ਸੁੱਖਵਿੰਦਰ ਸਾਕਾ, ਸ੍ਰੀ ਆਨੰਦਪੁਰ ਸਾਹਿਬ :
ਸਥਾਨਕ ਸ੍ਰੀ ਗੁਰੁ ਤੇਗ ਬਹਾਦੁਰ ਖਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਵਿਖੇ ’23 ਪੀਬੀ ਬੀਐਨ ਐਨਸੀਸੀ’ ਆਰਮੀ ਵਿੰਗ ਯੂਨਿਟ ਦੁਆਰਾ ਚਲ ਰਹੀ ਤਿੰਨ ਰੋਜ਼ਾ ਵਰਕਸ਼ਾਪ ਸਮਾਪਤ ਹੋ ਗਈ ਹੈ । ਜਿਸਦੇ ਚਲਦਿਆਂ ਵਰਕਸ਼ਾਪ ਦੇ ਦੂਜੇ ਦਿਨ ਐਸਐਮੳ ਡਾ.ਚਰਨਜੀਤ ਸਿੰਘ ਵੱਲੋਂ ਸਿਵਲ ਹਸਪਤਾਲ ਦੀ ਇੱਕ ਟੀਮ ਭੇਜੀ ਗਈ ।
ਜਿਸ ਵਿੱਚ ਡਾਕਟਰ ਗੁਰਸੇਵਕ ਸਿੰਘ (ਸਿਵਲ ਹਸਪਤਾਲ ਅਨੰਦਪੁਰ ਸਾਹਿਬ) ਦੀ ਅਗਵਾਈ ਹੇਠ ਟੀਮ ਵੱਲੋਂ ਕੈਂਡਿਟਸ ਨੂੰ ਡੇਂਗੂ ਦੀ ਰੋਕਥਾਮ, ਮੁੱਢਲੀ ਸਹਾਇਤਾ ਅਤੇ ਸੀਪੀਆਰ ਦੀ ਟ੍ਰੇਨਿੰਗ ਮੁਹੱਈਆ ਕਰਵਾਈ ਗਈ । ਉੱਥੇ ਹੀ ਵਰਕਸ਼ਾਪ ਦੇ ਤੀਜੇ ਦਿਨ ਪੀਰ ਬਾਬਾ ਜਿੰਦਾ ਸ਼ਹੀਦ ਸੁਸਾਇਟੀ ਵੱਲੋਂ ਫਾਇਰ ਬ੍ਰਿਗੇਡ ਦੀ ਟੀਮ ਭੇਜੀ ਗਈ । ਜਿਸ ਵਿੱਚ ਸ.ਸੁਖਵਿੰਦਰ ਸਿੰਘ ਨੇ ਕੈਂਡਿਸ ਨੂੰ ਫਾਇਰ ਬ੍ਰਿਗੇਡ ਵਾਹਨ ਦੀ ਵਰਤੋਂ ਕਰਨ ਬਾਰੇ ਟ੍ਰੇਨਿੰਗ ਦਿੱਤੀ ਅਤੇ ਏਐਸਆਈ ਮਿਹਰ ਸਿੰਘ (ਥਾਣਾ ਨੂਰਪੁਰ ਬੇਦੀ) ਵੱਲੋਂ ਕੈਂਡਿਟਸ ਨੂੰ ਵੱਖ-ਵੱਖ ਪ੍ਰਕਾਰ ਦੀਆਂ ਅੱਗਾਂ (ਕੈਮੀਕਲ, ਬਿਜਲੀ, ਗੈਸ, ਤੇਲ, ) 'ਤੇ ਕਾਬੂ ਪਾਉਣ ਬਾਰੇ ਜਾਣਕਾਰੀ ਦਿੱਤੀ ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ.ਜਸਵੀਰ ਸਿੰਘ ਨੇ ਮੁੱਢਲੀ ਸਹਾਇਤਾ ਦੀ ਮਹੱਤਤਾ ਦੱਸਦਿਆਂ ਕਿਹਾ ਕਿ ‘ਫਸਟ ਏਡ’ ਦੀ ਟ੍ਰੇਨਿੰਗ ਹਰੇਕ ਘਰ-ਪਰਿਵਾਰ ਵਿੱਚ ਹੋਣੀ ਚਾਹੀਦੀ ਹੈ ਕਿਉਂਕਿ ਇਸ ਦੀ ਮਦਦ ਨਾਲ ਕਿਸੇ ਮਰ ਰਹੇ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ । ਉਨ੍ਹਾਂ ਇਹ ਵੀ ਕਿਹਾ ਕਿ ਫਾਇਰ ਬ੍ਰਿਗੇਡਿੰਗ ਦੀ ਸਿਖਲਾਈ ਨਾਲ ਅੱਗ ਲੱਗਣ ਦੀ ਸਥਿਤੀ ਵਿੱਚ ਅਸੀਂ ਕਿਸੇ ਦੀ ਜਾਨ ਅਤੇ ਸੰਪੱਤੀ ਦਾ ਬਚਾਅ ਕਰ ਸਕਦੇ ਹਾਂ । ਇਸ ਸੰਬੰਧੀ ਲੈਫਟੀਨੈਂਟ ਸੰਦੀਪ ਕੁਮਾਰ ਨੇ ਦੱਸਿਆ ਕਿ ਕਾਲਜ ਵੱਲੋਂ ਕੈਂਡਿਟਸ ਨੂੰ ਹਮੇਸ਼ਾਂ ਹੀ ਅਜਿਹੀਆਂ ਸਿਖਲਾਈਆਂ ਦਿੱਤੀਆਂ ਜਾਂਦੀਆਂ ਹਨ । ਜਿਸ ਨਾਲ ਕੈਂਡਿਟਸ ਕਿਸੇ ਵੀ ਸੰਕਟਕਾਲ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਅਤੇ ਲੋੜਵੰਦਾਂ ਨੂੰ ਸੁਰੱਖਿਆ ਪ੍ਰਦਾਨ ਕਰ ਸਕਣ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: College, Indian Army, Meeting, Punjab, Ropar