Home /punjab /

Nangal : ਪੁਲਿਸ ਦੀ ਭਰਤੀ ਲਈ ਸਿਖਲਾਈ ਸ਼ੁਰੂ, ਜਾਣੋ ਕੈਂਪ ਵਿੱਚ ਹਾਜ਼ਰ ਹੋਣ ਦਾ ਸਮਾਂ

Nangal : ਪੁਲਿਸ ਦੀ ਭਰਤੀ ਲਈ ਸਿਖਲਾਈ ਸ਼ੁਰੂ, ਜਾਣੋ ਕੈਂਪ ਵਿੱਚ ਹਾਜ਼ਰ ਹੋਣ ਦਾ ਸਮਾਂ

File photo

File photo

ਨੰਗਲ ਡੈਮ, ਰੂਪਨਗਰ : ਸੀ-ਪਾਈਟ ਕੈਂਪ ਨੰਗਲ ਦੇ ਇੰਚਾਰਜ ਮਾਸਟਰ ਵਿਪਨ ਕੁਮਾਰ ਨੇ ਦੱਸਿਆ ਹੈ ਕਿ ਜ਼ਿਲ੍ਹਾ ਰੂਪਨਗਰ, ਤਹਿਸੀਲ ਗੜਸੰਕਰ - ਜ਼ਿਲ੍ਹਾ ਹੁਸ਼ਿਆਰਪੁਰ ਤੇ ਤਹਿਸੀਲ ਬਲਾਚੋਰ, ਨਵਾਂਸ਼ਹਿਰ ਦੇ ਯੁਵਕਾਂ ਲਈ ਭਵਿਖ ਵਿੱਚ ਹੋਣ ਵਾਲੀ ਪੰਜਾਬ ਪੁਲਿਸ ਦੀ ਭਰਤੀ ਲਈ ਮੁਫ਼ਤ ਸਿਖਲਾਈ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ । ਉਪਰੋਕਤ ਜ਼ਿਲ੍ਹਿਆਂ ਨਾਲ ਸਬੰਧਿਤ ਚਾਹਵਾਨ ਨੌਜਵਾਨ ਟਰਾਈਲ ਵਾਸਤੇ 23 ਅਤੇ 24 ਜੂਨ ਨੂੰ ਸਵੇਰੇ 9 ਵਜੇ ਤੱਕ ਅਪਣੇ ਦਸਤਾਵੇਜ਼ ਲੈ ਕੇ ਕੈਂਪ ਵਿਚ ਹਾਜ਼ਰ ਹੋ ਸਕਦੇ ਹਨ ।

ਹੋਰ ਪੜ੍ਹੋ ...
 • Share this:
  ਸੁੱਖਵਿੰਦਰ ਸਾਕਾ

  ਨੰਗਲ ਡੈਮ, ਰੂਪਨਗਰ : 
  ਸੀ-ਪਾਈਟ ਕੈਂਪ ਨੰਗਲ ਦੇ ਇੰਚਾਰਜ ਮਾਸਟਰ ਵਿਪਨ ਕੁਮਾਰ ਨੇ ਦੱਸਿਆ ਹੈ ਕਿ ਜ਼ਿਲ੍ਹਾ ਰੂਪਨਗਰ, ਤਹਿਸੀਲ ਗੜਸੰਕਰ - ਜ਼ਿਲ੍ਹਾ ਹੁਸ਼ਿਆਰਪੁਰ ਤੇ ਤਹਿਸੀਲ ਬਲਾਚੋਰ, ਨਵਾਂਸ਼ਹਿਰ ਦੇ ਯੁਵਕਾਂ ਲਈ ਭਵਿਖ ਵਿੱਚ ਹੋਣ ਵਾਲੀ ਪੰਜਾਬ ਪੁਲਿਸ ਦੀ ਭਰਤੀ ਲਈ ਮੁਫ਼ਤ ਸਿਖਲਾਈ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ । ਉਪਰੋਕਤ ਜ਼ਿਲ੍ਹਿਆਂ ਨਾਲ ਸਬੰਧਿਤ ਚਾਹਵਾਨ ਨੌਜਵਾਨ ਟਰਾਈਲ ਵਾਸਤੇ 23 ਅਤੇ 24 ਜੂਨ ਨੂੰ ਸਵੇਰੇ 9 ਵਜੇ ਤੱਕ ਅਪਣੇ ਦਸਤਾਵੇਜ਼ ਲੈ ਕੇ ਕੈਂਪ ਵਿਚ ਹਾਜ਼ਰ ਹੋ ਸਕਦੇ ਹਨ ।

  ਪੁਲਿਸ ਦੀ ਭਰਤੀ ਲਈ ਉਮਰ 18 ਤੋਂ 25 ਸਾਲ, ਕੱਦ 5 ਫੁੱਟ 7 ਇੰਚ ਅਤੇ ਵਿਦਿਅਕ ਯੋਗਤਾ 12 ਵੀ ਪਾਸ ਹੋਣੀ ਲਾਜ਼ਮੀ ਹੈ । ਉਨ੍ਹਾਂ ਨੇ ਦੱਸਿਆ ਕਿ ਐਸ.ਸੀ ਅਤੇ ਬੀ.ਸੀ ਯੁਵਕਾਂ ਨੂੰ ਸਰਕਾਰ ਦੇ ਨਿਯਮਾਂ ਅਨੁਸਾਰ ਉਮਰ ਵਿੱਚ ਛੂਟ ਹੋਵੇਗੀ । ਕੈਂਪ ਇੰਚਾਰਜ ਮਾਸਟਰ ਵਿਪਨ ਕੁਮਾਰ ਨੇ ਦੱਸਿਆ ਹੈ ਕਿ ਕੈਂਪ ਵਿੱਚ ਸਿਖਲਾਈ ਦੌਰਾਨ ਨੋਜਵਾਨਾਂ ਨੂੰ ਰਿਹਾਇਸ਼ ਅਤੇ ਖਾਣਾ ਬਿਲਕੁਲ ਮੁਫਤ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੋਰ ਜਾਣਕਾਰੀ ਲਈ ਸੀ-ਪਾਈਟ ਕੈਂਪ ਨੰਗਲ ਮਾਰਫਤ, ਸ਼ਿਵਾਲਿਕ ਕਾਲੇਜ ਮੋਜੋਵਾਲ, ਨਵਾਂ ਨੰਗਲ,ਮੋਬਾਈਲ ਨੰ:– 78142-16362, 98774-80077 ਤੇ ਸੰਪਰਕ ਕੀਤਾ ਜਾ ਸਕਦਾ ਹੈ।
  Published by:rupinderkaursab
  First published:

  Tags: Police, Punjab, Ropar

  ਅਗਲੀ ਖਬਰ