣਨਾ ਦੌਰਾਨ 70 ਤੋਂ 75 ਵਿਸ਼ਿਆਂ ਨੂੰ ਕਵਰ ਕੀਤਾ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਇਸ ਵਾਰ ਐਪ ਰਾਹੀਂ ਜਨਗਣਨਾ ਦੀ ਪ੍ਰਕਿਰਿਆ ਨੂੰ ਨੇਪੜੇ ਚਾੜਿਆ ਜਾਵੇਗਾ ਜੋ ਕਿ 16 ਭਾਸ਼ਾਵਾਂ ਵਿੱਚ ਹੋਵੇਗੀ । ਡਾ. ਅਭਿਸ਼ੇਕ ਜੈਨ ਨੇ ਕਿਹਾ ਕਿ ਅਧਿਕਾਰੀਆਂ ਵਲੋਂ ਦਿੱਤੀ ਜਾਣਕਾਰੀ ਦੇ ਆਧਾਰ ਉੱਤੇ ਹੀ ਜ਼ਿਲ੍ਹਿਆਂ, ਤਹਿਸੀਲਾਂ, ਸ਼ਹਿਰਾਂ, ਪਿੰਡਾਂ ਨਵੀਆਂ ਕਮੇਟੀਆਂ ਆਦਿ ਦੇ ਨਕਸ਼ੇ ਅਪਡੇਟ ਕੀਤਾ ਜਾਣਗੇ ਜਿਸ ਲਈ ਇਹ ਜਰੂਰੀ ਬਣ ਜਾਂਦਾ ਹੈ ਕਿ ਕਾਰਜਕਾਰੀ ਅਫਸਰ ਸਥਾਨਕ ਸਰਕਾਰਾਂ ਵਿਭਾਗ ਅਤੇ ਮਾਲ ਵਿਭਾਗ ਵਲੋਂ ਸਹੀ ਜਾਣਕਾਰੀ ਹੀ ਰਿਪੋਰਟ ਕੀਤੀ ਜਾਵੇ ।

  ਜਨਗਣਨਾ ਤਹਿਤ ਇਕੱਠੀ ਕੀਤੇ ਗਏ ਅੰਕੜਿਆਂ ਦੇ ਆਧਾਰ ਉੱਤੇ ਹੀ ਲੋਕ ਹਿੱਤ ਲਈ ਨਵੀਆਂ ਨੀਤੀਆਂ ਅਤੇ ਪ੍ਰੋਗਰਾਮ ਉਲੀਕੇ ਜਾਂਦੇ ਹਨ ਜਿਸ ਰਾਹੀਂ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਭਲਾਈ ਸਕੀਮਾਂ ਦਾ ਲਾਭ ਪਹੁੰਚਾਇਆ ਜਾਂਦਾ ਹੈ । ਜਨਗਣਨਾ 2021 ਵਿੱਚ ਸ਼ਾਮਿਲ ਵਿਭਾਗਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਇਸ ਕਾਰਗੁਜਾਰੀ ਨੂੰ ਸਹੀ ਤਰੀਕੇ ਨਾਲ ਮੁਕੰਮਲ ਕੀਤਾ ਜਾ ਸਕੇ ।
  Published by:Amelia Punjabi
  First published:

  Tags: Punjab, Ropar

  ਅਗਲੀ ਖਬਰ