Home /punjab /

Holla Mohalla 2022: ਸੰਗਤਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਮੇਲਾ ਖੇਤਰ 'ਚ 15 ਡਿਸਪੈਂਸਰੀਆਂ ਹੋਣਗੀਆਂ ਸਥਾਪਤ

Holla Mohalla 2022: ਸੰਗਤਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਮੇਲਾ ਖੇਤਰ 'ਚ 15 ਡਿਸਪੈਂਸਰੀਆਂ ਹੋਣਗੀਆਂ ਸਥਾਪਤ

ਫੋਟੋ

ਫੋਟੋ

Holla Mohalla 2022: ਮੇਲਾ ਖੇਤਰ ਵਿਚ 11 ਫਸਟ ਏਡ ਪੋਸਟਾਂ/ਡਿਸਪੈਂਸਰੀਆਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਕੀਤੀਆ ਜਾਣਗੀਆਂ ਅਤੇ ਕੀਰਤਪੁਰ ਸਾਹਿਬ ਵਿਖੇ 4 ਫਸਟ ਏਡ ਪੋਸਟਾ/ਡਿਸਪੈਂਸਰੀਆਂ ਸਥਾਪਿਤ ਕੀਤੀਆਂ ਜਾਣਗੀਆਂ, ਜਿਹਨਾਂ ਪਾਸ ਲੋੜੀਂਦੀ ਮਿਕਦਾਰ ਵਿੱਚ ਦਵਾਈਆਂ ਆਦਿ ਦਾ ਪ੍ਰਬੰਧ ਹੋਵੇਗਾ ।

ਹੋਰ ਪੜ੍ਹੋ ...
 • Share this:
  ਸੁੱਖਵਿੰਦਰ ਸਾਕਾ

  ਸ੍ਰੀ ਆਨੰਦਪੁਰ ਸਾਹਿਬ, ਰੂਪਨਗਰ: ਹੋਲਾ ਮਹੱਲਾ ਦਾ ਤਿਉਹਾਰ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ 14 ਤੋਂ 19 ਮਾਰਚ ਤੱਕ ਮਨਾਇਆ ਜਾ ਰਿਹਾ ਹੈ । ਮੇਲਾ ਖੇਤਰ ਵਿਚ 11 ਫਸਟ ਏਡ ਪੋਸਟਾਂ/ਡਿਸਪੈਂਸਰੀਆਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਕੀਤੀਆ ਜਾਣਗੀਆਂ ਅਤੇ ਕੀਰਤਪੁਰ ਸਾਹਿਬ ਵਿਖੇ 4 ਫਸਟ ਏਡ ਪੋਸਟਾ/ਡਿਸਪੈਂਸਰੀਆਂ ਸਥਾਪਿਤ ਕੀਤੀਆਂ ਜਾਣਗੀਆਂ, ਜਿਹਨਾਂ ਪਾਸ ਲੋੜੀਂਦੀ ਮਿਕਦਾਰ ਵਿੱਚ ਦਵਾਈਆਂ ਆਦਿ ਦਾ ਪ੍ਰਬੰਧ ਹੋਵੇਗਾ ।

  ਇਹ ਜਾਣਕਾਰੀ ਮੇਲਾ ਅਫਸਰ ਕਮ ਉਪ ਮੰਡਲ ਮੈਜਿਸਟਰੇਟ ਸ੍ਰੀ ਕੇਸ਼ਵ ਗੋਇਲ ਨੇ ਦਿੱਤੀ । ਉਨ੍ਹਾਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰਿ ਨੇ ਸਿਵਲ ਸਰਜਨ ਰੂਪਨਗਰ ਨੂੰ ਹਦਾਇਤ ਕੀਤੀ ਹੈ ਕਿ ਸਿਹਤ ਵਿਭਾਗ ਵਲੋਂ 11 ਐਂਬੂਲੈਂਸ ਗੱਡੀਆਂ ਅਤੇ ਰੈਡ ਕਰਾਸ,ਰੂਪਨਗਰ ਵਲੋਂ 11 ਐਂਬੂਲੈਂਸਾਂ ਕੁੱਲ 22 ਐਂਬੂਲੈਂਸਾਂ ਮੇਲਾ ਖੇਤਰ ਵਿਚ ਢੁਕਵੀਆਂ ਥਾਵਾਂ 'ਤੇ ਤਾਇਨਾਤ ਕੀਤੀਆ ਜਾਣ ।

  ਹੋਲਾ ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ 11 ਪੁਲਿਸ ਕੰਟਰੋਲ ਰੂਮਾਂ (ਮੇਨ ਪੁਲਿਸ ਕੰਟਰੋਲ ਰੂਮ1 ਅਤੇ ਸਬ ਕੰਟਰੋਲ ਰੂਮ 11,ਕੁੱਲ 12) 'ਤੇ ਇੱਕ-ਇੱਕ ਐਂਬੂਲੈਂਸ ਤਾਇਨਾਤ ਕੀਤੀ ਜਾਵੇਗੀ । 02 ਐਂਬੂਲੈਂਸਾਂ ਕੀਰਤਪੁਰ ਸਾਹਿਬ ਵਿਖੇ ਦੋਨੋਂ ਸੈਕਟਰਾਂ ਵਿੱਚ ਤਾਇਨਾਤ ਕੀਤੀਆਂ ਜਾਣਗੀਆਂ । ਮੇਲੇ ਦੌਰਾਨ 2 ਐਂਬੂਲੈਂਸਾਂ ਸਿਵਲ ਹਸਪਤਾਲ,ਸ੍ਰੀ ਅਨੰਦਪੁਰ ਸਾਹਿਬ ਵਿਖੇ ਅਤੇ 2 ਐਂਬੂਲੈਂਸਾਂ ਪ੍ਰਾਇਮਰੀ ਹੈਲਥ ਸੈਂਟਰ ਕੀਰਤਪੁਰ ਸਾਹਿਬ ਵਿਖੇ ਸਟੈਂਡਬਾਈ ਰੱਖੀਆ ਜਾਣਗੀਆਂ । ਉਨ੍ਹਾਂ ਦੱਸਿਆ ਕਿ ਹਰੇਕ ਐਂਬੂਲੈਂਸ ਵਿੱਚ ਫਾਰਮਾਸਿਟ/ਪੈਰਾ ਮੈਡੀਕਲ ਸਟਾਫ ਤਾਇਨਾਤ ਹੋਵੇਗਾ ਅਤੇ ਲੋੜ ਅਨੁਸਾਰ ਮੋਬਾਇਲ ਮੈਡੀਕਲ ਟੀਮਾਂ ਵੀ ਲਗਾਈਆਂ ਜਾਣਗੀਆ ।

  ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਸਿਵਲ ਸਰਜਨ ਰੂਪਨਗਰ ਨੂੰ ਹਦਾਇਤ ਕੀਤੀ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਦਾਖਲ ਹੋਣ ਲਈ ਬਣਾਏ ਗਏ ਤਿੰਨ ਨਾਕਿਆਂ (1. ਪੁੱਡਾ ਗਰਾਉਂਡ ਝਿੰਜੜੀ 2. ਅਨਾਜ ਮੰਡੀ ਮਾਰਕੀਟ ਅਗੰਮਪੁਰ 3. ਚੰਡੇਸਰ) 'ਤੇ ਚੈੱਕ-ਅੱਪ ਲਈ ਇੱਕ-ਇੱਕ ਮੈਡੀਕਲ ਟੀਮ ਤਾਇਨਾਤ ਕੀਤੀ ਜਾਵੇ,ਜਿਸ ਕੋਲ ਲੋੜੀਂਦੀ ਮਿਕਦਾਰ ਵਿੱਚ ਸਾਰੀਆਂ ਦਵਾਈਆਂ ਉਪਲੱਬਧ ਹੋਣ।

  ਡਿਪਟੀ ਕਮਿਸ਼ਨਰ ਨੇ ਇਹ ਵੀ ਹਦਾਇਤ ਕੀਤੀ ਹੈ ਕਿ ਸਿਹਤ ਵਿਭਾਗ ਦੀਆਂ ਟੀਮਾਂ, ਮੈਡੀਕਲ ਸਟਾਫ ਵਲੋਂ ਸਥਾਪਿਤ ਡਿਸਪੈਂਸਰੀਆਂ/ਫਸਟ ਏਡ ਪੋਸਟ ਕੋਲ ਲੋੜੀਦੀ ਮਾਤਰਾ ਵਿਚ ਦਵਾਈਆਂ ਅਤੇ ਐਮਬੂਲੈਂਸ ਨਾਲ ਤਾਲਮੇਲ ਰੱਖ ਕੇ ਲੋਕਾਂ ਦੀ ਸਿਹਤ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ।
  Published by:Amelia Punjabi
  First published:

  Tags: Punjab, Ropar

  ਅਗਲੀ ਖਬਰ