Home /punjab /

Rupnagar ਤੋਂ ਦਿੱਲੀ ਏਅਰਪੋਰਟ ਨੂੰ ਪੰਜਾਬ ਸਰਕਾਰ ਵਲੋਂ ਵੋਲਵੋ ਬੱਸਾਂ ਸ਼ੁਰੂ

Rupnagar ਤੋਂ ਦਿੱਲੀ ਏਅਰਪੋਰਟ ਨੂੰ ਪੰਜਾਬ ਸਰਕਾਰ ਵਲੋਂ ਵੋਲਵੋ ਬੱਸਾਂ ਸ਼ੁਰੂ

ਫੋਟੋ- ਰੂਪਨਗਰ ਤੋਂ ਦਿੱਲੀ ਏਅਰਪੋਰਟ ਲਈ ਸ਼ੁਰੂ ਕੀਤੀ ਗਈ ਵੋਲਵੋ ਬੱਸ  

ਫੋਟੋ- ਰੂਪਨਗਰ ਤੋਂ ਦਿੱਲੀ ਏਅਰਪੋਰਟ ਲਈ ਸ਼ੁਰੂ ਕੀਤੀ ਗਈ ਵੋਲਵੋ ਬੱਸ  

ਜਿਹਨਾਂ ਵਿੱਚੋਂ ਇੱਕ ਟਾਇਮ ਸਵੇਰੇ 6.00 ਵਜੇ ਰੂਪਨਗਰ ਬੱਸ ਸਟੈਂਡ ਤੋਂ ਚੱਲ ਕੇ ਬੱਸ ਸਟੈਂਡ ਸੈਕਟਰ 17 ਚੰਡੀਗੜ, ਕਰਨਾਲ ਬਾਈਪਾਸ, ਪਾਣੀਪਤ ਅਤੇ ਦਿੱਲੀ ਸਿੰਘੂ ਬਾਰਡਰ ਹੁੰਦੇ ਹੋਏ ਦਿੱਲੀ ਏਅਰ ਪੋਰਟ ਤੱਕ ਜਾਵੇਗੀ ਅਤੇ ਦੂਸਰਾ ਟਾਇਮ ਸ਼ਾਮ 4.35 ਵਜੇ ਬੱਸ ਸਟੈਂਡ ਸੈਕਟਰ 17 ਚੰਡੀਗੜ ਤੋਂ ਦਿੱਲੀ ਏਅਰਪੋਰਟ ਲਈ ਵੀ ਇਸੇ ਰੂਟ ਰਾਹੀਂ ਜਾਵੇਗੀ । 

ਹੋਰ ਪੜ੍ਹੋ ...
  • Share this:
    ਸੁੱਖਵਿੰਦਰ ਸਾਕਾ

    ਰੂਪਨਗਰ : ਪੰਜਾਬ ਸਰਕਾਰ ਵੱਲੋਂ ਆਮ ਪਬਲਿਕ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆ ਵੱਖ-ਵੱਖ ਰਾਹਾਂ ਤੋਂ ਦਿੱਲੀ ਏਅਰਪੋਰਟ ਲਈ 15 ਜੂਨ 2022 ਤੋਂ ਸੁਪਰ ਇੰਟੈਗਰਲ ਵੋਲਵੋ ਬੱਸਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਅਧੀਨ ਪੰਜਾਬ ਰੋਡਵੇਜ ਰੂਪਨਗਰ ਡਿਪੂ ਵੱਲੋ ਵੀ 2 ਵੋਲਵੋ ਬੱਸਾਂ ਦੀ ਦਿੱਲੀ ਏਅਰਪੋਰਟ ਲਈ ਸ਼ੁਰੂਆਤ ਕੀਤੀ ਜਾ ਰਹੀ ਹੈ।

    ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪੰਜਾਬ ਰੋਡਵੇਜ ਰੂਪਨਗਰ ਵੱਲੋਂ ਸੁਪਰ ਇੰਟੈਗਰਲ ਵੋਲਵੋ ਬੱਸਾਂ ਦੇ ਦੋ ਟਾਇਮ ਚਲਾਏ ਜਾਣਗੇ। ਜਿਹਨਾਂ ਵਿੱਚੋਂ ਇੱਕ ਟਾਇਮ ਸਵੇਰੇ 6.00 ਵਜੇ ਰੂਪਨਗਰ ਬੱਸ ਸਟੈਂਡ ਤੋਂ ਚੱਲ ਕੇ ਬੱਸ ਸਟੈਂਡ ਸੈਕਟਰ 17 ਚੰਡੀਗੜ, ਕਰਨਾਲ ਬਾਈਪਾਸ, ਪਾਣੀਪਤ ਅਤੇ ਦਿੱਲੀ ਸਿੰਘੂ ਬਾਰਡਰ ਹੁੰਦੇ ਹੋਏ ਦਿੱਲੀ ਏਅਰ ਪੋਰਟ ਤੱਕ ਜਾਵੇਗੀ ਅਤੇ ਦੂਸਰਾ ਟਾਇਮ ਸ਼ਾਮ 4.35 ਵਜੇ ਬੱਸ ਸਟੈਂਡ ਸੈਕਟਰ 17 ਚੰਡੀਗੜ ਤੋਂ ਦਿੱਲੀ ਏਅਰਪੋਰਟ ਲਈ ਵੀ ਇਸੇ ਰੂਟ ਰਾਹੀਂ ਜਾਵੇਗੀ।

    ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹਨਾਂ ਵੋਲਵੋ ਬੱਸਾਂ ਦਾ ਕਿਰਾਇਆ ਚੰਡੀਗੜ ਤੋਂ ਦਿੱਲੀ ਏਅਰਪੋਰਟ ਲਈ 820 ਰੁਪਏ ਪ੍ਰਤੀ ਸਵਾਰੀ ਹੋਵੇਗਾ ਅਤੇ ਰੋਪੜ ਤੋ ਦਿੱਲੀ ਏਅਰਪੋਰਟ ਲਈ ਸਿਰਫ 970 ਰੁਪਏ ਹੈ ਜੋ ਕਿ ਹੋਰ ਪ੍ਰਾਈਵੇਟ ਬੱਸ ਸਰਵਿਸ ਤੋਂ ਬਹੁਤ ਹੀ ਘੱਟ ਹੈ । ਇਹਨਾ ਵੋਲਵੋ ਬੱਸਾਂ ਦੀ ਆਨਲਾਇਨ ਬੁਕਿੰਗ ਪੰਜਾਬ ਰੋਡਵੇਜ਼ ਅਤੇ ਪਨਬਸ ਦੀਆਂ ਵੈਬਸਾਈਟ punbusline.com ‘ਤੇ ਕਰਵਾਈ ਜਾ ਸਕਦੀ ਹੈ ਸਨ।
    Published by:rupinderkaursab
    First published:

    Tags: AAP, AAP Punjab, Punjab, Ropar

    ਅਗਲੀ ਖਬਰ