ਸੁੱਖਵਿੰਦਰ ਸਾਕਾ
ਨੰਗਲ ਡੈਮ, ਰੂਪਨਗਰ : ਸੀ-ਪਾਈਟ ਕੈਂਪ ਨੰਗਲ ਕੈਂਪ ਦੇ ਇੰਚਾਰਜ ਮਾਸਟਰ ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜ਼ਿਲ੍ਹਾ ਰੂਪਨਗਰ,ਤਹਿਸੀਲ ਗੜਸੰਕਰ ਜ਼ਿਲ੍ਹਾ ਹੁਸ਼ਿਆਰਪੁਰ ਤੇ ਤਹਿਸੀਲ ਬਲਾਚੋਰ ਜ਼ਿਲ੍ਹਾ ਨਵਾਂਸ਼ਹਿਰ ਦੇ ਨੌਜਵਾਨਾਂ ਲਈ ਫੌਜ ਅਤੇ ਪੰਜਾਬ ਪੁਲਿਸ ਦੀ ਭਰਤੀ ਲਈ ਮੁਫ਼ਤ ਸਿਖਲਾਈ ਕੈਂਪ ਸ਼ੁਰੂ ਕੀਤਾ ਗਿਆ ਹੈ। ਮਾਸਟਰ ਵਿਪਨ ਕੁਮਾਰ ਨੇ ਹੋਰ ਦੱਸਿਆ ਕਿ ਉਪਰੋਕਤ ਜ਼ਿਲ੍ਹਿਆਂ ਨਾਲ ਸੰਬੰਧਿਤ ਚਾਹਵਾਨ ਨੌਜਵਾਨ ਟਰਾਈਲ ਵਾਸਤੇ 02 ਜੂਨ ਤੱਕ ਸਵੇਰੇ 9 ਵਜੇ ਜ਼ਰੂਰੀ ਦਸਤਾਵੇਜ਼ ਲੈ ਕੇ ਕੈਂਪ ਵਿਖੇ ਹਾਜ਼ਰ ਹੋ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਫੋਜ ਦੀ ਭਰਤੀ ਵਾਸਤੇ ਉਮਰ 171/2 ਤੋਂ 21 ਸਾਲ ਅਤੇ ਘੱਟੋ ਘੱਟ ਦਸਵੀ ਵਿਚ 45 ਫੀਸਦੀ ਅੰਕ ਅਤੇ ਕੱਦ 170 ਸੈ:ਮੀ : ਤੇ ਛਾਤੀ 77/82 ਸੈ: ਮੀ: ਹੋਣੀ ਚਾਹੀਦੀ ਹੈ, ਤੇ ਪੰਜਾਬ ਪੁਲਿਸ ਲਈ ਉਮਰ 18 ਤੋਂ 25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ । ਉਨ੍ਹਾਂ ਦੱਸਿਆ ਕਿ ਐਸ.ਸੀ ਅਤੇ ਬੀ.ਸੀ ਨੌਜ਼ਵਾਨਾਂ ਨੂੰ ਸਰਕਾਰ ਦੇ ਨਿਯਮਾਂ ਅਨੁਸਾਰ ਉਮਰ ਵਿੱਚ ਛੂਟ ਹੋਵੇਗੀ । ਵਿਦਿਅਕ ਯੋਗਤਾ 10 2 ਅਤੇ ਕੱਦ 5.7 ਫੁਟ ਹੋਣਾ ਚਾਹੀਦਾ ਹੈ।
ਕੈਂਪ ਇੰਚਾਰਜ ਮਾਸਟਰ ਵਿਪਨ ਕੁਮਾਰ ਨੇ ਦੱਸਿਆ ਹੈ ਕਿ ਕੈਂਪ ਵਿਚ ਸਿਖਲਾਈ ਦੋਰਾਨ ਨੌਜਵਾਨਾਂ ਨੂੰ ਰਿਹਾਇਸ਼ ਅਤੇ ਖਾਣਾ ਬਿਲਕੁਲ ਮੁਫਤ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਹੋਰ ਜਾਣਕਾਰੀ ਲਈ ਸੀ-ਪਾਈਟ ਕੈਂਪ ਮਾਰਫਤ,ਸ਼ਿਵਾਲਿਕ ਕਾਲੇਜ ਮੋਜੋਵਾਲ,ਨਵਾ ਨੰਗਲ,ਮੋਬਾਈਲ ਨੰ:– 78142-16362, 98774-80077, 98885-16122 ਤੇ ਸੰਪਰਕ ਕੀਤਾ ਜਾ ਸਕਦਾ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Police, Recruitment, Ropar