Home /punjab /

Punjab Police ਇਸ ਤਰ੍ਹਾਂ ਵੀ ਕਰਦੀ ਹੈ ਸੇਵਾ, ਦੇਖੋ ਇਹ ਖਾਸ ਰਿਪੋਰਟ!

Punjab Police ਇਸ ਤਰ੍ਹਾਂ ਵੀ ਕਰਦੀ ਹੈ ਸੇਵਾ, ਦੇਖੋ ਇਹ ਖਾਸ ਰਿਪੋਰਟ!

ਫੋਟੋ  

ਫੋਟੋ  

ਨੰਗਲ ਡੈਮ , ਰੂਪਨਗਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਸੇਵਾ ਦੇ ਮਾਰਗ 'ਤੇ ਚੱਲਦਿਆਂ ਨੰਗਲ ਪੁਲਿਸ ਨੇ ਲੋਕ ਭਲਾਈ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾ ਕੇ ਸੰਗਤਾਂ ਨੂੰ ਪ੍ਰਸ਼ਾਦ ਵੰਡਿਆ | ਸਮਾਜਿਕ ਸਦਭਾਵਨਾ ਨੂੰ ਬਰਕਰਾਰ ਰੱਖਣ ਲਈ ਆਯੋਜਿਤ ਛਬੀਲ ਪ੍ਰੋਗਰਾਮ ਵਿੱਚ ਪਹੁੰਚੇ ਡੀਐਸਪੀ ਸਤੀਸ਼ ਸ਼ਰਮਾ ਨੇ ਖੁਦ ਮਿੱਠੇ ਜਲ ਅਤੇ ਕੁਲਚੇ ਛੋਲਿਆਂ ਦੇ ਪ੍ਸ਼ਾਦ ਦਾ ਲੰਗਰ ਲੋਕਾਂ 'ਚ ਵਰਤਾਇਆ। ਉਨ੍ਹਾਂ ਕਿਹਾ ਕਿ ਨੰਗਲ ਥਾਣਾ ਇੰਚਾਰਜ ਦਾਨਿਸ਼ ਵੀਰ ਸਿੰਘ ਵੱਲੋਂ ਛਬੀਲ ਲਗਾਉਣ ਦਾ ਜੋ ਉਪਰਾਲਾ ਕੀਤਾ ਗਿਆ ਹੈ ਉਹ ਸ਼ਲਾਘਾਯੋਗ ਹੈ।

ਹੋਰ ਪੜ੍ਹੋ ...
 • Share this:
  ਸੁੱਖਵਿੰਦਰ ਸਾਕਾ

  ਨੰਗਲ ਡੈਮ , ਰੂਪਨਗਰ : 
  ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਸੇਵਾ ਦੇ ਮਾਰਗ 'ਤੇ ਚੱਲਦਿਆਂ ਨੰਗਲ ਪੁਲਿਸ ਨੇ ਲੋਕ ਭਲਾਈ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾ ਕੇ ਸੰਗਤਾਂ ਨੂੰ ਪ੍ਰਸ਼ਾਦ ਵੰਡਿਆ | ਸਮਾਜਿਕ ਸਦਭਾਵਨਾ ਨੂੰ ਬਰਕਰਾਰ ਰੱਖਣ ਲਈ ਆਯੋਜਿਤ ਛਬੀਲ ਪ੍ਰੋਗਰਾਮ ਵਿੱਚ ਪਹੁੰਚੇ ਡੀਐਸਪੀ ਸਤੀਸ਼ ਸ਼ਰਮਾ ਨੇ ਖੁਦ ਮਿੱਠੇ ਜਲ ਅਤੇ ਕੁਲਚੇ ਛੋਲਿਆਂ ਦੇ ਪ੍ਸ਼ਾਦ ਦਾ ਲੰਗਰ ਲੋਕਾਂ 'ਚ ਵਰਤਾਇਆ। ਉਨ੍ਹਾਂ ਕਿਹਾ ਕਿ ਨੰਗਲ ਥਾਣਾ ਇੰਚਾਰਜ ਦਾਨਿਸ਼ ਵੀਰ ਸਿੰਘ ਵੱਲੋਂ ਛਬੀਲ ਲਗਾਉਣ ਦਾ ਜੋ ਉਪਰਾਲਾ ਕੀਤਾ ਗਿਆ ਹੈ ਉਹ ਸ਼ਲਾਘਾਯੋਗ ਹੈ।

  ਐਸ.ਐਚ.ਓ ਦਾਨਿਸ਼ ਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਰਾਹੀਗਰਾਂ ਨੂੰ ਠੰਡੇ ਮਿੱਠੇ ਜਲ ਦਾ ਸੇਵਨ ਕਰਵਾ ਸੇਵਾ ਭਾਵਨਾ ਨੂੰ ਗ੍ਰਹਿਣ ਕਰਕੇ ਭਾਈਚਾਰਕ ਸਾਂਝ ਦੀ ਭਾਵਨਾ ਪੈਦਾ ਕਰਨ ਦਾ ਯਤਨ ਕੀਤਾ ਗਿਆ ਹੈ । ਅਜਿਹੇ ਪ੍ਰੋਗਰਾਮ ਭਵਿੱਖ ਵਿੱਚ ਵੀ ਜਾਰੀ ਰੱਖੇ ਜਾਣਗੇ । ਉਨ੍ਹਾਂ ਸਹਿਯੋਗ ਦੇਣ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਪੁਲਿਸ ਦੀ ਇਹ ਕੋਸ਼ਿਸ਼ ਹੈ ਕਿ ਇਲਾਕੇ ਵਿੱਚ ਅਮਨ-ਸ਼ਾਂਤੀ ਦਾ ਮਾਹੌਲ ਬਣਿਆ ਰਹੇ ।
  Published by:rupinderkaursab
  First published:

  Tags: Police, Punjab, Ropar

  ਅਗਲੀ ਖਬਰ