Home /punjab /

ਸਪੀਕਰ ਰਾਣਾ ਕੇ.ਪੀ ਸਿੰਘ ਨੇ ਲਿਫਟ ਇਰੀਗੇਸ਼ਨ ਦੀ ਪਹਿਲੀ ਸਕੀਮ ਨੂੰ ਕੀਤਾ ਲੋਕ ਅਰਪਣ

ਸਪੀਕਰ ਰਾਣਾ ਕੇ.ਪੀ ਸਿੰਘ ਨੇ ਲਿਫਟ ਇਰੀਗੇਸ਼ਨ ਦੀ ਪਹਿਲੀ ਸਕੀਮ ਨੂੰ ਕੀਤਾ ਲੋਕ ਅਰਪਣ

ਗੱਲਬਾਤ ਦੌਰਾਨ ਰਾਣਾ ਕੇ.ਪੀ ਸਿੰਘ ਕਿਹਾ ਕਿ ਦਹਾਕਿਆਂ ਤੋਂ ਇਸ ਇਲਾਕੇ ਦੇ ਲੋਕ ਸਿੰਚਾਈ ਲਈ ਪਾਣੀ ਦੀ ਮੰਗ ਕਰ ਰਹੇ ਸਨ, ਉਨ੍ਹਾਂ ਦੀ ਇਸ ਮੰਗ ਨੂੰ ਪੂਰਾ ਕਰਨ ਦਾ ਵਾਅਦਾ ਅਸੀ 2017 ਦੀਆਂ ਚੋਣਾ ਵਿਚ ਕੀਤਾ ਸੀ, ਪਹਿਲੇ ਵਿਧਾਨ ਸਭਾ ਸੈਸ਼ਨ ਵਿਚ ਇਸ ਸਕੀਮ ਨੂੰ ਪ੍ਰਵਾਨਗੀ ਮਿਲੀ ਅਤੇ ਬਜਟ ਵਿਚ ਇਸ ਸਕੀਮ ਲਈ ਫੰਡ ਉਪਲੱਬਧ ਕਰਵਾਏ ।

ਹੋਰ ਪੜ੍ਹੋ ...
  • Share this:
    ਸੁੱਖਵਿੰਦਰ ਸਾਕਾ, ਸ੍ਰੀ ਆਨੰਦਪੁਰ ਸਾਹਿਬ, ਰੂਪਨਗਰ :

    ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੇ ਦਹਾਕਿਆਂ ਤੋਂ ਲੋਕਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਥੱਪਲ ਵਿਖੇ ਲਿਫਟ ਇਰੀੇਗੇਸ਼ਨ ਦੀ ਪਹਿਲੀ ਸਕੀਮ ਨੂੰ ਲੋਕ ਅਰਪਣ ਕੀਤਾ । ਉਨ੍ਹਾਂ ਨੇ ਥੱਪਲ ਵਿਚ ਮੋਟਰਾਂ ਦੇ ਸਵਿਚ ਦਬਾ ਕੇ ਪਹਿਲੀ ਸਕੀਮ ਨੂੰ ਸੁਰੂ ਕੀਤਾ ਅਤੇ ਚੰਗਰ ਨੂੰ ਪਾਣੀ ਦੀ ਸਪਲਾਈ ਸੁਰੂ ਕੀਤੀ । ਜਿਸ ਨਾਲ ਚੰਗਰ ਦੇ ਲੋਕਾਂ ਨੇ ਜ਼ੋਰਦਾਰ ਜੈਕਾਰਿਆਂ ਦੀ ਗੂਜ਼ ਵਿਚ ਇਸ ਅਵਸਰ 'ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ।

    ਗੱਲਬਾਤ ਦੌਰਾਨ ਰਾਣਾ ਕੇ.ਪੀ ਸਿੰਘ ਕਿਹਾ ਕਿ ਦਹਾਕਿਆਂ ਤੋਂ ਇਸ ਇਲਾਕੇ ਦੇ ਲੋਕ ਸਿੰਚਾਈ ਲਈ ਪਾਣੀ ਦੀ ਮੰਗ ਕਰ ਰਹੇ ਸਨ, ਉਨ੍ਹਾਂ ਦੀ ਇਸ ਮੰਗ ਨੂੰ ਪੂਰਾ ਕਰਨ ਦਾ ਵਾਅਦਾ ਅਸੀ 2017 ਦੀਆਂ ਚੋਣਾ ਵਿਚ ਕੀਤਾ ਸੀ, ਪਹਿਲੇ ਵਿਧਾਨ ਸਭਾ ਸੈਸ਼ਨ ਵਿਚ ਇਸ ਸਕੀਮ ਨੂੰ ਪ੍ਰਵਾਨਗੀ ਮਿਲੀ ਅਤੇ ਬਜਟ ਵਿਚ ਇਸ ਸਕੀਮ ਲਈ ਫੰਡ ਉਪਲੱਬਧ ਕਰਵਾਏ । ਤਕਨੀਕੀ ਮਾਹਿਰਾ ਨੇ ਭੂਗੋਲਿਕ ਤੌਰ 'ਤੇ ਇੱਕ ਬਹੁਤ ਵੱਡੀ ਚੁਣੋਤੀ ਨੂੰ ਸਵਿਕਾਰ ਕੀਤਾ ਅਤੇ ਨਹਿਰਾ ਤੋਭ ਪਾਣੀ ਚੱਕ ਕੇ ਉਪ ਪਹਾੜੀ ਖੇਤਰਾਂ ਤੱਕ ਪਹੁੰਚਾਉਣ ਦੀ ਇੱਕ ਵਿਆਪਕ ਯੋਜਨਾ ਨੂੰ ਸਫਲ ਕੀਤਾ ।

    ਭਾਵੇ ਇਸ ਖੇਤਰ ਦੇ ਵਿਕਾਸ ਲਈ ਸਾਡੀ ਸਰਕਾਰ ਨੇ ਕਈ ਵੱਡੇ ਪ੍ਰੋਜੈਕਟ ਮੁਕੰਮਲ ਕਰਵਾਏ ਪ੍ਰੰਤੂ ਇਸ ਨੀਮ ਪਹਾੜੀ ਖੇਤਰ ਦੇ ਕਿਸਾਨਾਂ ਲਈ ਇਹ ਲਿਫਟ ਸਿੰਚਾਈ ਯੋਜਨਾਂ ਇੱਕ ਵਰਦਾਨ ਸਿੱਧ ਹੋਵੇਗੀ । ਉਨ੍ਹਾਂ ਨੇ ਕਿਹਾ ਕਿ ਮੇਰੀ ਜਿੰਦਗੀ ਦਾ ਇਹ ਸਭ ਤੋ ਵੱਡਾ ਦਿਨ ਹੈ ਜਦੋ ਇਸ ਵਿਆਪਕ ਸਕੀਮ ਨੂੰ ਲੋਕ ਅਰਪਣ ਕੀਤਾ ਹੈ ਅਤੇ ਹ਼ਜਾਰਾ ਲੋਕਾਂ ਦੇ ਚਿਹਰੇ ਖਿੜ ਗਏ ਹਨ। ਕਿਸਾਨਾਂ ਦੀ ਆਰਥਿਕਤਾ ਨੂੰ ਹਲੁਣਾ ਦੇਣ ਵਾਲੀ ਇਹ ਸਕੀਮ ਇਸ ਇਲਾਕੇ ਦੀ ਆਰਥਿਕਤਾ ਦੀ ਮਜ਼ਬੂਤੀ ਦੀ ਦਿਸ਼ਾ ਵਿਚ ਇੱਕ ਵੱਡਾ ਕਦਮ ਸਿੰਧ ਹੋਵੇਗੀ ।

    ਇਸ ਇਲਾਕੇ ਵਿਚ ਖੁਸ਼ਹਾਲੀ ਤੇ ਹਰਿਆਲੀ ਪਰਤ ਆਵੇਗੀ । ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੇ ਦਿਨ ਰਾਤ ਮਿਹਨਤ ਕਰਕੇ ਇਸ ਪ੍ਰੋਜੈਕਟ ਨੂੰ ਪੜਾਅ ਵਾਰ ਮੁਕੰਮਲ ਕਰਨ ਦਾ ਉਪਰਾਲਾ ਕੀਤਾ ਹੈ। ਇਲਾਕੇ ਦੇ ਲੋਕਾਂ ਨੇ ਵੀ ਸਾਡਾ ਸਾਥ ਦਿੱਤਾ ਹੈ,ਅਸੀ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਨ ਲਈ ਬਚਨਬੱਧ ਹਾਂ । ਇਸ ਇਲਾਕੇ ਦੇ ਲੋਕ ਹੁਣ ਹੋਰ ਤਰੱਕੀ ਕਰਨਗੇ, ਕਿਸਾਨ ਸਮੇ ਦੇ ਹਾਣੀ ਬਣਕੇ ਬਦਲਵਾਂ ਫਸਲੀ ਚੱਕਰ ਅਪਨਾ ਕੇ ਮੁਨਾਫੇ ਵਾਲੀਆਂ ਫਸਲਾਂ ਉਗਾਉਣਗੇ ਅਤੇ ਪਾਣੀ ਦੀ ਕੋਈ ਕਮੀਂ ਨਹੀ ਰਹੇਗੀ ।

    ਇਸ ਇਲਾਕੇ ਦੇ ਲੋਕਾਂ ਨੇ ਇਹ ਦਿਨ ਇੱਕ ਤਿਉਹਾਰ ਵਾਗ ਮਨਾਇਆ ਹੈ, ਕਿਉਂਕਿ 70 ਸਾਲ ਤੋਂ ਇਲਾਕੇ ਦੇ ਲੋਕ ਜਿਸ ਆਸ ਨਾਲ ਪਾਣੀ ਦਾ ਇੰਤਜ਼ਾਰ ਕਰ ਰਹੇ ਸਨ, ਉਹ ਆਸ ਪੂਰੀ ਹੋ ਰਹੀ ਹੈ।
    Published by:Amelia Punjabi
    First published:

    Tags: Punjab, Punjab vidhan sabha, Rana KP Singh, Ropar, Speaker

    ਅਗਲੀ ਖਬਰ