ਸੁੱਖਵਿੰਦਰ ਸਾਕਾ
ਰੂਪਨਗਰ: ਅਕਸਰ ਕਿਹਾ ਜਾਂਦਾ ਹੈ ਕਿ ਪੰਜਾਬੀ ਜੁਗਾੜੀ ਹੁੰਦੇ ਨੇ ਤੇ ਬਹੁਤੇ ਇਹੋ ਜਿਹੇ ਕਿੱਸੇ ਵੀ ਉੱਭਰ ਕੇ ਸਾਹਮਣੇ ਆਏ ਹਨ ਜੋ ਕਿ ਪੰਜਾਬੀਆਂ ਨੂੰ ਜੁਗਾੜੂ ਸ਼ਬਦ ਨਿਲ ਜੋੜਨ ਲਈ ਮਕਬੂਲ ਵੀ ਹੋਏ ਹਨ। ਵੱਖੋ ਵੱਖ ਪੰਜਾਬੀਆਂ ਨੇ ਕਈ ਅਜਿਹੇ ਤਰ੍ਹਾਂ ਦੇ ਜੁਗਾੜ ਲਾ ਕੇ ਕਈ ਨਵੀਆਂ ਕਾਢਾਂ ਕੱਢੀਆਂ ਹਨ। ਜਿਨ੍ਹਾਂ ਨੂੰ ਦੇਖਦਿਆਂ ਸਾਰ ਇੱਕ ਵਾਰ ਤਾਂ ਲੋਕਾਂ ਦੇ ਰੌਂਗਟੇ ਵੀ ਖੜ੍ਹੇ ਹੋ ਜਾਂਦੇ ਹਨ। ਪੰਜਾਬੀਆਂ ਦੁਆਰਾ ਲਗਾਈਆਂ ਗਈਆਂ ਜੁਗਾੜੂ ਰੂਪੀ ਤਕਨੀਕਾਂ ਦੇ ਚਰਚੇ ਆਮ ਦੇਸ਼ਾਂ ਵਿਦੇਸ਼ਾਂ ਵਿੱਚ ਹੁੰਦੇ ਰਹਿੰਦੇ ਵੀ ਹਨ।
ਅੱਜ ਅਜਿਹੇ ਇਕ ਹੋਰ ਪੰਜਾਬੀ ਦੇ ਨਾਲ ਤੁਹਾਨੂੰ ਅਸੀਂ ਰੂ ਬ ਰੂ ਕਰਾਉਣ ਜਾ ਰਹੇ ਹਾਂ ਜੋ ਕਿ ਜ਼ਿਲ੍ਹਾ ਰੂਪਨਗਰ ਦੇ ਨਾਲ ਸਬੰਧਿਤ ਹੈ। ਰੂਪਨਗਰ ਜ਼ਿਲ੍ਹੇ 'ਚ ਪੈਂਦੇ ਨੰਗਲ ਡੈਮ ਦੇ ਕਰੀਬੀ ਪਿੰਡ ਬ੍ਰਹਮਪੁਰ ਦੇ ਵਸਨੀਕ ਗੁਰਦੇਵ ਰਾਜ ਨੇ ਇਕ ਤਕਨੀਕੀ ਜੁਗਾੜ ਲਾ ਕੇ ਅਜਿਹਾ ਖੇਤੀ ਸੰਦ ਤਿਆਰ ਕੀਤਾ ਹੈ ਜੋ ਕਿ ਦੇਖਣ 'ਚ ਬਿਲਕੁਲ ਸਕੂਟਰ ਵਰਗਾ ਲੱਗਦਾ ਹੈ ਪਰ ਕੰਮ ਉਹ ਟਰੈਕਟਰ ਵਾਂਗ ਖੇਤ ਵਾਹੁਣ ਦਾ ਕਰਦਾ ਹੈ।
ਕਿਵੇਂ ਗੁਰਦੇਵ ਰਾਜ ਨੇ ਇਸ ਸਕੂਟਰ ਰੂਪੀ ਖੇਤ ਵਾਹੁਣ ਵਾਲੀ ਮਸ਼ੀਨ ਨੂੰ ਤਿਆਰ ਕੀਤਾ ਹੈ ਤੇ ਗੁਰਦੇਵ ਨੂੰ ਕਿੰਨਾਂ ਸਮਾਂ ਇਸ ਨੂੰ ਬਣਾਉਣ ਲਈ ਲੱਗਿਆ ਹੈ ਤੇ ਕਿਵੇਂ ਇਹ ਸਕੂਟਰ ਰੂਪੀ ਮਸ਼ੀਨ ਖੇਤ ਵਾਹੁਣ ਦਾ ਕੰਮ ਕਰਦੀ ਹੈ। ਇਹ ਸਭ ਜਾਣਨ/ਦੇਖਣ ਲਈ ਦੇਖੋ NEWS18 ਦੀ ਇਹ ਖਾਸ ਰਿਪੋਰਟ:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Progressive Farming, Punjab, Punjab farmers, Ropar