Home /punjab /

ਕੀਰਤਪੁਰ ਸਾਹਿਬ: ਬੱਚਿਆਂ ਦੀ ਦੇਖ-ਭਾਲ ਸਬੰਧੀ ਆਸ਼ਾ ਵਰਕਰਾਂ ਅਤੇ ਏ.ਐਨ.ਐਮ ਦੀ 5 ਦਿਨਾਂ ਟੇਨਿੰਗ ਸ਼ੁਰੂ

ਕੀਰਤਪੁਰ ਸਾਹਿਬ: ਬੱਚਿਆਂ ਦੀ ਦੇਖ-ਭਾਲ ਸਬੰਧੀ ਆਸ਼ਾ ਵਰਕਰਾਂ ਅਤੇ ਏ.ਐਨ.ਐਮ ਦੀ 5 ਦਿਨਾਂ ਟੇਨਿੰਗ ਸ਼ੁਰੂ

ਟ੍ਰੇਨਿੰਗ ਦਿੰਦੇ ਹੋਏ ਅਧਿਕਾਰੀ  

ਟ੍ਰੇਨਿੰਗ ਦਿੰਦੇ ਹੋਏ ਅਧਿਕਾਰੀ  

ਸੀਨੀਅਰ ਮੈਡੀਕਲ ਅਫਸਰ ਡਾ.ਦਲਜੀਤ ਕੌਰ ਦੀ ਅਗਵਾਈ ਹੇਠ ਇਸ ਟ੍ਰੇਨਿੰਗ ਵਿਚ 162 ਆਸ਼ਾ ਵਰਕਰ, 8 ਆਸ਼ਾ ਫੈਸਿਲੀਟੇਟਰਜ਼ ਤੇ 46 ਏ.ਐਨ.ਐਮ. ਨੂੰ ਸਿਖਲਾਈ ਦਿੱਤੀ ਜਾਵੇਗੀ।

 • Share this:

  ਸੁੱਖਵਿੰਦਰ ਸਾਕਾ

  ਕੀਰਤਪੁਰ ਸਾਹਿਬ, ਰੂਪਨਗਰ: ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ, ਡਾ. ਦਲਜੀਤ ਕੌਰ ਸੀਨੀਅਰ ਮੈਡੀਕਲ ਅਫਸਰ, ਪੀ.ਐਚ.ਸੀ ਕੀਰਤਪੁਰ ਸਾਹਿਬ ਦੀ ਅਗਵਾਈ ਹੇਠ ਬਲਾਕ ਕੀਰਤਪੁਰ ਸਾਹਿਬ ਵਿੱਚ ਆਸ਼ਾ ਵਰਕਰ, ਆਸ਼ਾ ਫੈਸਿਲੀਟੇਟਰਜ਼ ਅਤੇ ਏ.ਐਨ.ਐਮ ਦੀ ਛੋਟੇ ਬੱਚਿਆਂ ਦੀ ਦੇਖ-ਭਾਲ ਸਬੰਧੀ ਟ੍ਰੇਨਿੰਗ ਸ਼ੁਰੂ ਕੀਤੀ ਗਈ ਹੈ।

  ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਬੁਲਾਰੇ ਨੇ ਦੱਸਿਆ ਕਿ ਸੀਨੀਅਰ ਮੈਡੀਕਲ ਅਫਸਰ ਡਾ.ਦਲਜੀਤ ਕੌਰ ਦੀ ਅਗਵਾਈ ਹੇਠ ਇਸ ਟ੍ਰੇਨਿੰਗ ਵਿਚ 162 ਆਸ਼ਾ ਵਰਕਰ, 8 ਆਸ਼ਾ ਫੈਸਿਲੀਟੇਟਰਜ਼ ਤੇ 46 ਏ.ਐਨ.ਐਮ. ਨੂੰ ਸਿਖਲਾਈ ਦਿੱਤੀ ਜਾਵੇਗੀ। ਇਹ ਸਿਖਲਾਈ 5 ਬੈਚਾ ਵਿੱਚ ਪੂਰੀ ਹੋਵੇਗੀ, ਜਿਸਦਾ ਪਹਿਲਾ ਬੈਚ ਸ਼ੁਰੂ ਕਰ ਦਿੱਤਾ ਗਿਆ ਹੈ।

  ਇਸ ਮੌਕੇ ਐਸ.ਆਈ ਬਲਵੰਤ ਰਾਏ ਵੱਲੋਂ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਸਿਖਲਾਈ ਪੂਰੀ ਹੋਣ ਤੋਂ ਬਾਅਦ ਆਸ਼ਾ ਵਰਕਰ ਆਪਣੇ ਏਰੀਏ ਵਿੱਚ ਬੱਚੇ ਦੀ ਘਰ ਅਧਾਰਿਤ ਦੇਖਭਾਲ ਲਈ ਘਰ ਵਿੱਚ 5 ਦੌਰੇ ਕਰੇਗੀ, ਜੋ ਕਿ 3, 6, 9, 12 ਅਤੇ 15 ਮਹੀਨੇ ਉੱਤੇ ਹੋਣਗੇ ਅਤੇ ਇਨ੍ਹਾਂ ਦੌਰਿਆਂ ਦੌਰਾਨ ਬੱਚੇ ਦੀ ਮਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ, ਪੂਰਕ ਖੁਰਾਕ, ਅਨੀਮੀਆ, ਦਸਤ ਤੋਂ ਬਚਾਅ ਅਤੇ ਖਾਸ ਦੇਖ-ਰੇਖ ਸਬੰਧੀ ਜਾਗਰੂਕ ਕਰਨਗੀਆਂ।

  ਏ.ਐਨ.ਐਮ ਨਿਸ਼ਾ ਨੇ ਵੀ ਟ੍ਰੇਨਿੰਗ ਵਿੱਚ ਆਸ਼ਾ ਵਰਕਰ ਨੂੰ ਮਾਸਟਰ ਟ੍ਰੇਨਰ ਵਜੋਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਕੋਵਿਡ ਕਾਲ ਦੌਰਾਨ ਛੋਟੇ ਬੱਚਿਆਂ, ਗਰਭਵਤੀ ਔਰਤਾਂ, ਬਜ਼ੁਰਗਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਨਿਰਦੇਸ਼ਾਂ ਅਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਪ੍ਰੇਰਿਤ ਕੀਤਾ ਜਾਵੇਗਾ।

  Published by:Krishan Sharma
  First published:

  Tags: Children, Civil, Hospital, Punjab government