Home /punjab /

ਅੰਤਰਰਾਸ਼ਟਰੀ ਨਸ਼ਾਖੋਰੀ ਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਮਰੀਜ਼ਾ ਨੂੰ ਕੀਤਾ ਜਾਗਰੂਕ

ਅੰਤਰਰਾਸ਼ਟਰੀ ਨਸ਼ਾਖੋਰੀ ਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਮਰੀਜ਼ਾ ਨੂੰ ਕੀਤਾ ਜਾਗਰੂਕ

ਅੰਤਰਰਾਸ਼ਟਰੀ ਨਸ਼ਾਖੋਰੀ ਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਜਾਗਰੂਕ ਕਰਦੀ ਹੋਈ ਟੀਮ

ਅੰਤਰਰਾਸ਼ਟਰੀ ਨਸ਼ਾਖੋਰੀ ਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਜਾਗਰੂਕ ਕਰਦੀ ਹੋਈ ਟੀਮ

ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾ ਦੇ ਇਲਾਜ ਤੋਂ ਇਲਾਵਾ ਓਟ ਕਲੀਨਿਕਾਂ ਵਿੱਚ ਨਸ਼ੇ ਦੇ ਆਦੀ ਲੋਕਾਂ ਦੇ ਇਲਾਜ ਲਈ ਡਾਕਟਰਾਂ ਨੂੰ ਪੂਰੀ ਮਿਹਨਤ, ਲਗਨ ਤੇ ਤਨਦੇਹੀ ਨਾਲ ਕੰਮ ਕਰਦੇ ਹੋਏ ਨੋਜਵਾਨਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਤਾਂ ਜੋ ਤੰਦਰੁਸਤ ਸਮਾਜ ਦੀ ਸਿਰਜਨਾ ਕੀਤੀ ਜਾ ਸਕੇ । 

ਹੋਰ ਪੜ੍ਹੋ ...
  • Share this:
    ਸੁੱਖਵਿੰਦਰ ਸਾਕਾ

    ਨੰਗਲ ਡੈਮ , ਰੂਪਨਗਰ : ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਿਵਲ ਹਸਪਤਾਲ ਨੰਗਲ ਦੇ ਓਟ ਕਲੀਨਿਕ ਵਿਖੇ ਅੰਤਰਰਾਸ਼ਟਰੀ ਨਸ਼ਾਖੋਰੀ ਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਮਨਾਇਆ ਗਿਆ। ਜਿਸ ਵਿੱਚ ਡਾ.ਨਰੇਸ਼ ਕੁਮਾਰ ਐਸ.ਐਮ.ਓ ਸਿਵਲ ਹਸਪਤਾਲ ਨੰਗਲ ਵੱਲੋ ਓਟ ਕਲੀਨਿਕ ਵਿੱਚ ਆਏ ਮਰੀਜ਼ਾ ਨੂੰ ਨਸ਼ੇ ਦੇ ਮਾੜੇ ਪ੍ਰਭਾਵਾ ਬਾਰੇ ਦੱਸਿਆ ਤੇ ਸਰਕਾਰ ਵੱਲੋ ਦਿੱਤੀ ਜਾਂਦੀ ਦਵਾਈ ਨਾਲ ਨਸ਼ਾ ਛੱਡਣ ਲਈ ਕਿਹਾ ਤੇ ਇਹ ਦਵਾਈ ਵੀ ਹੋਲੀ ਹੋਲੀ ਘਟਾ ਕੇ ਛੱਡਣ ਲਈ ਪ੍ਰੇਰਿਤ ਕੀਤਾ ਗਿਆ ਤੇ ਉਹਨਾ ਵੱਲੋ ਮਰੀਜ਼ਾ ਨੂੰ ਕਿਹਾ ਕਿ ਇਹ ਨਸ਼ੇ ਦੀ ਆਦਤ ਛੱਡਣੀ ਚਾਹੀਦੀ ਹੈ, ਕਿਉਕਿ ਇਸ ਨਾਲ ਉਨ੍ਹਾਂ ਦੇ ਪਰਿਵਾਰ 'ਤੇ ਵੀ ਮਾੜਾ ਅਸਰ ਪੈਦਾ ਹੈ।

    ਇਸ ਮੌਕੇ ਫਾਰਮੇਸੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਵੀ ਅੰਤਰਰਾਸ਼ਟਰੀ ਨਸ਼ਾਖੋਰੀ ਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਨ ਮਨਾਇਆ ਗਿਆ । ਜਿਕਰਯੋਗ ਹੈ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਓਟ ਕਲੀਨਿਕਾਂ ਨੂੰ ਸਫਲਤਾ ਪੂਰਵਕ ਅਸਰਦਾਰ ਬਣਾਉਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਕੈਬਨਿਟ ਮੰਤਰੀ ਸ.ਹਰਜੋਤ ਸਿੰਘ ਬੈਂਸ ਵੱਲੋ ਹਲਕੇ ਦੇ ਸਿਵਲ ਹਸਪਤਾਲਾਂ ਦਾ ਦੌਰਾ ਕਰਕੇ ਉੱਥੇ ਸਿਹਤ ਸਹੂਲਤਾਂ ਦੇ ਸੁਧਾਰ ਅਤੇ ਉਥੇ ਆਮ ਲੋਕਾਂ ਲਈ ਲੋੜੀਦੀਆਂ ਸੇਵਾਵਾਂ ਸਮੇਂ ਸਿਰ ਅਸਰਦਾਰ ਢੰਗ ਨਾਲ ਲਾਗੂ ਕਰਵਾਉਣ ਲਈ ਨਿਰਦੇਸ਼ ਦਿੱਤੇ ਜਾ ਰਹੇ ਹਨ।

    ਉਨ੍ਹਾਂ ਵੱਲੋ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾ ਦੇ ਇਲਾਜ ਤੋਂ ਇਲਾਵਾ ਓਟ ਕਲੀਨਿਕਾਂ ਵਿੱਚ ਨਸ਼ੇ ਦੇ ਆਦੀ ਲੋਕਾਂ ਦੇ ਇਲਾਜ ਲਈ ਡਾਕਟਰਾਂ ਨੂੰ ਪੂਰੀ ਮਿਹਨਤ, ਲਗਨ ਤੇ ਤਨਦੇਹੀ ਨਾਲ ਕੰਮ ਕਰਦੇ ਹੋਏ ਨੋਜਵਾਨਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਤਾਂ ਜੋ ਤੰਦਰੁਸਤ ਸਮਾਜ ਦੀ ਸਿਰਜਨਾ ਕੀਤੀ ਜਾ ਸਕੇ।
    Published by:rupinderkaursab
    First published:

    Tags: Punjab, Ropar

    ਅਗਲੀ ਖਬਰ