ਸੁੱਖਵਿੰਦਰ ਸਾਕਾ
ਨੰਗਲ ਡੈਮ, ਰੂਪਨਗਰ : ਨੰਗਲ ਵਿੱਚ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਿਹੇ ਹਨ। ਚੋਰਾਂ ਵੱਲੋਂ ਬੀਬੀਐਮਬੀ ਕਲੋਨੀ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਚੋਰੀਆਂ ਕੀਤੀਆਂ ਜਾ ਰਹੀਆਂ ਹਨ। ਹੁਣ ਚੋਰਾਂ ਨੇ ਬੀਬੀਐਮਬੀ ਦੇ ਸਰਕਾਰੀ ਦਫਤਰਾਂ ਤੇ ਸਟੋਰਾਂ ਵਿੱਚੋਂ ਸਾਮਾਨ ਨੂੰ ਚੋਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਤਾਜ਼ਾ ਮਾਮਲਾ ਬੀਬੀਐਮਬੀ ਇਲੈਕਟ੍ਰੀਕਲ ਡਿਵੀਜ਼ਨ ਦਾ ਹੈ ਜਿੱਥੇ ਖੰਭਿਆਂ 'ਤੇ ਵਰਤੀ ਜਾਣ ਵਾਲੀ ਤਾਂਬੇ ਦੀ 50kg ਦੇ ਕਰੀਬ ਤਾਰ ਚੋਰੀ ਕਰ ਲਈ ਗਈ ਹੈ। ਇਸ ਤਾਰ ਦੀ ਕੀਮਤ ਬਾਜ਼ਾਰ ਵਿੱਚ 40,50 ਹਜ਼ਾਰ ਦੇ ਕਰੀਬ ਬਣਦੀ ਹੈ।
ਹੈਰਾਨੀ ਤਾਂ ਉਦੋਂ ਹੋਈ ਜਦੋਂ ਦੇਖਿਆ ਗਿਆ ਕਿ ਚੋਰਾਂ ਵੱਲੋਂ ਰੇਲਵੇ ਟਰੈਕ ਬਦਲਣ ਵਾਲਾ ਲਿਵਰ ਹੀ ਚੋਰੀ ਕਰ ਲਿਆ ਗਿਆ ਹੈ । ਰੇਲਵੇ ਟਰੈਕ ਬਦਲਣ ਵਾਲਾ ਲਿਵਰ ਦਾ ਵਜ਼ਨ ਤਕਰੀਬਨ ਡੇਢ ਕੁਇੰਟਲ ਦੇ ਕਰੀਬ ਦੱਸਿਆ ਜਾ ਰਿਹਾ । ਫਿਲਹਾਲ ਬੀਬੀਐਮਬੀ ਵਿਭਾਗ ਵੱਲੋਂ ਇਨ੍ਹਾਂ ਦੋਨੋਂ ਚੋਰੀਆਂ ਦੀਆਂ ਘਟਨਾਵਾਂ ਦੀ ਲਿਖਤੀ ਸ਼ਿਕਾਇਤ ਨੰਗਲ ਪੁਲਿਸ ਸਟੇਸ਼ਨ ਦੇ ਦਿੱਤੀ ਗਈ ਹੈ।
ਇਸ ਸਬੰਧ ਵਿੱਚ ਬੀਬੀਐਮਬੀ ਦੇ ਚੀਫ ਇੰਜੀਨੀਅਰ ਸੀਪੀ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਿਉਂ ਹੀ ਸਾਨੂੰ ਇਨ੍ਹਾਂ ਚੋਰੀਆਂ ਦੀਆ ਘਟਨਾਵਾਂ ਬਾਰੇ ਪਤਾ ਚੱਲਿਆ ਤਾਂ ਮੌਕੇ 'ਤੇ ਪਹੁੰਚ ਕੇ ਸਾਰੀ ਜਾਂਚ ਕੀਤੀ ਗਈ ਤੇ ਨਾਲ ਹੀ ਪੁਲਿਸ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਦੇ ਦਿੱਤੀ ਗਈ ਹੈ ਤੇ ਬੀਬੀਐਮਬੀ ਦੇ ਇਲੈਕਟ੍ਰੀਕਲ ਡਿਵੀਜ਼ਨ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਸਟੋਰ ਦੀ ਦੇਖਭਾਲ ਕਰਨ ਲਈ ਇਕ ਵਿਅਕਤੀ ਨੂੰ ਲਗਾਉਣ ਤਾਂ ਜੋ ਉਸ ਦੀ ਨਿਗਰਾਨੀ ਹੇਠ ਇਹ ਸਾਰਾ ਸਾਮਾਨ ਪਿਆ ਰਹੇ।
ਦੂਜੇ ਪਾਸੇ ਇਸ ਸੰਬੰਧੀ ਨੰਗਲ ਦੇ ਥਾਣਾ ਮੁਖੀ ਨੇ ਦੱਸਿਆ ਕਿ ਬੀਬੀਐਮਬੀ ਵੱਲੋਂ ਚੋਰੀ ਦੇ ਸਬੰਧੀ ਲਿਖਤੀ ਰੂਪ ਵਿੱਚ ਸਾਡੇ ਕੋਲ ਸ਼ਿਕਾਇਤ ਵੀ ਦਿੱਤੀ ਗਈ ਹੈ ਤੇ ਪੁਲਿਸ ਪਾਰਟੀ ਵੱਲੋਂ ਮੌਕੇ 'ਤੇ ਜਾ ਕੇ ਸਥਿਤੀ ਦਾ ਜਾਇਜ਼ਾ ਵੀ ਲਿਆ ਗਿਆ ਹੈ। ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਬਹੁਤ ਜਲਦ ਚੋਰੀ ਕਰਨ ਵਾਲੇ ਨੂੰ ਵੀ ਫੜ ਲਿਆ ਜਾਵੇਗਾ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Police, Punjab, Ropar