Home /News /punjab /

ਸਿਵਲ ਹਸਪਤਾਲ ਦੇ ਕਰਮਚਾਰੀ ਮਹਿੰਦਰ ਸਿੰਘ 'ਜੀਵਨ ਸੁਰੱਖਿਆ ਤਮਗਾ' ਸਨਮਾਨਿਆ

ਸਿਵਲ ਹਸਪਤਾਲ ਦੇ ਕਰਮਚਾਰੀ ਮਹਿੰਦਰ ਸਿੰਘ 'ਜੀਵਨ ਸੁਰੱਖਿਆ ਤਮਗਾ' ਸਨਮਾਨਿਆ

ਡਿਪਟੀ ਕਮਿਸ਼ਨਰ ਰੂਪਨਗਰ (Roopnagar) ਸੋਨਾਲੀ ਗਿਰਿ ਵੱਲੋਂ ਸਿਵਲ ਹਸਪਤਾਲ ਦੇ ਕਰਮਚਾਰੀ ਮਹਿੰਦਰ ਸਿੰਘ (Mahinder Singh) ਨੂੰ ਉਨ੍ਹਾਂ ਦੀਆਂ ਹਸਪਤਾਲ ਵਿੱਚ ਦਿੱਤੀਆਂ ਸੇਵਾਵਾਂ ਲਈ 'ਜੀਵਨ ਸੁਰੱਖਿਆ ਤਮਗਾ' ਨਾਲ ਸਨਮਾਨਿਆ ਗਿਆ। ਉਨ੍ਹਾਂ ਦੱਸਿਆ ਕਿ ਅਪਰੇਸ਼ਨ ਥੀਏਟਰ ਅਤੇ ਬਲੱਡ ਬੈਂਕ ਵਿਖੇ ਸ਼ਾਟ ਸਰਕਟ ਹੋਣ ਕਾਰਨ ਅੱਗ ਲੱਗਣ ਉੱਤੇ ਕਰਮਚਾਰੀ ਨੇ ਆਪਣੀ ਜਾਨ ਜ਼ੋਖ਼ਮ ਵਿੱਚ ਪਾ ਕੇ ਅੱਗ 'ਤੇ ਕਾਬੂ ਪਾਇਆ।

ਹੋਰ ਪੜ੍ਹੋ ...
 • Share this:
  ਸੁੱਖਵਿੰਦਰ ਸਾਕਾ

  ਰੂਪਨਗਰ: ਡਿਪਟੀ ਕਮਿਸ਼ਨਰ ਰੂਪਨਗਰ (Roopnagar) ਸੋਨਾਲੀ ਗਿਰਿ ਵੱਲੋਂ ਸਿਵਲ ਹਸਪਤਾਲ ਦੇ ਕਰਮਚਾਰੀ ਮਹਿੰਦਰ ਸਿੰਘ (Mahinder Singh) ਨੂੰ ਉਨ੍ਹਾਂ ਦੀਆਂ ਹਸਪਤਾਲ ਵਿੱਚ ਦਿੱਤੀਆਂ ਸੇਵਾਵਾਂ ਲਈ 'ਜੀਵਨ ਸੁਰੱਖਿਆ ਤਮਗਾ' ਨਾਲ ਸਨਮਾਨਿਆ ਗਿਆ। ਉਨ੍ਹਾਂ ਦੱਸਿਆ ਕਿ ਅਪਰੇਸ਼ਨ ਥੀਏਟਰ ਅਤੇ ਬਲੱਡ ਬੈਂਕ ਵਿਖੇ ਸ਼ਾਟ ਸਰਕਟ ਹੋਣ ਕਾਰਨ ਅੱਗ ਲੱਗਣ ਉੱਤੇ ਕਰਮਚਾਰੀ ਨੇ ਆਪਣੀ ਜਾਨ ਜ਼ੋਖ਼ਮ ਵਿੱਚ ਪਾ ਕੇ ਅੱਗ 'ਤੇ ਕਾਬੂ ਪਾਇਆ, ਜਿਸ ਕਾਰਨ ਜਾਨੀ-ਮਾਲੀ ਨੁਕਸਾਨ ਬਚਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਅਤੇ ਮਰੀਜ਼ਾਂ ਨੂੰ ਵੀ ਸੁਰੱਖਿਅਤ ਬਾਹਰ ਕੱਢਿਆ, ਜਿਸ ਕਰਕੇ ਉਨ੍ਹਾਂ ਦੇ ਬਹਾਦਰੀ ਭਰੇ ਕੰਮ ਦੀ ਸਲਾਘਾ ਕਰਦੇ ਹੋਏ ਉਨ੍ਹਾਂ ਨੂੰ 'ਜੀਵਨ ਸੁਰੱਖਿਆ ਤਮਗਾ' ਨਾਲ ਨਵਾਜਿਆ ਗਿਆ।

  ਸੀਨੀਅਰ ਮੈਡੀਕਲ ਅਫਸਰ, ਸਿਵਲ ਹਸਪਤਾਲ ਰੂਪਨਗਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਿੰਦਰ ਸਿੰਘ ਬਤੌਰ ਪਲੰਬਰ ਦੇ ਤੌਰ 'ਤੇ ਸਿਵਲ ਹਸਪਤਾਲ ਰੂਪਨਗਰ ਵਿਖੇ ਕੰਮ ਕਰ ਰਿਹਾ ਹੈ।

  ਸਨਮਾਨਤ ਕੀਤੇ ਜਾਣ ਦਾ ਦ੍ਰਿਸ਼।

  ਟੈਕਨੀਕਲ ਪੋਸਟਾਂ ਖਾਲੀ ਹੋਣ ਕਾਰਨ ਕਰਮਚਾਰੀ ਸਿਵਲ ਹਸਪਤਾਲ ਰੂਪਨਗਰ ਵਿਖੇ ਬਿਜਲੀ, ਪਾਣੀ ਅਤੇ ਜਨਰੇਟਰ, ਆਕਸੀਜਨ ਪਲਾਂਟ ਆਦਿ ਦਾ ਵੀ ਕੰਮ ਕਰਦਾ ਹੈ। ਕਰਮਚਾਰੀ ਮਹਿੰਦਰ ਸਿੰਘ ਸਿਵਲ ਹਸਪਤਾਲ ਰੂਪਨਗਰ ਵਿਖੇ ਵਧੀਆ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ ਅਤੇ ਕਰਮਚਾਰੀ ਨੂੰ ਕਦੇ ਵੀ ਕੰਮ ਲਈ ਕਹੇ ਜਾਣ 'ਤੇ ਹਮੇਸ਼ਾ ਹਾਂ ਪੱਖੀ ਹੁੰਗਾਰੇ ਨਾਲ ਕੰਮ ਕੀਤਾ ਜਾਂਦਾ  ਹੈ।

  ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸ਼ਲਾਘਾਯੋਗ ਕੰਮਾਂ ਲਈ ਮਹਿੰਦਰ ਸਿੰਘ ਪਲੰਬਰ, ਜੋ ਕਿ ਐਕਸ ਸਰਵਿਸ ਮੈਨ ਵੀ ਹੈ, ਨੂੰ ਜੀਵਨ ਸੁਰੱਖਿਆ ਤਮਗਾ ਨਾਲ ਨਵਾਜਿਆ ਗਿਆ ਹੈ ਅਤੇ ਜਿਸ ਨਾਲ ਸਿਹਤ ਵਿਭਾਗ ਰੂਪਨਗਰ ਨੂੰ ਵੀ ਮਾਨ ਮਹਿਸੂਸ ਹੋਇਆ ਹੈ ਅਤੇ ਅੱਗੇ ਤੋਂ ਵੀ ਵਧੀਆ ਕੰਮ ਕਰਨ ਦੀ ਕਾਮਨਾ ਕਰਦੇ ਹਾਂ।
  Published by:Krishan Sharma
  First published:

  Tags: Hospital, Ropar

  ਅਗਲੀ ਖਬਰ