Home /punjab /

ਰੂਪਨਗਰ: ਬੇਮੌਸਮੀ ਮੀਂਹ ਕਾਰਨ ਅਨਾਜ ਮੰਡੀਆਂ 'ਚ ਪਿਆ ਝੋਨਾ ਹੋਇਆ ਖ਼ਰਾਬ

ਰੂਪਨਗਰ: ਬੇਮੌਸਮੀ ਮੀਂਹ ਕਾਰਨ ਅਨਾਜ ਮੰਡੀਆਂ 'ਚ ਪਿਆ ਝੋਨਾ ਹੋਇਆ ਖ਼ਰਾਬ

ਪੁਖ਼ਤਾ

ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਭਿੱਜਿਆ ਝੋਨਾ  

ਰੋਪੜ ਦੀ ਮੁੱਖ ਮੰਡੀ ਵਿੱਚ ਮੀਂਹ ਦੇ ਵਿੱਚ ਖੁੱਲ੍ਹੇ ਆਸਮਾਨ ਦੇ ਥੱਲੇ ਕਿਸਾਨਾਂ ਦੀ ਸੋਨੇ ਵਰਗੀ ਝੋਨੇ ਦੀ ਫਸਲ ਪਾਣੀ ਵਿੱਚ ਭਿੱਜ ਗਈ। ਬਾਰਸ਼ ਕਾਰਨ ਮੰਡੀਆਂ ਤੋਂ ਇਲਾਵਾ ਖੇਤਾਂ ਵਿੱਚ ਵੀ ਝੋਨੇ ਦੀ ਫਸਲ ਨੂੰ ਕਾਫੀ ਨੁਕਸਾਨ ਹੋਇਆ ਹੈ।

  • Share this:
    ਸੁੱਖਵਿੰਦਰ ਸਾਕਾ

    ਰੂਪਨਗਰ : ਪੰਜਾਬ ਵਿੱਚ ਬੇਮੌਸਮੀ ਹੋਈ ਬਾਰਸ਼ ਨੇ ਕਿਸਾਨਾਂ ਦੀ 6 ਮਹੀਨਿਆਂ ਦੀ ਮਿਹਨਤ ਨੂੰ ਪਾਣੀ ਦੇ ਵਿੱਚ ਮਿਲਾ ਕੇ ਰੱਖ ਦਿੱਤਾ ਹੈ। ਬੇਮੌਸਮੀ ਬਰਸਾਤ ਦੇ ਕਾਰਨ ਜ਼ਿਲ੍ਹਾ ਰੋਪੜ ਦੇ ਵਿੱਚ ਝੋਨੇ ਦੀ ਫ਼ਸਲ ਖ਼ਰਾਬ ਹੋਈ ਹੈ।ਮੰਡੀਆਂ ਦੇ ਵਿੱਚ ਖੁੱਲ੍ਹੇ ਅਸਮਾਨ ਥੱਲੇ ਕਿਸਾਨਾਂ ਵੱਲੋਂ ਲਿਆਂਦਾ ਝੋਨਾ ਅਤੇ ਖ਼ਰੀਦ ਏਜੰਸੀਆਂ ਵੱਲੋਂ ਖਰੀਦਿਆ ਗਿਆ ਝੋਨਾ ਪਾਣੀ ਦੇ ਵਿੱਚ ਤਰੋ-ਤਾਰ ਹੋ ਗਿਆ, ਜਿਸ ਤੋਂ ਬਾਅਦ ਪੰਜਾਬ ਸਰਕਾਰ ਅਤੇ ਖਰੀਦ ਏਜੰਸੀਆਂ ਦੇ ਪ੍ਰਬੰਧਾਂ ਦੀ ਪੋਲ ਖੁੱਲ੍ਹ ਕੇ ਸਾਹਮਣੇ ਆਈ ਹੈ।

    ਰੋਪੜ ਦੀ ਮੁੱਖ ਮੰਡੀ ਵਿੱਚ ਮੀਂਹ ਦੇ ਵਿੱਚ ਖੁੱਲ੍ਹੇ ਆਸਮਾਨ ਦੇ ਥੱਲੇ ਕਿਸਾਨਾਂ ਦੀ ਸੋਨੇ ਵਰਗੀ ਝੋਨੇ ਦੀ ਫਸਲ ਪਾਣੀ ਵਿੱਚ ਭਿੱਜ ਗਈ। ਬਾਰਸ਼ ਕਾਰਨ ਮੰਡੀਆਂ ਤੋਂ ਇਲਾਵਾ ਖੇਤਾਂ ਵਿੱਚ ਵੀ ਝੋਨੇ ਦੀ ਫਸਲ ਨੂੰ ਕਾਫੀ ਨੁਕਸਾਨ ਹੋਇਆ ਹੈ ਕਿਉਂਕਿ ਜੋ ਫਸਲ ਬਿਲਕੁੱਲ ਸੁੱਕ ਕੇ ਤਿਆਰ ਸੀ, ਮੀਂਹ ਦੇ ਪਾਣੀ ਕਾਰਨ ਭਿੱਜ ਚੁੱਕੀ ਹੈ ਅਤੇ ਤੇਜ਼ ਤੇਜ਼ ਹਵਾਵਾਂ ਦੇ ਕਾਰਨ ਕਈ ਇਲਾਕਿਆਂ ਦੇ ਵਿੱਚ ਝੋਨੇ ਦੀ ਫਸਲ ਪਾਣੀ ਦੇ ਵਿੱਚ ਡਿੱਗ ਚੁੱਕੀ ਹੈ।
    Published by:Krishan Sharma
    First published:

    Tags: Agriculture, Charanjit Singh Channi, Heavy rain fall, Paddy, Paddy stubble, Punjab government, Ropar

    ਅਗਲੀ ਖਬਰ