Home /punjab /

ਸੀਨੀਅਰ ਮੈਡੀਕਲ ਅਫਸਰ ਵਲ੍ਹੋਂ ਪੋਲੀਓ ਮੁਹਿੰਮ ਦਾ ਲਿਆ ਗਿਆ ਜਾਇਜ਼ਾ

ਸੀਨੀਅਰ ਮੈਡੀਕਲ ਅਫਸਰ ਵਲ੍ਹੋਂ ਪੋਲੀਓ ਮੁਹਿੰਮ ਦਾ ਲਿਆ ਗਿਆ ਜਾਇਜ਼ਾ

ਪੋਲੀਓ ਮੁਹਿੰਮ ਦਾ ਜਾਇਜ਼ਾ ਲੈਂਦੇ ਹੋਏ ਅਧਿਕਾਰੀ  

ਪੋਲੀਓ ਮੁਹਿੰਮ ਦਾ ਜਾਇਜ਼ਾ ਲੈਂਦੇ ਹੋਏ ਅਧਿਕਾਰੀ  

ਕੀਰਤਪੁਰ ਸਾਹਿਬ, ਰੂਪਨਗਰ : ਮਾਈਗ੍ਰੇਟਰੀ ਅਬਾਦੀ ਦੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਦੂਜੇ ਦਿਨ ਸਿਹਤ ਕਰਮੀਆਂ ਵਲੋਂ 469 ਬੱਚਿਆਂ ਨੂੰ ਵੱਖ-ਵੱਖ ਥਾਵਾਂ 'ਤੇ ਪੋਲੀਓ ਬੂੰਦਾਂ ਪਿਲਾਈਆਂ ਗਈਆਂ । ਸੀਨੀਅਰ ਮੈਡੀਕਲ ਅਫਸਰ ਕੀਰਤਪੁਰ ਸਾਹਿਬ ਡਾ.ਦਲਜੀਤ ਕੌਰ ਵਲ੍ਹੋਂ ਫੀਲਡ ਵਿੱਚ ਜਾ ਕੇ ਮੁਹਿੰਮ ਦਾ ਜਾਇਜ਼ਾ ਲਿਆ ਗਿਆ।

ਹੋਰ ਪੜ੍ਹੋ ...
 • Share this:
  ਸੁੱਖਵਿੰਦਰ ਸਾਕਾ

  ਕੀਰਤਪੁਰ ਸਾਹਿਬ, ਰੂਪਨਗਰ : ਮਾਈਗ੍ਰੇਟਰੀ ਅਬਾਦੀ ਦੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਦੂਜੇ ਦਿਨ ਸਿਹਤ ਕਰਮੀਆਂ ਵਲੋਂ 469 ਬੱਚਿਆਂ ਨੂੰ ਵੱਖ-ਵੱਖ ਥਾਵਾਂ 'ਤੇ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਸੀਨੀਅਰ ਮੈਡੀਕਲ ਅਫਸਰ ਕੀਰਤਪੁਰ ਸਾਹਿਬ ਡਾ.ਦਲਜੀਤ ਕੌਰ ਵਲ੍ਹੋਂ ਫੀਲਡ ਵਿੱਚ ਜਾ ਕੇ ਮੁਹਿੰਮ ਦਾ ਜਾਇਜ਼ਾ ਲਿਆ ਗਿਆ।

  ਉਨ੍ਹਾਂ ਕਿਹਾ ਕਿ ਲੋਹੰਡ ਖੱਡ, ਦਾਣਾ ਮੰਡੀ ਕੀਰਤਪੁਰ ਸਾਹਿਬ, ਕਲਿਆਣਪੁਰ ਦੀਆਂ ਝੁੱਗੀਆਂ, ਅਗੰਮਪੁਰ ਅਤੇ ਗੰਗੂਵਾਲ ਦੇ ਭੱਠੇ, ਲੋਦੀਪੁਰ ਸਲੰਮ, ਨੰਗਲੀ, ਅਤੇ ਰਾਜਨਗਰ ਨੰਗਲ ਵਿਖੇ ਰਹਿੰਦੇ ਬੱਚਿਆਂ ਨੂੰ ਵੀ ਪੋਲੀਓ ਦੀ ਖੁਰਾਕ ਦਿੱਤੀ ਜਾਵੇਗੀ । ਜਾਣਕਾਰੀ ਦਿੰਦਿਆਂ ਹੈਲਥ ਇੰਸਪੈਕਟਰ ਬਲਵੰਤ ਰਾਏ ਨੇ ਦੱਸਿਆ ਕਿ ਲਗਭਗ 100 ਫੀਸਦੀ ਟਾਰਗੈਟ ਪੂਰਾ ਕਰ ਲਿਆ ਗਿਆ ਹੈ ਅਤੇ ਟੀਮਾਂ ਹੁਣ ਉਹਨਾਂ ਘਰਾਂ ਵਿੱਚ ਵੀ ਜਾਣਗੀਆਂ , ਜਿਹੜੇ ਘਰਾਂ ਨੂੰ ਤਾਲੇ ਲੱਗੇ ਹੋਏ ਸਨ ਜਾਂ ਜਿਹਨਾਂ ਘਰਾਂ ਦੇ ਬੱਚੇ ਕਿਤੇ ਬਾਹਰ ਹੋਣ ਕਾਰਨ ਦਵਾਈ ਨਹੀਂ ਪੀ ਸਕੇ।
  Published by:rupinderkaursab
  First published:

  Tags: Punjab, Ropar

  ਅਗਲੀ ਖਬਰ