Home /punjab /

ਰੂਪਨਗਰ: ਓਵਰਲੋਡ ਟਿੱਪਰ ਨੇ ਸਕੂਟਰ ਚਾਲਕ ਨੂੰ ਦਰੜਿਆ  

ਰੂਪਨਗਰ: ਓਵਰਲੋਡ ਟਿੱਪਰ ਨੇ ਸਕੂਟਰ ਚਾਲਕ ਨੂੰ ਦਰੜਿਆ  

ਓਵਰਲੋਡ

ਓਵਰਲੋਡ ਟਿੱਪਰ ਬਣਿਆ ਕਾਲ, ਸੜਕ 'ਤੇ ਜਾ ਰਹੇ ਸਕੂਟਰ ਚਾਲਕ ਨੂੰ ਦਰੜਿਆ  

ਜੋ ਖ਼ੁਦ ਕਰਦਾ ਸੀ ਟਰੱਕ ਡਰਾਇਵਰੀ , ਟਰੱਕ ਹੀ ਬਣਿਆ ਉਸ ਦੀ ਮੌਤ ਦਾ ਕਾਰਨ     

 • Share this:
  ਸੁੱਖਵਿੰਦਰ ਸਾਕਾ

  ਰੂਪਨਗਰ: ਖ਼ਬਰ ਰੂਪਨਗਰ ਤੋਂ ਹੈ ਜਿੱਥੇ ਇੱਕ ਓਵਰਲੋਡ ਟਿੱਪਰ ਇੱਕ ਮਨੁੱਖੀ ਜ਼ਿੰਦਗੀ ਲਈ ਕਾਲ ਬਣ ਗਿਆ। ਘਟਨਾ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਚੌਕ ਦੇ ਨਜ਼ਦੀਕ ਨੈਸ਼ਨਲ ਹਾਈਵੇ ਦੋ ਸੌ ਪੰਜ 'ਤੇ ਵਾਪਰੀ ਹੈ। ਜਿੱਥੇ ਰੋਪੜ ਤੋਂ ਚੰਡੀਗਡ਼੍ਹ ਸਾਈਡ ਨੂੰ ਜਾ ਰਹੇ ਇੱਕ ਸਕੂਟਰ ਚਾਲਕ ਉੱਤੇ ਰੇਤ ਨਾਲ ਭਰਿਆ ਓਵਰਲੋਡ ਟਿੱਪਰ ਚੜ੍ਹ ਗਿਆ ਅਤੇ ਸਕੂਟਰ ਚਾਲਕ ਨੂੰ ਬੁਰੀ ਤਰ੍ਹਾਂ ਟਰੱਕ ਨੇ ਦਰੜ ਦਿੱਤਾ।

  ਮੌਕੇ 'ਤੋਂ ਮਿਲੀ ਜਾਣਕਾਰੀ ਅਨੁਸਾਰ ਰੋਪੜ ਤੋਂ ਚੰਡੀਗਡ਼੍ਹ ਸਾਈਡ ਨੂੰ ਇਕ ਓਵਰਲੋਡ ਟਿੱਪਰ ਜਾ ਰਿਹਾ ਸੀ, ਜਦੋਂ ਉਹ ਇਕ ਸਕੂਟਰ ਚਾਲਕ ਨੂੰ ਕਰਾਸ ਕਰਨ ਲੱਗਾ ਤਾਂ ਬੇਕਾਬੂ ਹੋਏ ਟਿੱਪਰ ਨੇ ਸਕੂਟਰ ਚਾਲਕ ਨੂੰ ਆਪਣੇ ਪਿਛਲੇ ਟਾਇਰਾਂ ਹੇਠਾਂ ਦਰੜ ਦਿੱਤਾ। ਜਿਸ ਕਾਰਨ ਸਕੂਟਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ।

  ਮ੍ਰਿਤਕ ਦੀ ਪਹਿਚਾਣ ਹਰਵਿੰਦਰ ਸਿੰਘ ਪੁੱਤਰ ਅਰਜਨ ਸਿੰਘ ਉਮਰ 57 ਸਾਲ ਵਾਸੀ ਪਿੰਡ ਕੋਟਲਾ ਨਿਹੰਗ ਵਜੋਂ ਹੋਈ ਹੈ ਜੋ ਕਿ ਖ਼ੁਦ ਵੀ ਪੇਸ਼ੇ ਵਜੋਂ ਟਰੱਕ ਡਰਾਈਵਰ ਸੀ। ਹਾਦਸੇ ਤੋਂ ਬਾਅਦ ਮੌਕੇ ਤੋਂ ਟਰੱਕ ਦਾ ਚਾਲਕ ਫ਼ਰਾਰ ਹੋ ਗਿਆ। ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਰੂਪਨਗਰ ਦੇ ਮੁਰਦਾ ਘਰ ਵਿਚ ਰਖਵਾਉਣ ਤੋਂ ਬਾਅਦ ਅਤੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
  Published by:Gurwinder Singh
  First published:

  Tags: Accident, Road accident, Ropar

  ਅਗਲੀ ਖਬਰ