Home /punjab /

ਰੂਪਨਗਰ: ਬਰਸਾਤੀ ਪਾਣੀ 'ਚ ਕਰੰਟ ਆਉਣ ਕਾਰਨ ਨੌਜਵਾਨ ਦੀ ਮੌਤ

ਰੂਪਨਗਰ: ਬਰਸਾਤੀ ਪਾਣੀ 'ਚ ਕਰੰਟ ਆਉਣ ਕਾਰਨ ਨੌਜਵਾਨ ਦੀ ਮੌਤ

ਮ੍ਰਿਤਕ

ਮ੍ਰਿਤਕ ਦੀ ਪਹਿਚਾਣ ਸਾਹਿਬ ਸਿੰਘ (ਉਮਰ 19 ਸਾਲ) ਪੁੱਤਰ ਪਰਮਜੀਤ ਸਿੰਘ ਵਾਸੀ ਛੋਟੀ ਹਵੇਲੀ ਰੂਪਨਗਰ ਵਜੋਂ ਹੋਈ ਹੈ।

ਮ੍ਰਿਤਕ ਦੀ ਪਹਿਚਾਣ ਸਾਹਿਬ ਸਿੰਘ (ਉਮਰ 19 ਸਾਲ) ਪੁੱਤਰ ਪਰਮਜੀਤ ਸਿੰਘ ਵਾਸੀ ਛੋਟੀ ਹਵੇਲੀ ਰੂਪਨਗਰ ਵਜੋਂ ਹੋਈ ਹੈ।

  • Share this:
    ਸੁੱਖਵਿੰਦਰ ਸਾਕਾ

    ਰੂਪਨਗਰ: ਰੂਪਨਗਰ 'ਚ ਸਵੇਰੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਇੱਕ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਹ ਦੁਖਦਾਈ ਘਟਨਾ ਉਥੇ ਲੱਗੇ ਇੱਕ ਸੀਸੀਟੀਵੀ ਵਿੱਚ ਕੈਦ ਹੋ ਗਈ। ਮ੍ਰਿਤਕ ਦੀ ਪਹਿਚਾਣ ਸਾਹਿਬ ਸਿੰਘ (ਉਮਰ 19 ਸਾਲ) ਪੁੱਤਰ ਪਰਮਜੀਤ ਸਿੰਘ ਵਾਸੀ ਛੋਟੀ ਹਵੇਲੀ ਰੂਪਨਗਰ ਵਜੋਂ ਹੋਈ ਹੈ।

    ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਹੋਈ ਤੇਜ਼ ਬਾਰਸ਼ ਕਾਰਨ ਗਲੀਆਂ ਵਿੱਚ ਪਾਣੀ ਖੜਾ ਹੋ ਗਿਆ, ਜਿਸ ਵਿੱਚ ਕਿਸੇ ਕਾਰਨ ਕਰੰਟ ਆ ਗਿਆ। ਜਦੋਂ ਨੌਜਵਾਨ ਇਸ ਗਲੀ ਵਿੱਚੋਂ ਲੰਘਣ ਲੱਗਿਆ ਤਾਂ ਕਰੰਟ ਦੀ ਲਪੇਟ ਵਿੱਚ ਆ ਗਿਆ।

    ਜ਼ਿਕਰਯੋਗ ਹੈ ਕਿ ਮ੍ਰਿਤਕ ਨੇ 2 ਦੇ ਪੇਪਰ ਦੇਣੇ ਸੀ ਅਤੇ ਆਪਣੇ ਪਿਤਾ ਨਾਲ ਡੇਅਰੀ ਦਾ ਕੰਮ ਕਰਦਾ ਸੀ। ਬੁੱਧਵਾਰ ਸਵੇਰੇ ਦੁੱਧ ਪਾਉਣ ਲਈ ਗਿਆ ਸੀ, ਜਿੱਥੇ ਉਸ ਨੂੰ ਕਰੰਟ ਲੱਗ ਗਿਆ ਅਤੇ ਮੌਕੇ 'ਤੇ ਮੌਤ ਹੋ ਗਈ।
    Published by:Krishan Sharma
    First published:

    Tags: Death, Electric, Municipal, Rain

    ਅਗਲੀ ਖਬਰ