ਸੁੱਖਵਿੰਦਰ ਸਾਕਾ
ਰੂਪਨਗਰ: ਜ਼ਿਲ੍ਹਾ ਰੂਪਨਗਰ 'ਚ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਰਫ਼ਤਾਰ ਲਗਾਤਾਰ ਜਾਰੀ ਹੈ । ਆਏ ਦਿਨ ਨਵੇਂ ਮਾਮਲੇ ਉੱਭਰ ਕੇ ਸਾਹਮਣੇ ਆ ਰਹੇ ਹਨ । ਬੀਤੇ ਕੱਲ ਜ਼ਿਲ੍ਹੇ ਅੰਦਰ ਕੁੱਲ 232 ਮਾਮਲੇ ਸਾਹਮਣੇ ਆਏ ਹਨ । ਜਿਸ ਦੌਰਾਨ ਜ਼ਿਲ੍ਹੇ ਅੰਦਰ ਮਰੀਜ਼ਾਂ ਦੀ ਕੁੱਲ ਗਿਣਤੀ 16421 ਹੋ ਗਈ ਹੈ । ਮੌਜੂਦਾ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੇ ਅੰਦਰ ਕੁੱਲ 1491 ਐਕਟਿਵ ਕੇਸ ਹਨ।
ਜਿਨਾਂ ਵਿੱਚ ਬੀ ਬੀ ਐਮ ਬੀ ਨੰਗਲ 'ਚ 123, ਚਮਕੌਰ ਸਾਹਿਬ 'ਚ 90, ਭਰਤਗਡ਼੍ਹ 'ਚ 249, ਰੋਪੜ 'ਚ 301, ਮੋਰਿੰਡਾ 'ਚ 104, ਨੂਰਪੁਰ ਬੇਦੀ 'ਚ 164, ਕੀਰਤਪੁਰ ਸਾਹਿਬ 'ਚ 205, ਸ੍ਰੀ ਆਨੰਦਪੁਰ ਸਾਹਿਬ 'ਚ 68 ਅਤੇ ਨੰਗਲ 'ਚ 187 ਵਿਅਕਤੀ ਸ਼ਾਮਿਲ ਹਨ । ਕੋਰੋਨਾ ਦੀ ਵੱਧਦੀ ਰਫਤਾਰ ਨੇ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਫ਼ਿਕਰਾਂ 'ਚ ਪਾਉਣਾ ਸ਼ੁਰੂ ਕਰ ਦਿੱਤਾ ਹੈ । ਉਸਦਾ ਵੱਡਾ ਕਾਰਨ ਹੈ ਕਿ ਲੋਕਾਂ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਕਿਤੇ ਮੁੜ ਦੁਆਰਾ ਲਾਕਡਾਊਨ ਦੀ ਸਥਿਤੀ ਨਾ ਪੈਦਾ ਹੋ ਜਾਵੇ ਤੇ ਉਨ੍ਹਾਂ ਦੇ ਕਾਰੋਬਾਰ ਅਤੇ ਕੰਮਕਾਜ ਆਦਿ ਠੱਪ ਨਾ ਹੋ ਜਾਣ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।