ਸੁੱਖਵਿੰਦਰ ਸਾਕਾ
ਨੰਗਲ ਡੈਮ (ਰੂਪਨਗਰ): ਪੰਜਾਬ ਦੇ ਬੱਸ ਸਟੈਂਡਾਂ ਨੂੰ ਸੁੰਦਰ ਬਣਾਉਣ ਦੇ ਲਈ ਸਰਕਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਭਰ ਦੇ ਬੱਸ ਸਟੈਂਡਾਂ 'ਚ ਸਫਾਈ ਅਭਿਆਨ ਚਲਾਇਆ ਗਿਆ, ਜਿਸ ਤਹਿਤ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਮੁਹਿੰਮ ਦੀ ਸ਼ੁਰੂਆਤ ਲੁਧਿਆਣਾ ਬੱਸ ਸਟੈਂਡ 'ਚ ਖੁਦ ਸਫ਼ਾਈ ਕਰਕੇ ਸ਼ੁਰੂ ਕੀਤੀ ਸੀ।
ਟਰਾਂਸਪੋਰਟ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨੰਗਲ ਬਸ ਸਟੈਂਡ ਵਿੱਚ ਵੀ ਡਿਪੂ ਦੇ ਜੀਐਮ ਦੀ ਅਗਵਾਈ ਹੇਠ ਕਰਮਚਾਰੀਆਂ ਵੱਲੋਂ ਸਫ਼ਾਈ ਅਭਿਆਨ ਸ਼ੁਰੂ ਕਰਵਾਇਆ ਗਿਆ, ਜਿਸ ਨੂੰ ਲੈ ਕੇ ਕਰਮਚਾਰੀਆਂ ਵੱਲੋਂ ਬੱਸ ਸਟੈਂਡ ਦੀ ਖੁਦ ਵੀ ਸਫ਼ਾਈ ਕੀਤੀ ਗਈ ਅਤੇ ਪ੍ਰਣ ਲਿਆ ਗਿਆ ਕਿ ਰੋਜ਼ਾਨਾ ਹੀ ਇਸੇ ਤਰ੍ਹਾਂ ਬੱਸ ਸਟੈਂਡ ਅਤੇ ਆਲੇ-ਦੁਆਲੇ ਦੀ ਸਫਾਈ ਕਰਵਾ ਬੱਸ ਸਟੈਂਡ ਨੂੰ ਸਾਫ-ਸੁਥਰਾ ਰੱਖਿਆ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amarinder Raja Warring, Bus stand, Punjab government, Swachh Bharat Mission, Transport