ਸੁੱਖਵਿੰਦਰ ਸਾਕਾ
ਨੰਗਲ ਡੈਮ , ਰੂਪਨਗਰ : ਸ਼ਿਵਾਲਿਕ ਐਵੇਨਿਊ ਨੰਗਲ ਫੇਜ਼ 1 ਏ ਅਤੇ ਫੇਜ਼ 1 ਬੀ ਨੂੰ ਜੋੜਨ ਵਾਲੀ ਇੱਕੋ ਇੱਕ ਸ਼ਾਰਟਕੱਟ ਸੜਕ ਨੂੰ ਰੇਲਵੇ ਪ੍ਰਸ਼ਾਸਨ ਨੇ ਬੰਦ ਕਰ ਦਿੱਤਾ ਹੈ । ਜਿਸ ਕਾਰਨ ਸਥਾਨਿਕ ਵਸਨੀਕਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ । ਗੱਲਬਾਤ ਦੌਰਾਨ ਸਥਾਨਿਕ ਵਸਨੀਕਾਂ ਨੇ ਦੱਸਿਆ ਕਿ ਇਸ ਸੜਕ ਤੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪੈਦਲ ਅਤੇ ਦੁਪਹੀਆ ਵਾਹਨ ਲੈ ਕੇ ਲੰਘਦੇ ਸਨ।
ਇਸ ਰਸਤੇ ਤੋਂ ਜਿੱਥੇ ਛੋਟੇ ਬੱਚੇ ਪੜਨ ਲਈ ਜਾਂਦੇ ਸਨ ਉੱਥੇ ਹੀ ਦਿਹਾੜੀਦਾਰ ਮਜ਼ਦੂਰ ਕੰਮਾਕਾਰਾ ਲਈ ਜਾਂਦੇ ਸਨ। ਇਸ ਰਸਤੇ ਦੇ ਬੰਦ ਹੋਣ ਕਾਰਨ ਉਨ੍ਹਾਂ ਨੂੰ ਹੁਣ ਮੁੱਖ ਮਾਰਗ 'ਤੇ ਜਾਣ ਲਈ ਕਰੀਬ 6 ਤੋਂ 7 ਕਿਲੋਮੀਟਰ ਦਾ ਸਫਰ ਤੈਅ ਕਰਨਾ ਪਵੇਗਾ । ਜਿਸ ਨਾਲ ਸਮੇਂ ਦੀ ਬਰਬਾਦੀ ਹੋਵੇਗੀ ਤੇ ਨਾਲ ਹੀ ਤੇਲ ਦੀ ਖਪਤ ਵੀ ਵਧੇਗੀ।
ਵਾਰਡ ਦੇ ਕੌਂਸਲਰ ਦੀਪਕ ਨੰਦਾ ਨੇ ਕਿਹਾ ਕਿ ਫਲਾਈਓਵਰ ਕਾਰਨ ਮੇਨ ਰੋਡ ਨੂੰ ਜਾਣ ਵਾਲੀ ਸੜਕ ਦੇ ਬੰਦ ਹੋਣ ਕਾਰਨ ਸਥਾਨਿਕ ਲੋਕ ਤਾਂ ਪਹਿਲਾਂ ਹੀ ਕਾਫੀ ਪ੍ਰੇਸ਼ਾਨ ਹਨ। ਹੁਣ ਇਸਦੇ ਬੰਦ ਹੋਣ ਨਾਲ ਪਿੰਡਾਂ ਦੇ ਲੋਕਾਂ ਨੂੰ ਵੀ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸ ਰਸਤੇ ਦੇ ਬੰਦ ਹੋਣ ਨਾਲ ਛੋਟੇ ਬੱਚਿਆਂ ਔਰਤਾਂ ਤੇ ਬਜ਼ੁਰਗਾਂ ਨੂੰ ਸੜਕ ਹਾਦਸੇ ਦਾ ਡਰ ਵੀ ਬਣਿਆ ਰਹੇਗਾ। ਉਨ੍ਹਾਂ ਪ੍ਰਸ਼ਾਸਨ ਤੋਂ ਇਸ ਰਸਤੇ ਨੂੰ ਮੁੜ ਤੋਂ ਖੋਲ੍ਹਣ ਦੀ ਮੰਗ ਕੀਤੀ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Punjab, Railway, Ropar