ਰੂਪਨਗਰ 'ਚ ਕਾਂਗਰਸੀਆਂ ਨੇ ਸਿੱਧੂ ਨੂੰ ਪ੍ਰਧਾਨਗੀ ਮਿਲਣ ਦੀ ਖੁਸ਼ੀ 'ਚ ਵੰਡੇ ਲੱਡੂ

News18 Punjabi | News18 Punjab
Updated: July 20, 2021, 4:07 PM IST
share image
ਰੂਪਨਗਰ 'ਚ ਕਾਂਗਰਸੀਆਂ ਨੇ ਸਿੱਧੂ ਨੂੰ ਪ੍ਰਧਾਨਗੀ ਮਿਲਣ ਦੀ ਖੁਸ਼ੀ 'ਚ ਵੰਡੇ ਲੱਡੂ
ਰੂਪਨਗਰ 'ਚ ਕਾਂਗਰਸੀਆਂ ਨੇ ਸਿੱਧੂ ਨੂੰ ਪ੍ਰਧਾਨਗੀ ਮਿਲਣ ਦੀ ਖੁਸ਼ੀ 'ਚ ਵੰਡੇ ਲੱਡੂ

ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਤੇ ਕਾਂਗਰਸੀਆਂ ਨੇ ਰੂਪਨਗਰ ' ਚ ਭੰਗੜੇ ਪਾਏ, ਲੱਡੂ ਵੰਡੇ

  • Share this:
  • Facebook share img
  • Twitter share img
  • Linkedin share img
ਸੁੱਖਵਿੰਦਰ ਸਾਕਾ
ਕਾਂਗਰਸੀ ਹਾਈ ਕਮਾਂਡ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੀ ਪ੍ਰਧਾਨਗੀ ਦੇਣ ਤੋਂ ਬਾਅਦ ਭਾਵੇਂ  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਨਾਰਾਜ਼ ਚੱਲਦੇ ਆ ਰਹੇ ਹਨ। ਪ੍ਰੰਤੂ ਰੂਪਨਗਰ ਦੇ ਵਿਚ ਟਕਸਾਲੀ ਕਾਂਗਰਸੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਨਾਰਾਜ਼ਗੀ ਦੀ ਪ੍ਰਵਾਹ ਕਰੇ ਬਿਨਾਂ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਉਣ ਦੀ ਖੁਸ਼ੀ ਵਿੱਚ ਲੱਡੂ ਵੰਡ ਕੇ ਭੰਗੜੇ ਪਾਏ  ।

ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਨ ਦੀ ਖੁਸ਼ੀ 'ਚ ਯੂਥ ਕਾਂਗਰਸ ਪੰਜਾਬ ਪ੍ਰਧਾਨ ਬਰਿੰਦਰ ਢਿੱਲੋਂ ਦੇ ਧੜੇ ਤੋਂ ਨਗਰ ਕੌਂਸਲ ਪ੍ਰਧਾਨ ਸੰਜੇ ਵਰਮਾ ਦੀ ਅਗਵਾਈ ਵਿੱਚ ਲੱਡੂ ਵੰਡੇ ਗਏ। ਇਸ ਮੌਕੇ ਸਮੂਹ ਕਾਂਗਰਸੀਆਂ ਨੇ ਢੋਲ ਦੀ ਥਾਪ 'ਤੇ ਭੰਗੜੇ ਪਾਏ ਅਤੇ ਖੁਸ਼ੀ ਮਨਾਈ। ਇਸ ਦੌਰਾਨ ਕਾਂਗਰਸੀਆਂ ਨੇ ਨਵਜੋਤ ਸਿੰਘ ਸਿੱਧੂ ਜਿੰਦਾਬਾਦ, ਬਰਿੰਦਰ ਸਿੰਘ ਢਿੱਲੋਂ ਜਿੰਦਾਵਾਦ ਅਤੇ ਕੈਪਟਨ ਅਮਰਿੰਦਰ ਸਿੰਘ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੰਜੇ ਵਰਮਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਬੇਦਾਗ ਤੇ ਇਮਾਨਦਾਰ ਚੇਹਰਾ ਹੈ।
ਜਿਨ੍ਹਾਂ ਦੇ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਬਣਨ ਨਾਲ ਕਾਂਗਰਸ ਦੇ ਸਮੂਹ ਆਗੂਆਂ ਤੇ ਵਰਕਰਾਂ ਦੇ ਹੌਂਸਲੇ ਬਲੁੰਦ ਹੋਏ ਹਨ । ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋ ਕੇ ਉੱਭਰੇਗੀ। ਪ੍ਰਧਾਨ ਸੰਜੇ ਵਰਮਾ ਨੇ ਕਿਹਾ ਕਿ ਕਾਂਗਰਸ ਦੇ ਸਮੂਹ ਆਗੂ ਇਕਜੁਟ ਹਨ ਅਤੇ ਕਿਸੇ ਵਿਚ ਵੀ ਕੋਈ ਮੱਤਭੇਦ ਨਹੀਂ ਹਨ।ਇਸ ਮੌਕੇ ਵਰਕਰਾਂ ਨੇ  ਕਾਂਗਗਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਦੇ ਹੱਥ ਪੰਜਾਬ ਦੀ ਕਮਾਨ ਦੇ ਕੇ ਪਾਰਟੀ ਵਿਚ ਨਵੀਂ ਰੂਹ ਫੂਕੀ ਹੈ। ਜਿਸਦੇ ਨਾਲ ਪੰਜਾਬ ਭਰ ਵਿਚ ਕਾਂਗਰਸ ਹੋਰ ਮਜ਼ਬੂਤ ਹੋਵੇਗੀ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੁਬਾਰਾ ਸੱਤਾ ਹਾਸਲ ਕਰੇਗੀ।
Published by: Ramanpreet Kaur
First published: July 20, 2021, 4:06 PM IST
ਹੋਰ ਪੜ੍ਹੋ
ਅਗਲੀ ਖ਼ਬਰ