Home /punjab /

ਸਿਹਤ ਕਰਮਚਾਰੀਆਂ ਨੇ ਡੇਂਗੂ ਵਿਰੁੱਧ ਸ਼ੁਰੂ ਕੀਤੀ ਚੈਕਿੰਗ ਮੁਹਿੰਮ  

ਸਿਹਤ ਕਰਮਚਾਰੀਆਂ ਨੇ ਡੇਂਗੂ ਵਿਰੁੱਧ ਸ਼ੁਰੂ ਕੀਤੀ ਚੈਕਿੰਗ ਮੁਹਿੰਮ  

ਮੁਹਿੰਮ ਤਹਿਤ ਚੈਕਿੰਗ ਕਰਦੇ ਹੋਏ ਟੀਮ ਮੈਂਬਰ  

ਮੁਹਿੰਮ ਤਹਿਤ ਚੈਕਿੰਗ ਕਰਦੇ ਹੋਏ ਟੀਮ ਮੈਂਬਰ  

ਡੇਂਗੂ ਦਾ ਮੱਛਰ ਸਾਫ ਪਾਣੀ ਵਿੱਚ ਪੈਦਾ ਹੁੰਦਾ ਅਤੇ ਮੱਛਰ ਦਿਨ ਸਮੇਂ ਕੱਟਦਾ ਹੈ । ਉਹਨਾਂ ਕਿਹਾ ਕਿ ਡੇਂਗੂ ਦੇ ਬਚਾਅ ਲਈ ਲੋਕਾਂ ਨੂੰ ਘਰ ਦੇ ਫਰਿੱਜਾਂ ਦੀਆਂ ਟਰੇਆਂ,  ਗਮਲੇ , ਕੂਲਰ ਆਦਿ ਹਫਤੇ ਵਿੱਚ ਇੱਕ ਵਾਰ ਜ਼ਰੂਰ ਸਾਫ ਕਰਨਾ ਚਾਹੀਦਾ ਹੈ ।

 • Share this:
  ਸੁੱਖਵਿੰਦਰ ਸਾਕਾ

  ਸ੍ਰੀ ਆਨੰਦਪੁਰ ਸਾਹਿਬ, ਰੂਪਨਗਰ : 
  ਪੰਜਾਬ ਸਰਕਾਰ ਵਲੋਂ ਸੂਬੇ ਦੇ ਆਮ ਲੋਕਾਂ ਦੀ ਤੰਦਰੁਸਤ ਸਿਹਤ ਲਈ ਸਿਹਤ ਵਿਭਾਗ ਨੂੰ ਜ਼ਰੂਰੀ ਨਿਰਦੇਸ਼ ਦਿੱਤੇ ਗਏ ਹਨ। ਹਲਕੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਵੀ ਲੋਕਾਂ ਦੀ ਸਿਹਤ 'ਚ ਸੁਧਾਰ ਤੇ ਸੁਰੱਖਿਆ ਲਈ ਉਪਰਾਲੇ ਕਰਨ ਦੇ ਨਿਰੰਤਰ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ । ਉਨ੍ਹਾਂ ਵੱਲੋਂ ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਘਰ ਘਰ ਜਾ ਕੇ ਸਰਕਾਰ ਦੀਆਂ ਯੋਜਨਾਵਾਂ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ।

  ਜਿਸ ਸਬੰਧ ਵਿੱਚ ਹਲਕੇ ਦੀਆਂ ਸਿਹਤ ਕੇਂਦਰ ਦੀਆਂ ਟੀਮਾਂ ਨਿਰੰਤਰ ਦੌਰੇ ਵੀ ਕਰ ਰਹੀਆਂ ਹਨ । ਇਸੇ ਕੜੀ ਤਹਿਤ ਸਿਵਲ ਸਰਜਨ ਰੂਪਨਗਰ ਡਾ ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ ਚਰਨਜੀਤ ਕੁਮਾਰ ਸੀਨੀਅਰ ਮੈਡੀਕਲ ਅਫਸਰ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਹੇਠ ਕਰਮਚਾਰੀਆਂ ਨੇ ਸਵੱਛਤਾ ਨੂੰ ਕਾਇਮ ਰੱਖਣ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

  ਇਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਡੇਂਗੂ ਅਤੇ ਮਲੇਰੀਏ ਤੋਂ ਬਚਾਅ ਲਈ ਡੇਂਗੂ ਦੇ ਲਾਰਵੇ ਨੂੰ ਘਰ ਘਰ ਜਾ ਕੇ ਚੈਕ ਕੀਤਾ ਜਾ ਰਿਹਾ ਹੈ । ਡੇਂਗੂ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਰੀਆਂ ਸਾਵਧਾਨੀਆਂ ਬਾਰੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ । ਜਿਸ ਦੇ ਤਹਿਤ ਲੋਕਾਂ ਨੂੰ ਆਪਣੇ ਘਰਾਂ ਦੇ ਆਲੇ ਦੁਆਲੇ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ, ਗਲੀਆਂ ਨਾਲੀਆਂ 'ਚ ਪਾਣੀ ਖੜ੍ਹਾ ਨਾ ਹੋਵੇ , ਘਰਾਂ ਦੇ ਗਮਲਿਆਂ ਵਿੱਚ ਜਾਂ ਫਰਿੱਜਾਂ ਦੀਆਂ ਟਰੇਆਂ ਵਿੱਚ ਜਾਂ ਫਿਰ ਕੋਈ ਟੁੱਟੇ ਬਰਤਨਾਂ ਵਿੱਚ ਪਾਣੀ ਨਾ ਖੜ੍ਹਾ ਹੋਵੇ , ਜਿੱਥੇ ਕਿਤੇ ਵੀ ਡੇਂਗੂ ਦਾ ਲਾਰਵਾ ਬਣ ਸਕੇ ਆਦਿ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

  ਉਨ੍ਹਾਂ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ ਪਾਣੀ ਵਿੱਚ ਪੈਦਾ ਹੁੰਦਾ ਅਤੇ ਮੱਛਰ ਦਿਨ ਸਮੇਂ ਕੱਟਦਾ ਹੈ । ਉਹਨਾਂ ਕਿਹਾ ਕਿ ਡੇਂਗੂ ਦੇ ਬਚਾਅ ਲਈ ਲੋਕਾਂ ਨੂੰ ਘਰ ਦੇ ਫਰਿੱਜਾਂ ਦੀਆਂ ਟਰੇਆਂ, ਗਮਲੇ , ਕੂਲਰ ਆਦਿ ਹਫਤੇ ਵਿੱਚ ਇੱਕ ਵਾਰ ਜ਼ਰੂਰ ਸਾਫ ਕਰਨਾ ਚਾਹੀਦਾ ਹੈ । ਉਨ੍ਹਾਂ ਨੇ ਦੱਸਿਆ ਕਿ ਸੌਣ ਸਮੇਂ ਮੱਛਰਦਾਨੀ ਜਾਂ ਮੱਛਰ ਭਜਾਉਣ ਵਾਲੀਆਂ ਕਰੀਮਾਂ ਦਾ ਇਸਤੇਮਾਲ ਕਰੋ । ਪਾਣੀ ਅਤੇ ਤਰਲ ਚੀਜਾਂ ਜ਼ਿਆਦਾ ਪੀਓ ਤੇ ਆਰਾਮ ਕਰੋ । ਉਨ੍ਹਾਂ ਨੇ ਡੇਂਗੂ ਦੇ ਲੱਛਣਾਂ ਬਾਰੇ ਦੱਸਿਆ ਕਿ ਜੇ ਬਹੁਤ ਜ਼ਿਆਦਾ ਸਿਰ ਵਿੱਚ ਦਰਦ ਅਤੇ ਤੇਜ਼ ਬੁਖਾਰ , ਮਾਸਪੇਸ਼ੀਆਂ ਚਮੜੀ ਉੱਪਰ ਦਾਣੇ ਅਤੇ ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਹੋਵੇ ਜਾਂ ਫਿਰ ਨੱਕ ਅਤੇ ਮਸੂੜਿਆਂ ਵਿੱਚੋਂ ਖੂਨ ਵਗੇ, ਤੁਰੰਤ ਉਸ ਸਮੇਂ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ।
  Published by:rupinderkaursab
  First published:

  Tags: Punjab, Ropar

  ਅਗਲੀ ਖਬਰ