Home /punjab /

ਲੋਕਾਂ ਦੀ ਦੀਵਾਲੀ ਰੁਸ਼ਨਾਉਣ ਵਾਲੇ ਪਿੰਡ ਭੈਣੀ ਦੇ ਇਹ ਭਰਾ ਜੀਅ ਰਹੇ ਹਨ ਹਨੇਰੀ ਜ਼ਿੰਦਗੀ, ਪੜ੍ਹੇ ਲਿਖੇ ਵੀ ਮਾਰਦੇ ਨੇ ਠੱਗੀ

ਲੋਕਾਂ ਦੀ ਦੀਵਾਲੀ ਰੁਸ਼ਨਾਉਣ ਵਾਲੇ ਪਿੰਡ ਭੈਣੀ ਦੇ ਇਹ ਭਰਾ ਜੀਅ ਰਹੇ ਹਨ ਹਨੇਰੀ ਜ਼ਿੰਦਗੀ, ਪੜ੍ਹੇ ਲਿਖੇ ਵੀ ਮਾਰਦੇ ਨੇ ਠੱਗੀ

ਬਚਪਨ

ਬਚਪਨ ਤੋਂ ਹੀ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਇਨ੍ਹਾਂ ਤਿੰਨੇ ਭਰਾਵਾਂ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਦੋ ਹੋਰ ਭਰਾ ਇਨ੍ਹਾਂ ਤੋਂ ਵੱਖ ਰਹਿੰਦੇ ਹਨ। ਇਹ ਤਿੰਨੇ ਮਿੱਟੀ ਦੇ ਭਾਂਡੇ ਬਣਾਉਂਦੇ ਹਨ ਅਤੇ ਪਿੰਡਾਂ ਵਿੱਚ ਜਾ ਕੇ ਵੇਚਦੇ ਹਨ, ਜਿਸ ਨਾਲ ਇਨ੍ਹਾਂ ਦੀ ਜ਼ਿੰਦਗੀ ਬਸਰ ਹੁੰਦੀ ਹੈ।

ਹੋਰ ਪੜ੍ਹੋ ...
  • Share this:
    ਸੁੱਖਵਿੰਦਰ ਸਾਕਾ

    ਰੂਪਨਗਰ : ਕੁਝ ਅਜਿਹੇ ਹਿੰਮਤੀ ਅਤੇ ਉੱਦਮੀ ਲੋਕ ਵੀ ਹੁੰਦੇ ਹਨ, ਜੋ ਸਰੀਰਕ ਤੌਰ 'ਤੇ ਅਪਾਹਜ ਹੋਣ ਦੇ ਬਾਵਜੂਦ ਵੀ ਖ਼ੁਦ ਹੱਥੀਂ ਮਿਹਨਤ ਕਰਕੇ ਆਪਣਾ ਗੁਜ਼ਾਰਾ ਚਲਾਉਂਦੇ ਹਨ। ਅਜਿਹੇ ਹੀ ਮਿਹਨਤੀ ਅਤੇ ਉੱਦਮੀ ਤਿੰਨ ਭਰਾ ਜ਼ਿਲ੍ਹਾ ਰੂਪਨਗਰ ਦੇ ਪਿੰਡ ਭੈਣੀ ਵਿੱਚ ਵੱਸਦੇ ਹਨ।

    ਤੁਹਾਨੂੰ ਇਹ ਜਾਣ ਕਿ ਹੈਰਾਨੀ ਹੋਵੇਗੀ ਇਹ ਤਿੰਨੇ ਭਰਾ ਗੂੰਗੇ-ਬਹਿਰੇ ਹੋਣ ਦੇ ਬਾਵਜੂਦ ਆਪਣਾ ਪੁਸ਼ਤੈਨੀ ਘੁਮਿਆਰ ਦਾ ਧੰਦਾ ਕਰ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ। ਇਨ੍ਹਾਂ ਤਿੰਨੇ ਭਰਾਵਾਂ ਨੂੰ ਸਿਰਫ਼ ਪ੍ਰਮਾਤਮਾ ਦਾ ਹੀ ਸਹਾਰਾ ਹੈ ਕਿਉਂਕਿ ਸਰਕਾਰਾਂ ਵੀ ਇਨ੍ਹਾਂ ਬੇਚਾਰਿਆਂ ਦੀ ਸਾਰ ਨਹੀਂ ਲੈ ਰਹੀਆਂ।

    ਬਚਪਨ ਤੋਂ ਹੀ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਇਨ੍ਹਾਂ ਤਿੰਨੇ ਭਰਾਵਾਂ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਦੋ ਹੋਰ ਭਰਾ ਇਨ੍ਹਾਂ ਤੋਂ ਵੱਖ ਰਹਿੰਦੇ ਹਨ। ਇਹ ਤਿੰਨੇ ਮਿੱਟੀ ਦੇ ਭਾਂਡੇ ਬਣਾਉਂਦੇ ਹਨ ਅਤੇ ਪਿੰਡਾਂ ਵਿੱਚ ਜਾ ਕੇ ਵੇਚਦੇ ਹਨ, ਜਿਸ ਨਾਲ ਇਨ੍ਹਾਂ ਦੀ ਜ਼ਿੰਦਗੀ ਬਸਰ ਹੁੰਦੀ ਹੈ।

    ਸਿਤਮ ਦੀ ਗੱਲ ਹੈ ਕਿ 24-24 ਘੰਟੇ ਕੰਮ ਕਰਨ ਦੇ ਬਾਵਜੂਦ ਵੀ ਇਨ੍ਹਾਂ ਭਰਾਵਾਂ ਨੂੰ ਕਦੇ ਸਹੀ ਮੁੱਲ ਨਹੀਂ ਮਿਲਿਆ।ਇੱਕ ਤਾਂ ਪੜ੍ਹੇ ਲਿਖੇ ਨਾ ਹੋਣ ਕਰਕੇ ਕਈ ਲੋਕੀਂ ਇਨ੍ਹਾਂ ਬੇਚਾਰਿਆਂ ਨਾਲ ਠੱਗੀ ਮਾਰ ਕੇ ਸਾਮਾਨ ਦੇ ਘੱਟ ਪੈਸੇ ਦੇ ਦਿੰਦੇ ਹਨ। ਦੂਜਾ ਜ਼ਮਾਨੇ ਦੀ ਆਧੁਨਿਕਤਾ ਨੇ ਮਿੱਟੀ ਦੇ ਭਾਂਡਿਆਂ ਦੀ ਘਟੀ ਲਾਗਤ ਨੇ ਇਨ੍ਹਾਂ ਦੇ ਧੰਦੇ ਨੂੰ ਕਾਫੀ ਸੱਟ ਮਾਰੀ ਹੈ। ਹੱਥ ਦਸਤਕਾਰੀ ਦਾ ਧੰਦਾ ਅਲੋਪ ਹੁੰਦਾ ਜਾ ਰਿਹਾ, ਜਿਸ ਕਾਰਨ ਘੁਮਿਆਰਾਂ ਦਾ ਧੰਦਾ ਬਿਲਕੁਲ ਠੱਪ ਜਿਹਾ ਹੀ ਹੈ।

    ਤਿੰਨੇ ਭਰਾਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣੇ ਸਭਿਆਚਾਰਕ ਨੂੰ ਬਚਾਉਣ ਲਈ ਹੀਲੇ ਕਰਨੇ ਚਾਹੀਦੇ ਹਨ ਤਾਂ ਜੋ ਗਰੀਬ ਨੂੰ ਰੋਟੀ ਨਸੀਬ ਹੋਣੀ ਬੰਦ ਨਾ ਹੋ ਸਕੇ। ਇਸ ਦੇ ਹੀ ਆਉਣ ਵਾਲੀਆਂ ਪੀੜ੍ਹੀਆਂ ਵੀ ਸਾਡੇ ਪੰਜਾਬੀ ਵਿਰਸੇ ਅਤੇ ਇਤਿਹਾਸ ਤੋਂ ਜਾਣੂ ਹੋ ਸਕਣ।
    Published by:Krishan Sharma
    First published:

    Tags: Ajab Gajab News, Art, Artist, Culture, Diwali 2021, Life, Punjab

    ਅਗਲੀ ਖਬਰ