Home /punjab /

9 ਤਰੀਕ ਤੋਂ ਲੱਗਣਗੇ ਸੂਬੇ 'ਚ ਰੁਜ਼ਗਾਰ ਮੇਲੇ, ਡੀਸੀ ਵੱਲੋਂ ਰੂਪਨਗਰ ਦੇ ਨੌਜਵਾਨਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ

9 ਤਰੀਕ ਤੋਂ ਲੱਗਣਗੇ ਸੂਬੇ 'ਚ ਰੁਜ਼ਗਾਰ ਮੇਲੇ, ਡੀਸੀ ਵੱਲੋਂ ਰੂਪਨਗਰ ਦੇ ਨੌਜਵਾਨਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ

ਜਾਇਜ਼ਾ ਲੈਂਦੇ ਹੋਏ ਡੀ ਸੀ ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ  

ਜਾਇਜ਼ਾ ਲੈਂਦੇ ਹੋਏ ਡੀ ਸੀ ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ  

 • Share this:
  ਸੁੱਖਵਿੰਦਰ ਸਾਕਾ

  ਰੂਪਨਗਰ: ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ 7ਵੇਂ ਰਾਜ ਪੱਧਰੀ ਰੁਜ਼ਗਾਰ ਮੇਲੇ ਦੀ ਸ਼ੁਰੂਆਤ 9 ਸਤੰਬਰ, 2021 ਤੋਂ ਕੀਤੀ ਜਾ ਰਹੀ ਹੈ। ਇਸ ਤਹਿਤ ਰੂਪਨਗਰ ਜ਼ਿਲ੍ਹੇ ਵਿਚ ਤਿੰਨ ਮੇਲੇ ਲਾਏ ਜਾਣਗੇ, ਪਹਿਲਾ ਮੇਲਾ 10 ਸਤੰਬਰ ਨੂੰ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਮੈਮੋਰੀਅਲ ਕਾਲਜ਼, ਬੇਲਾ, ਦੂਜਾ 14 ਸਤੰਬਰ ਨੂੰ ਸਰਕਾਰੀ ਸ਼ਿਵਾਲਿਕ ਕਾਲਜ਼, ਨਯਾ ਨੰਗਲ ਅਤੇ ਤੀਜਾ 16 ਸਤੰਬਰ ਨੂੰ ਸਰਕਾਰੀ ਆਈ.ਟੀ.ਆਈ ਰੂਪਨਗਰ ਵਿਖੇ ਲਾਇਆ ਜਾਵੇਗਾ।

  ਮੇਲਿਆਂ ਦੌਰਾਨ ਜ਼ਿਲ੍ਹੇ ਭਰ ਵਿੱਚ 75 ਤੋਂ ਵੱਧ ਕੰਪਨੀਆਂ ਨੌਜ਼ਵਾਨਾਂ ਦੀ ਰੋਜ਼ਗਾਰ ਲਈ ਚੋਣ ਕਰਨਗੀਆਂ। ਤਿੰਨੋ ਥਾਵਾਂ *ਤੇ ਲੱਗਣ ਵਾਲੇ ਰੁਜ਼ਗਾਰ ਮੇਲੇ ਸਵੇਰੇ 10.00 ਵਜੇ ਸ਼ੁਰੂ ਹੋਣਗੇ ਅਤੇ ਸ਼ਾਮ 3.00 ਵਜੇ ਤੱਕ ਚੱਲਣਗੇ। ਬੀਤੇ ਦਿਨ ਇੱਥੇ ਮੇਲਿਆਂ ਦੇ ਪ੍ਰਬੰਧਾਂ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿਚ ਵਧੀਕ ਡੀਸੀ ਕਮ ਸੀ.ਈ.ਓ ਜ਼ਿਲਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਦਿਨੇਸ਼ ਵਸਿਸ਼ਟ, ਵਧੀਕ ਡੀਸੀ ਸੰਜੀਵ ਕੁਮਾਰ, ਜ਼ਿਲ੍ਹਾ ਰੁਜ਼ਗਾਰ ਅਫਸਰ ਅਰੁਨ ਸ਼ਰਮਾ ਤੋਂ ਇਲਾਵਾ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦੇ ਅਧਿਕਾਰੀ ਵੀ ਸ਼ਾਮਿਲ ਹੋਏ।

  ਡੀਸੀ ਨੇ ਜ਼ਿਲ੍ਹੇ ਦੇ ਵੱਧ ਤੋਂ ਵੱਧ ਨੌਜ਼ਵਾਨਾਂ ਨੂੰ ਮੇਲਿਆਂ ਵਿੱਚ ਪਹੁੰਚ ਕੇ ਆਪਣੇ ਹੁਨਰ ਦੇ ਮੁਤਾਬਕ ਨੌਕਰੀ/ਰੋਜ਼ਗਾਰ ਹਾਸਿਲ ਕਰਨ ਦੇ ਮੌਕਿਆਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਰੁਜ਼ਗਾਰ ਹਾਸਿਲ ਕਰਨ ਦੇ ਚਾਹਵਾਨ ਨੌਜ਼ਵਾਨਾਂ ਦੀ ਰਜਿਸਟਰੇਸ਼ਨ ਮੌਕੇ 'ਤੇ ਕੀਤੀ ਜਾਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਹਦਾਇਤਾਂ ਜਾਰੀ ਕਰਿਦਆਂ ਕਿਹਾ ਕਿ ਰੋਜ਼ਗਾਰ ਮੇਲਿਆਂ ਦੌਰਾਨ ਡਿਊਟੀ 'ਤੇ ਤਇਨਾਤ ਅਧਿਕਾਰੀ/ਕਰਮਚਾਰੀ ਅਤੇ ਪ੍ਰਾਈਵੇਟ ਕੰਪਨੀਆਂ ਦੇ ਸਾਰੇ ਨੁਮਾਇੰਦਿਆਂ ਦਾ ਕੋਵਿਡ ਟੀਕਾਕਰਨ ਹੋਇਆ ਹੋਣਾ ਲਾਜ਼ਮੀ ਹੈ।

  ਡਿਪਟੀ ਕਮਿਸ਼ਨਰ ਕਿਹਾ ਕਿ ਮੇਲੇ ਵਿੱਚ ਇੰਟਰਵਿਊ ਦੇਣ ਦੇ ਚਾਹਵਾਨ ਨੌਜਵਾਨਾਂ ਦੀ ਕੋਵਿਡ ਦੇ ਮੱਦੇਨਜ਼ਰ ਸਕਰੀਨਿੰਗ ਕੀਤੀ ਜਾਵੇ, ਇੰਟਰਵਿਊ ਅਤੇ ਬੈਠਣ ਲਈ ਕੋਵਿਡ ਨਿਯਮਾਂ ਅਨੁਸਾਰ ਪ੍ਰਬੰਧ ਕੀਤੇ ਜਾਣ, ਮੈਡੀਕਲ ਟੀਮਾਂ ਤੈਨਾਤ ਕੀਤੀਆਂ ਜਾਣ ਅਤੇ ਪੁਲਿਸ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਇਸ ਤੋਂ ਇਲਾਵਾ ਸੈਨੀਟਾਈਜ਼ਰ ਲੋੜ ਅਨੁਸਾਰ ਮੇਲੇ ਵਾਲੇ ਸਥਾਨ `ਤੇ ਲੋਕਾਂ ਲਈ ਉਪਲਬਧ ਜਾਣ।
  Published by:Krishan Sharma
  First published:

  Tags: Career, Jobs, Punjab government, Recruitment

  ਅਗਲੀ ਖਬਰ