Home /punjab /

DC ਰੂਪਨਗਰ ਨੇ ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਅਧਿਕਾਰੀਆਂ ਨੂੰ ਜਾਰੀ ਕੀਤੇ ਨਿਰਦੇਸ਼

DC ਰੂਪਨਗਰ ਨੇ ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਅਧਿਕਾਰੀਆਂ ਨੂੰ ਜਾਰੀ ਕੀਤੇ ਨਿਰਦੇਸ਼

ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਦੇ ਹੋਏ ਡੀਸੀ ਰੂਪਨਗਰ ਅਤੇ ਹੋਰ ਅਧਿਕਾਰੀ  

ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਦੇ ਹੋਏ ਡੀਸੀ ਰੂਪਨਗਰ ਅਤੇ ਹੋਰ ਅਧਿਕਾਰੀ  

ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਮੋਬਾਇਲ ਦਿਨ ਰਾਤ ਕਾਰਜਸ਼ੀਲ ਰੱਖਣ ਤਾਂ ਜੋ ਕਿਸੇ ਵੀ ਸਮੇਂ ਤਾਲਮੇਲ ਵਿੱਚ ਕੋਈ ਮੁਸ਼ਕਿਲ ਨਾ ਹੋਵੇ । ਪ੍ਰਸਾਸ਼ਨ ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਨਿਰੰਤਰ ਦੌਰਾ ਰੱਖਣ ਅਤੇ ਕਾਰਜ ਸਾਧਕ ਅਫਸਰਾਂ ਤੇ ਬੀ.ਡੀ.ਪੀ.ਓਜ ਨੂੰ ਸ਼ਹਿਰਾ

ਹੋਰ ਪੜ੍ਹੋ ...
 • Share this:
  ਸੁੱਖਵਿੰਦਰ ਸਾਕਾ

  ਸ੍ਰੀ ਆਨੰਦਪੁਰ ਸਾਹਿਬ, ਰੂਪਨਗਰ: 
  ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਨੇ ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰਾਂ, ਹੜ੍ਹ ਰੋਕੂ ਪ੍ਰਬੰਧਾਂ ਦੀਆਂ ਅਗਾਓ ਤਿਆਰੀਆਂ ਦਾ ਜਮੀਨੀ ਪੱਧਰ 'ਤੇ ਨਿਰੀਖਣ ਕਰਨ ਅਤੇ ਆਮ ਲੋਕਾਂ ਦੇ ਜਾਨ ਮਾਲ ਤੇ ਪਸ਼ੂ ਧੰਨ ਦੀ ਰਾਖੀ ਲਈ ਹੜ੍ਹਾਂ ਤੋਂ ਰੋਕਥਾਮ ਵਾਸਤੇ ਕੀਤੇ ਅਗਾਓ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਸਬੰਧਿਤ ਅਧਿਕਾਰੀਆਂ ਨੂੰ ਹੋਰ ਲੋੜੀਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ।

  ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਡਾ.ਨਿੱਧੀ ਕੁਮੁਦ, ਐਸ.ਡੀ.ਐਮ ਮਨੀਸ਼ਾ ਰਾਣਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ ।ਡਿਪਟੀ ਕਮਿਸ਼ਨਰ ਨੇ ਚੰਦਪੁਰ, ਗੱਜਪੁਰ, ਹਰੀਵਾਲ, ਲੋਦੀਪੁਰ, ਬੁਰਜ ਦਾ ਦੌਰਾ ਕਰਨ ਮੌਕੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪ੍ਰਸਾਸ਼ਨ ਸੰਭਾਵੀ ਹੜ੍ਹਾ ਦੀ ਸਥਿਤੀ 'ਤੇ ਪੂਰੀ ਚੌਕਸੀ ਰੱਖ ਰਿਹਾ ਹੈ । ਪਹਾੜਾਂ ਵਿੱਚ ਹੋਣ ਵਾਲੀ ਭਾਰੀ ਬਰਸਾਤ, ਭਾਖੜਾ ਡੈਮ ਵਿੱਚ ਪਾਣੀ ਦੀ ਆਮਦ ਅਤੇ ਸਤਲੁਜ ਤੇ ਸਵਾਂ ਨਦੀ ਵਿੱਚ ਪਾਣੀ ਦੇ ਪੱਧਰ 'ਤੇ ਨਿਰੰਤਰ ਨਜ਼ਰ ਰੱਖੀ ਜਾ ਰਹੀ ਹੈ।

  ਪਿਛਲੇ ਸਾਲਾਂ ਦੌਰਾਨ ਜਿਹੜੇ ਇਲਾਕੇ ਹੜ੍ਹਾਂ ਦੀ ਮਾਰ ਵਿਚ ਆਉਦੇ ਰਹੇ ਹਨ ਅਤੇ ਜਿਹੜੇ ਜਿਹੜੇ ਖੇਤਰਾਂ ਵਿੱਚ ਹੜ੍ਹਾਂ ਕਾਰਨ ਨੁਕਸਾਨ ਹੋਇਆ ਹੈ, ਉਹ ਸਾਰੇ ਖੇਤਰਾਂ/ਸਥਾਨਾਂ ਦੀ ਜਮੀਨੀ ਪੱਧਰ 'ਤੇ ਜਾਂਚ ਕਰਕੇ ਉੱਥੇ ਲੋੜੀਦੇ ਪ੍ਰਬੰਧ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਹਨ । ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾ ਵਿਚ ਬਰਸਾਤੀ ਨਾਲਿਆਂ, ਖੱਡਾ, ਸੂਏ, ਕੱਸੀਆਂ, ਪੁਲੀਆਂ ਤੇ ਨਿਕਾਸੀ ਨਾਲਿਆਂ ਵਿਚ ਹੋਣ ਵਾਲੀ ਰੁਕਾਵਟ ਅਕਸਰ ਹੀ ਹੜ੍ਹਾ ਦਾ ਕਾਰਨ ਬਣਦੀ ਹੈ । ਪ੍ਰਸਾਸ਼ਨ ਵੱਲੋਂ ਇਸ ਦੇ ਲਈ ਸਬੰਧਿਤ ਅਧਿਕਾਰੀਆਂ ਨੂੰ ਪੂਰੀ ਤਰ੍ਹਾਂ ਢੁਕਵੇਂ ਪ੍ਰਬੰਧ ਮੁਕੰਮਲ ਰੱਖਣ ਲਈ ਆਦੇਸ਼ ਦਿੱਤੇ ਗਏ ਹਨ।

  ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹੈਡਕੁਆਟਰ ਅਤੇ ਉਪ ਮੰਡਲ ਪੱਧਰ 'ਤੇ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ । ਜ਼ਿਲ੍ਹਾ ਪੱਧਰ 'ਤੇ ਕੰਟਰੋਲ ਰੂਮ ਦਾ ਨੰਬਰ 01881-221157 ਅਤੇ ਉਪ ਮੰਡਲ ਪੱਧਰ 'ਤੇ ਕੰਟਰੋਲ ਰੂਮ ਨੰਬਰ 01887-232015 ਹੈ । ਇਸ ਤੋਂ ਇਲਾਵਾ ਤਹਿਸੀਲ, ਬੀ.ਡੀ.ਪੀ.ਓ ਦਫਤਰ, ਪੁਲਿਸ ਥਾਣੇ, ਨਗਰ ਕੋਂਸਲ ਦਫਤਰ ਵੀ ਬਰਸਾਤ ਦੌਰਾਨ ਪੂਰੀ ਤਰਾਂ ਚੌਕਸ ਰਹਿਣਗੇ। ਲੋਕ ਸਹੀ ਜਾਣਕਾਰੀ ਹੈਲਪ ਲਾਈਨ ਨੰਬਰ ਤੋਂ ਪ੍ਰਾਪਤ ਕਰਨ ਅਤੇ ਅਫਵਾਹਾਂ 'ਤੇ ਬਿਲਕੁਲ ਵੀ ਯਕੀਨ ਨਾ ਕਰਨ। ਜਿਹੜੇ ਖੇਤਰਾਂ ਵਿੱਚ ਸੰਭਾਵੀ ਹੜ੍ਹਾਂ ਦੀ ਸਥਿਤੀ ਦਾ ਅੰਦੇਸ਼ਾ ਹੈ, ਉਸ ਦੇ ਲਈ ਪ੍ਰਸਾਸ਼ਨ ਨੇ ਪੂਰੀਆਂ ਤਿਆਰੀਆ ਕਰ ਲਈਆਂ ਹਨ, ਲੋਕਾਂ ਨੂੰ ਸੁਰੱਖਿਅਤ ਰੱਖਣਾਂ, ਪਸੂ ਧੰਨ ਦੀ ਰਾਖੀ, ਲੋੜੀਦੀ ਖਾਦ ਸਮੱਗਰੀ, ਪਸ਼ੂ ਚਾਰਾ ਤੇ ਆਮ ਲੋਕਾਂ ਦੇ ਰਹਿਣ ਲਈ ਢੁਕਵੇਂ ਪ੍ਰਬੰਧ ਕਰਨ ਬਾਰੇ ਪਹਿਲਾ ਹੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹੋਏ ਹਨ। ਮੌਜੂਦਾ ਸਮੇਂ ਤੱਕ ਪਾਣੀ ਦਾ ਪੱਧਰ ਠੀਕ ਹੈ, ਕਿਸੇ ਵੀ ਤਰ੍ਹਾਂ ਦੇ ਖਤਰੇ ਦੀ ਸੰਭਾਵਨਾ ਨਹੀ ਹੈ, ਪ੍ਰੰਤੂ ਪ੍ਰਸਾਸ਼ਨ ਦੀ ਜਿੰਮੇਵਾਰੀ ਹੈ ਕਿ ਅਗਾਓ ਸਾਰੇ ਪ੍ਰਬੰਧ ਮੁਕੰਮਲ ਰੱਖੇ ਜਾਣ ਤਾਂ ਜੋ ਹਰ ਤਰ੍ਹਾਂ ਦੀ ਸਥਿਤੀ ਨਾਲ ਸਮੇਂ ਸਿਰ ਨਜਿੱਠਿਆ ਜਾ ਸਕੇ।

  ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਬਰਸਾਤ ਦੇ ਸੀਜਨ ਦੌਰਾਨ ਪੂਰੀ ਚੋਕਸੀ ਰੱਖਣ ਅਤੇ ਬੁਨਿਆਦੀ ਸਹੂਲਤਾਂ ਦੀ ਨਿਰੰਤਰ ਸਪਲਾਈ ਬਹਾਲ ਰੱਖਣ ਦੇ ਨਿਰਦੇਸ਼ ਦਿੱਤੇ । ਉਨ੍ਹਾਂ ਨੇ ਪਿਛਲੇ ਸਾਲਾਂ ਦੌਰਾਨ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜਾ ਲਿਆ ਅਤੇ ਉਥੇ ਮੌਜੂਦਾ ਹਾਲਾਤ ਵਿੱਚ ਕੀਤੇ ਪ੍ਰਬੰਧਾਂ 'ਤੇ ਮੁਰੰਮਤ ਦਾ ਨਿਰੀਖਣ ਕੀਤਾ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਤਲੁਜ ਨੇੜੇ ਵਸਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਚੌਕਸੀ ਰੱਖ ਰਿਹਾ ਹੈ ਅਤੇ ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾ ਤਿਆਰ ਹੈ । ਉਹਨਾਂ ਕਿਹਾ ਕਿ ਲੋਦੀਪੁਰ ਬੰਨ੍ਹ ਵੀ ਮਜ਼ਬੂਤ ਸਥਿਤੀ ਵਿੱਚ ਹੈ।

  ਹੁਣ ਤੱਕ ਹੋਈ ਬਰਸਾਤ ਨਾਲ ਪਾਣੀ ਨਾਮਾਤਰ ਹੈ । ਇਸ ਉਪਰੰਤ ਉਨ੍ਹਾਂ ਨੇ ਬੁਰਜ,ਹਰੀਵਾਲ, ਚੰਦਪੁਰ, ਗੱਜਪੁਰ, ਲੋਦੀਪੁਰ ਦਾ ਵੀ ਦੌਰਾ ਕੀਤਾ ਅਤੇ ਸਮੁੱਚੀ ਸਥਿਤੀ ਨੂੰ ਬਾਰੀਕੀ ਨਾਲ ਦੇਖਿਆ । ਉਨ੍ਹਾਂ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਨਿਭਾਈ ਜਾਣ ਵਾਲੀ ਡਿਊਟੀ ’ਚ ਕੋਈ ਢਿੱਲ ਮੱਠ ਬਰਦਾਸ਼ਤ ਨਹੀ ਕੀਤੀ ਜਾਵੇਗੀ । ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਸੰਭਾਵੀ ਹੜ੍ਹਾਂ ਨਾਲ ਨਿਪਟਣ ਲਈ ਉਪਲੱਬਧ ਸਮੱਗਰੀ ਅਤੇ ਭਵਿੱਖ ਦੀਆਂ ਯੌਜਨਾਵਾ ਬਾਰੇ ਜਾਣਕਾਰੀ ਹਾਸਲ ਕੀਤੀ । ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਮੋਬਾਇਲ ਦਿਨ ਰਾਤ ਕਾਰਜਸ਼ੀਲ ਰੱਖਣ ਤਾਂ ਜੋ ਕਿਸੇ ਵੀ ਸਮੇਂ ਤਾਲਮੇਲ ਵਿੱਚ ਕੋਈ ਮੁਸ਼ਕਿਲ ਨਾ ਹੋਵੇ । ਪ੍ਰਸਾਸ਼ਨ ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਨਿਰੰਤਰ ਦੌਰਾ ਰੱਖਣ ਅਤੇ ਕਾਰਜ ਸਾਧਕ ਅਫਸਰਾਂ ਤੇ ਬੀ.ਡੀ.ਪੀ.ਓਜ ਨੂੰ ਸ਼ਹਿਰਾਂ ਤੇ ਪਿੰਡਾਂ ਵਿਚ ਸਾਫ ਸਫਾਈ ਦਾ ਧਿਆਨ ਰੱਖਣ ਦੇ ਨਿਰਦੇਸ਼ ਦਿੱਤੇ।
  Published by:rupinderkaursab
  First published:

  Tags: Punjab, Ropar

  ਅਗਲੀ ਖਬਰ