Home /punjab /

ਸ੍ਰੀ ਆਨੰਦਪੁਰ ਸਾਹਿਬ: ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਸ਼ਹਿਰ 'ਚ ਕੱਢੀ ਰੈਲੀ

ਸ੍ਰੀ ਆਨੰਦਪੁਰ ਸਾਹਿਬ: ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਸ਼ਹਿਰ 'ਚ ਕੱਢੀ ਰੈਲੀ

ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਤੋਰਦੇ ਹੋਏ ਐੱਸਡੀਐੱਮ ਕੇਸ਼ਵ ਗੋਇਲ।

ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਤੋਰਦੇ ਹੋਏ ਐੱਸਡੀਐੱਮ ਕੇਸ਼ਵ ਗੋਇਲ।

 • Share this:
  ਸੁੱਖਵਿੰਦਰ ਸਾਕਾ

  ਸ੍ਰੀ ਆਨੰਦਪੁਰ ਸਾਹਿਬ (ਰੂਪਨਗਰ): ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਹਰ ਵਰਗ ਨੂੰ ਜਾਣਕਾਰੀ ਦੇਣਾ ਅਤੇ ਨਸ਼ਿਆ ਤੋਂ ਦੂਰ ਰਹਿਣ ਲਈ ਜਾਗਰੂਕ ਕਰਨਾ ਸਾਡਾ ਫਰਜ਼ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਪ ਮੰਡਲ ਮੈਜਿਸਟ੍ਰੇਟ ਕੇਸ਼ਵ ਗੋਇਲ ਪੀ.ਸੀ.ਐਸ ਨੇ ਸੋਮਵਾਰ ਪੰਜ ਪਿਆਰਾ ਪਾਰਕ ਤੋਂ ਸ਼ੁਰੂ ਹੋਈ ਜਾਗਰੂਕਤਾ ਰੈਲੀ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਪਤਵੰਤਿਆ ਨੂੰ ਸੰਬੋਧਨ ਕਰਦੇ ਹੋਏ ਕੀਤਾ।

  ਉਨ੍ਹਾਂ ਨੇ ਕਿਹਾ ਕਿ 'ਫਿੱਟ ਇੰਡੀਆ ਫਰੀਡਮ ਰਨ', 'ਆਜ਼ਾਦੀ ਕਾ ਅੰਮ੍ਰਿਤ' ਮਹਾਂਉਤਸਵ ਵੀ ਜ਼ਿਲ੍ਹੇ ਵਿੱਚ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਈਕਲ ਰੈਲੀ ਰਾਹੀਂ ਜਾਗਰੂਕਤਾ ਲਿਆਉਣ ਦਾ ਉਪਰਾਲਾ ਵਿਦਿਆਰਥੀਆਂ, ਕਲਸਟਰ ਕੋਆਰਡੀਨੇਟਰ, ਮਾਸਟਰ ਟ੍ਰੇਨਰ ਵੱਲੋਂ ਕੀਤਾ ਇੱਕ ਸਾਂਝਾ ਸ਼ਲਾਘਾਯੋਗ ਉਦਮ ਹੈ।

  ਜਾਗਰੂਕਤਾ ਰੈਲੀ ਸਵੇਰੇ 6.30 ਵਜੇ ਪੰਜ ਪਿਆਰਾ ਪਾਰਕ ਸ੍ਰੀ ਅਨੰਦਪੁਰ ਸਾਹਿਬ ਤੋਂ ਰਵਾਨਾ ਹੋਈ, ਜਿਸ ਨੂੰ ਕੇਸ਼ਵ ਗੋਇਲ ਉਪ ਮੰਡਲ ਮੈਜਿਸਟ੍ਰੇਟ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਖੁਦ ਰੈਲੀ ਦੀ ਸਾਈਕਲ ਚਲਾ ਕੇ ਅਗਵਾਈ ਕੀਤੀ। ਐਸ.ਜੀ.ਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਐਨ.ਸੀ.ਸੀ ਵਿਦਿਆਰਥੀਆਂ ਵੱਲੋਂ ਇਸ ਸਾਈਕਲ ਰੈਲੀ ਵਿੱਚ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ, ਜਿਸ ਦੀ ਅਗਵਾਈ ਐਨ.ਸੀ.ਸੀ ਅਫਸਰ ਰਣਜੀਤ ਸਿੰਘ ਮਾਸਟਰ ਟ੍ਰੇਨਰ ਡੇੈਪੋ ਨੇ ਕੀਤੀ।

  ਇਹ ਰੈਲੀ ਪੰਜ ਪਿਆਰਾ ਪਾਰਕ ਤੋਂ ਸ਼ੁਰੂ ਹੋ ਕੇ ਗੁਰਦੁਆਰਾਂ ਬਿਬਾਣਗੜ੍ਹ ਸਾਹਿਬ ਪਹੁੰਚੀ, ਜਿੱਥੇ ਪ੍ਰਿੰਸੀਪਲ ਐਸ.ਜੀ.ਐਸ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਸੁਖਪਾਲ ਕੌਰ ਵਾਲੀਆ ਨੇ ਸਾਈਕਲ ਰੈਲੀ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਦੀ ਡੇੈਪੋ ਮੁਹਿੰਮ ਅਤੇ ਨਸ਼ਿਆਂ ਤੋਂ ਦੂਰ ਰਹਿਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਸਾਈਕਲ ਰੈਲੀ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਤੇ ਡੈਪੋ ਵਿੱਚ ਪੂਰਾ ਉਤਸ਼ਾਹ ਵਿਖਾਈ ਦੇ ਰਿਹਾ ਸੀ।
  Published by:Krishan Sharma
  First published:

  Tags: Anandpur Sahib S19p06, Awareness scheme, Campaign, Drugs, Rally

  ਅਗਲੀ ਖਬਰ