Home /punjab /

Rupnagar News: ਸਰਕਾਰੀ ਆਈਟੀਆਈ ਨੰਗਲ ਵਿਖੇ ਕਰਵਾਈ ਗਈ ਜ਼ਿਲ੍ਹਾ ਯੂਥ ਕਨਵੈਨਸ਼ਨ

Rupnagar News: ਸਰਕਾਰੀ ਆਈਟੀਆਈ ਨੰਗਲ ਵਿਖੇ ਕਰਵਾਈ ਗਈ ਜ਼ਿਲ੍ਹਾ ਯੂਥ ਕਨਵੈਨਸ਼ਨ

ਨਾਟਕ ਪੇਸ਼ ਕਰਦੇ ਹੋਏ ਵਿਦਿਆਰਥੀ  

ਨਾਟਕ ਪੇਸ਼ ਕਰਦੇ ਹੋਏ ਵਿਦਿਆਰਥੀ  

ਪ੍ਰਿੰਸੀਪਲ ਲਲਿਤ ਮੋਹਨ ਦੀ ਅਗਵਾਈ ਹੇਠ ਕਰਵਾਈ ਗਈ । ਇਸ ਜ਼ਿਲ੍ਹਾ ਯੂਥ ਕਨਵੈਨਸ਼ਨ ਵਿੱਚ ਕ੍ਰਾਂਤੀ ਕਲਾ ਮੰਚ ਦੀ ਟੀਮ ਵਲੋਂ ਰਵਿੰਦਰ ਸਿੰਘ ਰਾਜੂ ਵਲੋਂ ਲਿਖੇ ਗਏ , ਸਮਾਜਿਕ ਕੁਰੀਤੀਆ ਅਤੇ ਅਯੋਕੇ ਯੁੱਗ 'ਚ ਸਮਾਜ ਵਿੱਚ ਰਿਸਤਿਆਂ 'ਚ ਆ ਰਹੀ ਖਟਾਸ ਦੀ ਤਰਾਸਦੀ ਨੂੰ ਬਿਆਨ ਕਰਦੇ ਨਾਟਕ ‘ਮਾਂ’ ਦੀ ਸਫਲ ਨੇ ਦਰਸ਼ਕਾ ਦੀਆਂ ਅੱਖਾਂ ਨਮ ਕਰ ਦਿੱਤੀਆਂ।

ਹੋਰ ਪੜ੍ਹੋ ...
 • Share this:
  ਸੁੱਖਵਿੰਦਰ ਸਾਕਾ

  ਨੰਗਲ ਡੈਮ, ਰੂਪਨਗਰ : ਨਹਿਰੂ ਯੁਵਾ ਕੇਂਦਰ ਰੂਪਨਗਰ ਵਲੋਂ ਅੱਜ ਸਰਕਾਰੀ ਆਈਟੀਆਈ ਨੰਗਲ ਜ਼ਿਲ੍ਹਾ ਯੂਥ ਕਨਵੈਨਸ਼ਨ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਲਲਿਤ ਮੋਹਨ ਦੀ ਅਗਵਾਈ ਹੇਠ ਕਰਵਾਈ ਗਈ । ਇਸ ਜ਼ਿਲ੍ਹਾ ਯੂਥ ਕਨਵੈਨਸ਼ਨ ਵਿੱਚ ਕ੍ਰਾਂਤੀ ਕਲਾ ਮੰਚ ਦੀ ਟੀਮ ਵਲੋਂ ਰਵਿੰਦਰ ਸਿੰਘ ਰਾਜੂ ਵਲੋਂ ਲਿਖੇ ਗਏ , ਸਮਾਜਿਕ ਕੁਰੀਤੀਆ ਅਤੇ ਅਯੋਕੇ ਯੁੱਗ 'ਚ ਸਮਾਜ ਵਿੱਚ ਰਿਸਤਿਆਂ 'ਚ ਆ ਰਹੀ ਖਟਾਸ ਦੀ ਤਰਾਸਦੀ ਨੂੰ ਬਿਆਨ ਕਰਦੇ ਨਾਟਕ ‘ਮਾਂ’ ਦੀ ਸਫਲ ਨੇ ਦਰਸ਼ਕਾ ਦੀਆਂ ਅੱਖਾਂ ਨਮ ਕਰ ਦਿੱਤੀਆਂ।

  ਇਸ ਯੂਥ ਕਨਵੈਨਸ਼ਨ 'ਚ ਵਿਸ਼ੇਸ਼ ਰੂਪ 'ਚ ਪਹੁੰਚੇ ਨਹਿਰੂ ਯੁਵਾ ਕੇਂਦਰ ਰੂਪਨਗਰ ਦੇ ਯੂਥ ਕੁਆਂਰਡੀਨੇਟਰ ਪੰਕਜ ਯਾਦਵ ਵਲੋਂ ਨੌਜਵਾਨਾਂ ਨੂੰ ਨਹਿਰੂ ਯੁਵਾ ਕੇਂਦਰ ਵਲੋਂ ਯੂਥ ਕਲੱਬਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਵਾਰੇ ਚਾਨਣਾ ਪਾਇਆ ਅਤੇ ਨੌਜਵਾਨਾਂ ਨੂੰ ਆਤਮ ਨਿਰਭਰ ਬਣਨ ਲਈ ਪ੍ਰੇਰਿਤ ਕੀਤਾ।

  ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਲਲਿਤ ਮੋਹਨ ਨੇ ਨਹਿਰੂ ਯੁਵਾ ਕੇਂਦਰ ਰੂਪਨਗਰ ਵਲੋਂ ਸਮਾਜ ਨੂੰ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਕੰਮਾਂ ਦੀ ਸਲਾਘਾਂ ਕਰਦਿਆਂ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਵਲੋਂ ਬੁਜ਼ਰਗਾਂ ਅਤੇ ਵੱਡਿਆਂ ਦੇ ਸਤਿਕਾਰ ਕਰਨਾ ਘਟਦਾ ਜਾ ਰਿਹਾ ਹੈ।

  ਇਸ ਮੌਕੇ ਬੋਲਦਿਆਂ ਟਰੇਨਿੰਗ ਅਫਸਰ ਗੁਰਨਾਮ ਸਿੰਘ ਭੱਲੜੀ ਨੇ ਕ੍ਰਾਂਤੀ ਕਲਾ ਮੰਚ ਵਲੋਂ ਸਮਾਜ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਕੁਰੀਤੀਆਂ ਪ੍ਰਤੀ ਜਾਗਰੂਕ ਕਰਨ ਦੀ ਸਲਾਘਾਂ ਕਰਦਿਆਂ ਕਿਹਾ ਕਿ ਅੱਜ ਸਮਾਜ ਦੇ ਰਿਸਤਿਆਂ 'ਚ ਆ ਰਿਹਾ ਨਿਘਾਰ ਚਿੰਤਾ ਦਾ ਵਿਸ਼ਾ ਹੈ।
  Published by:Amelia Punjabi
  First published:

  Tags: Punjab, Ropar

  ਅਗਲੀ ਖਬਰ