Home /punjab /

ਨੰਗਲ: ਬੀਬੀਐਮਬੀ ਦੇ ਰਿਹਾਇਸ਼ੀ ਇਲਾਕੇ 'ਚ ਤੇਂਦੂਏ ਦੀ ਦਹਿਸ਼ਤ

ਨੰਗਲ: ਬੀਬੀਐਮਬੀ ਦੇ ਰਿਹਾਇਸ਼ੀ ਇਲਾਕੇ 'ਚ ਤੇਂਦੂਏ ਦੀ ਦਹਿਸ਼ਤ

ਤੇਂਦੂਏ

ਤੇਂਦੂਏ ਨੂੰ ਫੜਨ ਲਈ ਵਿਭਾਗ ਵੱਲੋਂ ਲਗਾਇਆ ਪਿੰਜਰਾ।

  • Share this:
    ਸੁੱਖਵਿੰਦਰ ਸਾਕਾ

    ਨੰਗਲ ਡੈਮ (ਰੂਪਨਗਰ): ਬੀਤੇ ਦਿਨੀਂ ਨੰਗਲ ਡੈਮ ਸਥਿਤ ਬੀਬੀਐਮਬੀ ਦੀ ਰਿਹਾਇਸ਼ੀ ਕੋਠੀਆਂ 'ਚ ਰਹਿੰਦੇ ਲੋਕਾਂ 'ਚ ਉਸ ਟਾਈਮ ਦਹਿਸ਼ਤ ਫੈਲ ਗਈ, ਜਦੋਂ ਉਨ੍ਹਾਂ ਅਚਾਨਕ ਇੱਕ ਤੇਂਦੂਏ ਨੂੰ ਘੁੰਮਦੇ ਹੋਏ ਦੇਖਿਆ। ਦੱਸਣ ਅਨੁਸਾਰ ਤੇਂਦੂਏ ਨੇ ਇੱਕ ਬੰਦੇ 'ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਵੀ ਕਰ ਦਿੱਤਾ ਗਿਆ।

    ਗੱਲਬਾਤ ਦੌਰਾਨ ਸਥਾਨਕ ਵਸਨੀਕਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਤੇਂਦੂਆ ਉਨ੍ਹਾਂ ਦੇ ਕੁੱਤਿਆਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਮਾਰ ਚੁੱਕਾ ਹੈ। ਪਰ ਇਸ ਗੱਲ ਦੀ ਉਨ੍ਹਾਂ ਨੂੰ ਕੋਈ ਪੱਕੀ ਪੁਸ਼ਟੀ ਨਹੀ ਸੀ। ਜਦੋਂ ਹੁਣ ਉਨ੍ਹਾਂ ਨੇ ਤੇਂਦੂਏ ਨੂੰ ਘਰਾਂ ਦੇ ਕੋਲ ਘੁੰਮਦੇ ਹੋਏ ਦੇਖਿਆ ਤਾਂ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਉਨ੍ਹਾਂ ਦੇ ਕੁੱਤਿਆਂ ਨੂੰ ਤੇਂਦੂਏ ਦੁਆਰਾ ਹੀ ਮਾਰਿਆ ਗਿਆ ਹੈ।

    ਲੋਕਾਂ ਵਿੱਚ ਤੇਂਦੂਏ ਦੇ ਇਸ ਤਰ੍ਹਾਂ ਫਿਰਨ ਨਾਲ ਖੌਫ ਪਾਇਆ ਜਾ ਰਿਹਾ ਹਾ ਅਤੇ ਡਰਦੇ ਮਾਰੇ ਘਰਾਂ ਵਿੱਚੋਂ ਨਿਕਲ ਨਹੀਂ ਰਹੇ। ਲੋਕਾਂ ਵੱਲੋਂ ਇਸ ਦੀ ਸੂਚਨਾ ਤੁਰੰਤ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਸੀ, ਜਿਸ 'ਤੇ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਮੌਕੇ ਦਾ ਜਾਇਜ਼ਾ ਲਿਆ।

    ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਤੇਂਦੂਏ ਨੂੰ ਫੜਨ ਲਈ ਪਿੰਜਰਾ ਲਗਾ ਦਿੱਤਾ ਹੈ। ਹਾਲਾਂਕਿ ਉਹ ਵੀ ਲੋਕਾਂ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਕੋਸ਼ਿਸ਼ ਕਰ ਰਹੇ ਹਨ।
    Published by:Krishan Sharma
    First published:

    Tags: Attack, BBMB, TIGER

    ਅਗਲੀ ਖਬਰ