Home /punjab /

ਸਿਹਤ ਵਿਭਾਗ ਦੀ ਟੀਮ ਨੇ ਪਿੰਡਾਂ ਦੇ ਟੋਭਿਆਂ 'ਚ ਛੱਡੀਆਂ ਗੰਬੂਜ਼ੀਆਂ ਮੱਛੀਆਂ

ਸਿਹਤ ਵਿਭਾਗ ਦੀ ਟੀਮ ਨੇ ਪਿੰਡਾਂ ਦੇ ਟੋਭਿਆਂ 'ਚ ਛੱਡੀਆਂ ਗੰਬੂਜ਼ੀਆਂ ਮੱਛੀਆਂ

ਟੋਭੇ 'ਚ ਮੱਛੀਆਂ ਛੱਡਦੇ ਹੋਏ ਸਿਹਤ ਵਿਭਾਗ ਦੇ ਕਰਮਚਾਰੀ  

ਟੋਭੇ 'ਚ ਮੱਛੀਆਂ ਛੱਡਦੇ ਹੋਏ ਸਿਹਤ ਵਿਭਾਗ ਦੇ ਕਰਮਚਾਰੀ  

ਨੂਰਪੁਰ ਬੇਦੀ , ਰੂਪਨਗਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਹਿਰਾ ਤੇ ਪਿੰਡਾਂ ਵਿੱਚ ਰਹਿ ਰਹੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਅਤੇ ਸਮੇਂ ਸਮੇਂ 'ਤੇ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਜਾਗਰੂਕਤਾ ਅਭਿਆਨ ਚਲਾਉਣ ਦੇ ਨਿਰਦੇਸ਼ ਦਿੱਤੇ ਹੋਏ ਹਨ । ਇਸੇ ਤਹਿਤ ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ.ਵਿਧਾਨ ਚੰਦਰ ਸੀਨੀਅਰ ਮੈਡੀਕਲ ਅਫਸਰ ਨੂਰਪੁਰ ਬੇਦੀ ਦੀ ਅਗਵਾਈ ਹੇਠ ਪਿੰਡ ਨਲਹੋਟੀ, ਚੰਦਪੁਰ, ਸੇਰੀ, ਰਾਮਪੁਰ ਪਿੰਡਾਂ ਵਿੱਚ ਟੋਭਿਆਂ 'ਚ ਮੱਛਰਾਂ ਦੇ ਲਾਰਵੇ ਨੂੰ ਖਤਮ ਕਰਨ ਲਈ ਗੰਬੂਜ਼ੀਆਂ ਮੱਛੀਆਂ ਛੱਡੀਆਂ ਗਈਆਂ।

ਹੋਰ ਪੜ੍ਹੋ ...
  • Share this:

ਸੁੱਖਵਿੰਦਰ ਸਾਕਾ

ਇਸ ਮੌਕੇ 'ਤੇ ਸੇਵਾ ਦਾਸ, ਪ੍ਰਿਤਪਾਲ ਸਿੰਘ, ਅਰਵਿੰਦ ਜੀਤ ਸਿੰਘ ਸੁਪਰਵਾਈਜ਼ਰ, ਅਮਰੀਕ ਸਿੰਘ ਹੈਲਥ ਵਰਕਰ ਨੇ ਦੱਸਿਆ ਕਿ ਮੱਛੀ ਗੰਦੇ ਪਾਣੀ ਵਿੱਚ ਪਨਪ ਰਹੇ ਮੱਛਰ ਦੇ ਲਾਰਵੇ ਨੂੰ ਖਾਂਦੀ ਹੈ ਜਿਸ ਨਾਲ ਅੱਗੇ ਮੱਛਰ ਨਹੀਂ ਫੈਲੇਗਾ । ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਉਹ ਆਪਣੇ ਘਰਾਂ ਤੇ ਦਫਤਰਾਂ ਦੇ ਆਲੇ ਦੁਆਲੇ ਸਫਾਈ ਸਾਫ ਸਫਾਈ ਰੱਖਣ, ਡੇਂਗੂ ਬੁਖਾਰ ਖਾਸ ਕਿਸਮ ਦੇ ਮੱਛਰ ਦੇ ਕੱਟਣ ਨਾਲ ਫੈਲਦੇ ਹਨ । ਉਨ੍ਹਾਂ ਕਿਹਾ ਕਿ ਗਰਮੀਆਂ ਅਤੇ ਬਰਸਾਤ ਦੇ ਮੌਸਮ ਵਿੱਚ ਮੱਛਰਾਂ ਦੀ ਤਾਇਦਾਦ ਵਿੱਚ ਵਾਧਾ ਹੁੰਦਾ ਹੈ।

ਪਿੰਡਾਂ ਵਿੱਚ ਘਰਾਂ ਦੇ ਅੰਦਰ ਜਾਂ ਬਾਹਰ ਬਣੇ ਪਾਰਕਾਂ ਵਿੱਚ ਪਏ ਗਮਲਿਆਂ, ਕੂਲਰਾਂ, ਫਰਿੱਜ ਦੀਆਂ ਟ੍ਰੇਆਂ, ਘਰਾਂ ਦੀਆਂ ਛੱਤਾਂ ਉੱਪਰ ਸੁੱਟੇ ਟੁੱਟੇ-ਫੁੱਟੇ ਬਰਤਨਾਂ ਆਦਿ ਵਿੱਚ ਜੇਕਰ ਫਾਲਤੂ ਪਾਣੀ ਹਫਤੇ ਤੱਕ ਖੜ੍ਹਾ ਰਹਿ ਜਾਂਦਾ ਹੈ ਤਾਂ ਇਸ ਪਾਣੀ ਉੱਤੇ ਮੱਛਰ ਦੁਆਰਾ ਦਿੱਤੇ ਅੰਡਿਆਂ ਤੋਂ ਹੋਰ ਮੱਛਰ ਪੈਦਾ ਹੋ ਜਾਂਦਾ ਹੈ । ਡੇਂਗੂ ਫੈਲਾਉਣ ਵਾਲਾ ਮਾਦਾ ਮੱਛਰ ਐਡੀਜ਼ ਇਸ ਤਰ੍ਹਾਂ ਖੜੇ ਪਾਣੀ ਉੱਤੇ ਅੰਡੇ ਦੇ ਕੇ ਆਪਣੇ ਪਰਿਵਾਰ ਦਾ ਵਾਧਾ ਕਰਦੇ ਹਨ । ਇਸ ਕਰਕੇ ਸਾਨੂੰ ਹਰ ਹਫਤੇ ਆਪਣੇ ਘਰਾਂ ਵਿੱਚ ਪਏ ਉਹਨਾਂ ਬਰਤਨਾਂ ਦੀ ਸਾਫ ਸਫਾਈ ਕਰਨੀ ਚਾਹੀਦੀ ਹੈ ਜਿਹਨਾਂ ਵਿੱਚ ਪਾਣੀ ਖੜ੍ਹਾ ਰਹਿੰਦਾ ਹੋਵੇ, ਤਾਂ ਜੋ ਮੱਛਰ ਦੇ ਸਰਕਲ ਨੂੰ ਨਸ਼ਟ ਕੀਤਾ ਜਾ ਸਕੇ ।

Published by:rupinderkaursab
First published:

Tags: Fishermen, Punjab, Ropar