Home /News /punjab /

Rupnagar News: ਜਾਨ ਖਤਰੇ 'ਚ ਪਾ ਨੌਜਵਾਨ ਨਹਿਰਾਂ ਤੇ ਦਰਿਆਵਾਂ 'ਚ ਲਾ ਰਹੇ ਡੁੱਬਕੀਆਂ

ਬੱਚਿਆਂ ਦੀ ਅਜਿਹੀ ਗਲਤੀ ਦਾ ਫਲ ਅਕਸਰ ਮਾਪਿਆਂ ਨੂੰ ਭੁਗਤਣਾ ਪੈਂਦਾ ਹੈ । ਜਦੋ ਕਿ ਮਾਪਿਆਂ ਨੂੰ ਪਤਾ ਵੀ ਨਹੀਂ ਹੁੰਦਾ ਹੈ ਉਨ੍ਹਾਂ ਦਾ ਬੱਚਾ ਨਹਿਰ 'ਚ ਨਹਾਉਣ ਗਿਆ ਹੈ । News 18 ਨਹਿਰਾਂ ਅਤੇ ਦਰਿਆਵਾਂ 'ਚ ਡੁੱਬਕੀਆਂ ਲਾਉਣ ਵਾਲੇ ਨੌਜਵਾਨਾਂ ਅਤੇ ਬੱਚਿਆਂ ਨੂੰ ਅਪੀਲ ਕਰਦਾ ਹੈ ਕਿ ਖੁੱਲ੍ਹੀਆਂ ਵਗਦੀਆਂ ਨਹਿਰਾਂ ਅਤੇ ਦਰਿਆਵਾਂ ਵਿੱਚ ਜਾਨ ਖਤਰੇ 'ਚ ਪਾ ਕੇ ਨਾ ਡੁਬਕੀਆਂ ਨਾ ਲਾਉ ।

ਹੋਰ ਪੜ੍ਹੋ ...
 • Share this:
   ਸੁੱਖਵਿੰਦਰ ਸਾਕਾ

  ਨੰਗਲ ਡੈਮ, ਰੂਪਨਗਰ : ਲਗਾਤਾਰ ਗਰਮੀ ਵੱਧਦੀ ਜਾ ਰਹੀ ਹੈ ਗਰਮ ਮੌਸਮ ਆਪਣਾ ਰੰਗ ਦਿਖਾ ਰਿਹਾ ਹੈ । ਦਿਨ ਵੇਲੇ ਦਾ ਪਾਰਾ ਤਕਰੀਬਨ 42 ਤੋਂ 45 ਡਿਗਰੀ ਤੱਕ ਪਹੁੰਚ ਕਰ ਚੁੱਕਿਆ ਹੈ । ਜਿਸ ਨੂੰ ਲੈ ਕੇ ਦੁਪਹਿਰ ਵੇਲੇ ਕਿਤੇ ਨਾ ਕਿਤੇ ਗਰਮ ਲੂ ਵੀ ਚਲਦੀ ਮਹਿਸੂਸ ਹੁੰਦੀ ਹੈ । ਵੱਧਦੀ ਗਰਮੀ ਤੋਂ ਬਚਾਅ ਲਈ ਲੋਕਾਂ ਵੱਖ ਵੱਖਰੇ ਢੰਗ ਅਪਣਾ ਰਹੇ ਹਨ ਕੋਈ ਧੁੱਪ ਤੋਂ ਬਚਣ ਲਈ ਛੱਤਰੀ ਦਾ ਇਸਤਮਾਲ ਕਰਦਾ ਨਜ਼ਰ ਆ ਰਿਹਾ ਹੈ ਤੇ ਕੋਈ ਠੰਡੇ ਬੱਤੇ ਦਾ ਤੇ ਕੋਈ ਮੂੰਹ ਢੱਕ ਕੇ ਸਫ਼ਰ ਕਰ ਰਿਹਾ ਹੈ ।

  ਪਰ ਜੇ ਇੱਕ ਝਾਤ ਖੁੱਲ੍ਹੇ ਵਗਦੇ ਪਾਣੀ ਦਰਿਆਵਾਂ ਜਾਂ ਨਹਿਰਾਂ ਵੱਲ ਮਾਰੀ ਜਾਵੇ ਤਾਂ ਬਹੁਤੇ ਨੌਜਵਾਨ ਅਤੇ ਬੱਚੇ ਸ਼ਰ੍ਹੇਆਮ ਇਨ੍ਹਾਂ ਵਗਦੇ ਪਾਣੀਆਂ 'ਚ ਤਾਰੀਆਂ ਲਾਉਂਦੇ ਨਜ਼ਰ ਆ ਰਹੇ ਹਨ । ਬੇਸ਼ੱਕ ਗਰਮੀ ਤੋਂ ਬਚਣ ਲਈ ਨੌਜਵਾਨ ਅਤੇ ਬੱਚੇ ਨਹਿਰਾਂ ਅਤੇ ਦਰਿਆਵਾਂ ਦਾ ਰੁਖ ਕਰ ਰਹੇ ਹਨ ਪਰ ਗਰਮੀ ਤੋਂ ਬਚਣ ਲਈ ਇਸ ਤਰ੍ਹਾਂ ਖੁੱਲ੍ਹੇ ਵਗਦੇ ਪਾਣੀਆਂ ਜਾਂ ਨਹਿਰਾਂ 'ਚ ਜਾਨ ਜੋਖਮ ਚ ਪਾ ਕੇ ਨਹਾਉਣਾ ਕਿੰਨਾ ਕੁ ਜਾਇਜ਼ ਹੈ ਇਸ ਗੱਲ ਦਾ ਅੰਦਾਜ਼ਾ ਸ਼ਾਇਦ ਇਹ ਨੌਜਵਾਨ ਨਹੀਂ ਲਗਾਉਂਦੇ ।

  ਆਏ ਦਿਨ ਅਸੀਂ ਇਸ ਸੰਬੰਧਿਤ ਖ਼ਬਰਾਂ ਵੀ ਸੁਣਦੇ ਹਾਂ, ਪਡ਼੍ਹਦੇ ਵੀ ਹਾਂ ਕਿ ਨਹਿਰਾਂ 'ਚ ਨਹਾਉਣ ਗਏ ਬੱਚੇ ਜਾਂ ਨੌਜਵਾਨ ਅਕਸਰ ਪਾਣੀ ਦੇ ਵਹਾਅ 'ਚ ਰੁੜ੍ਹ ਜਾਂਦੇ ਹਨ ਅਤੇ ਆਪਣੀ ਜਾਨ ਗੁਆ ਬੈਠਦੇ ਹਨ । ਹਾਲਾਂਕਿ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਹਰ ਵਾਰ ਹਦਾਇਤਾਂ ਵੀ ਜਾਰੀ ਕੀਤੀ ਜਾਂਦੀਆਂ ਹਨ । ਬਾਬਜੂਦ ਬੱਚੇ ਅਤੇ ਨੌਜਵਾਨ ਕਿਸੇ ਨਾ ਕਿਸੇ ਬਹਾਨੇ ਘਰੋਂ ਨਿਕਲ ਕੇ ਆਪਣੇ ਮਾਪਿਆਂ ਦੇ ਅੱਖੀਂ ਘੱਟਾ ਪਾ ਕੇ ਨਹਿਰਾਂ ਅਤੇ ਦਰਿਆਵਾਂ ਦੇ ਕੰਢੇ ਪਹੁੰਚ ਜਾਂਦੇ ਹਨ ਅਤੇ ਡੂੰਘੀਆਂ ਨਹਿਰਾਂ ਦਰਿਆਵਾਂ ਦੇ ਵਿੱਚ ਛਾਲਾਂ ਮਾਰ ਮਾਰ ਡੁਬਕੀਆਂ ਲਾਉਂਦੇ ਹਨ ।

  ਸ਼ੁਰੂਆਤੀ ਗਰਮੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕੀਤਾ ਹੈ ਪਰ ਇਸਦੇ ਨਾਲ ਹੀ ਨਹਿਰਾਂ ਅਤੇ ਦਰਿਆਵਾਂ ਦੇ ਕੰਢੇ ਨੌਜਵਾਨਾਂ ਅਤੇ ਬੱਚਿਆਂ ਦੀ ਭੀੜ ਵੀ ਜਮ੍ਹਾ ਹੋਣੀ ਸ਼ੁਰੂ ਹੋ ਗਈ ਹੈ । ਇੱਕ ਦੂਜੇ ਦੇ ਮਗਰ ਲੱਗ ਕੇ ਡੂੰਘੀਆਂ ਨਹਿਰਾਂ ਵਿੱਚ ਪੁਲਾਂ ਤੋਂ ਛਾਲਾਂ ਮਾਰਨੀਆਂ ਕਿਤੇ ਨਾ ਕਿਤੇ ਇਨ੍ਹਾਂ ਬੱਚਿਆਂ ਅਤੇ ਨੌਜਵਾਨਾਂ ਲਈ ਖ਼ਤਰੇ ਦੀਆਂ ਘੰਟੀਆਂ ਵੀ ਬਣ ਜਾਂਦੀਆਂ ਹਨ । ਬਹੁਤੇ ਨੌਜਵਾਨ ਅਤੇ ਬੱਚੇ ਆਈ ਗਰਮੀ 'ਚ ਜਾਨ ਵੀ ਗੁਆ ਬੈਠਦੇ ਹਨ ਅਤੇ ਪਿੱਛੇ ਰੋਂਦੇ ਕੁਰਲਾਉਂਦੇ ਮਾਪਿਆਂ ਨੂੰ ਛੱਡ ਜਾਂਦੇ ਹਨ।

  ਬੱਚਿਆਂ ਦੀ ਅਜਿਹੀ ਗਲਤੀ ਦਾ ਫਲ ਅਕਸਰ ਮਾਪਿਆਂ ਨੂੰ ਭੁਗਤਣਾ ਪੈਂਦਾ ਹੈ । ਜਦੋ ਕਿ ਮਾਪਿਆਂ ਨੂੰ ਪਤਾ ਵੀ ਨਹੀਂ ਹੁੰਦਾ ਹੈ ਉਨ੍ਹਾਂ ਦਾ ਬੱਚਾ ਨਹਿਰ 'ਚ ਨਹਾਉਣ ਗਿਆ ਹੈ । News 18 ਨਹਿਰਾਂ ਅਤੇ ਦਰਿਆਵਾਂ 'ਚ ਡੁੱਬਕੀਆਂ ਲਾਉਣ ਵਾਲੇ ਨੌਜਵਾਨਾਂ ਅਤੇ ਬੱਚਿਆਂ ਨੂੰ ਅਪੀਲ ਕਰਦਾ ਹੈ ਕਿ ਖੁੱਲ੍ਹੀਆਂ ਵਗਦੀਆਂ ਨਹਿਰਾਂ ਅਤੇ ਦਰਿਆਵਾਂ ਵਿੱਚ ਜਾਨ ਖਤਰੇ 'ਚ ਪਾ ਕੇ ਨਾ ਡੁਬਕੀਆਂ ਨਾ ਲਾਉ ।
  Published by:Amelia Punjabi
  First published:

  Tags: Ropar

  ਅਗਲੀ ਖਬਰ