Home /punjab /

ਰੂਪਨਗਰ ਨੇੜੇ ਗੇਟ ਨੰਬਰ 43 ਬੀ ਦੀ ਠੱਪ ਰੇਲ ਆਵਾਜਾਈ ਮੁੜ ਤੋਂ ਹੋਈ ਬਹਾਲ

ਮੁੜ ਤੋਂ ਸ਼ੁਰੂ ਹੋਈ ਰੇਲ ਆਵਾਜਾਈ 

ਮੁੜ ਤੋਂ ਸ਼ੁਰੂ ਹੋਈ ਰੇਲ ਆਵਾਜਾਈ 

ਰੂਪਨਗਰ : ਰੂਪਨਗਰ ਰੇਲਵੇ ਸਟੇਸ਼ਨ ਨੇੜੇ ਬੀਤੀ ਦਿਨੀਂ ਰਾਤ ਨੂੰ ਮਾਲ ਗੱਡੀ ਦੇ ਪਟੜੀ ਤੋਂ ਉਤਰਨ ਕਾਰਨ ਗੇਟ ਨੰਬਰ 43 ਬੀ ਦੀ ਬੰਦ ਕੀਤੀ ਰੇਲ ਆਵਾਜਾਈ ਮੁੜ ਤੋਂ ਬਹਾਲ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਗੇਟ ਨੰਬਰ 43 ਬੀ ਨੇੜੇ ਬੀਤੀ ਦਿਨੀਂ ਥਰਮਲ ਪਲਾਂਟ ਤੋਂ ਕੋਲਾ ਖਾਲੀ ਕਰਨ ਤੋਂ ਬਾਅਦ ਵਾਪਿਸ ਪਰਤ ਰਹੀ ਰੇਲਗੱਡੀ ਪਟੜੀ ਤੋਂ ਉਤਰ ਗਈ ਸੀ। ਪਟੜੀ ਤੋਂ ਉਤਰਨ ਕਾਰਨ 16 ਦੇ ਕਰੀਬ ਡੱਬੇ ਪੂਰੀ ਤਰ੍ਹਾਂ ਨੁਕਸਾਨੇ ਗਏ। ਹਾਦਸੇ ਵਿੱਚ ਰੇਲਵੇ ਟ੍ਰੈਕ ਵਿੱਚ ਹਾਈ ਟੈਂਸ਼ਨ ਵਾਲੀ ਬਿਜਲੀ ਲਾਈਨ ਅਤੇ ਰੇਲਵੇ ਟ੍ਰੈਕ ’ਤੇ ਬਿਜਲੀ ਲਾਈਨ ਦੇ ਕਈ ਖੰਭੇ ਵੀ ਨੁਕਸਾਨੇ ਗਏ।

ਹੋਰ ਪੜ੍ਹੋ ...
 • Share this:
  ਸੁੱਖਵਿੰਦਰ ਸਾਕਾ

  ਇਸ ਕਾਰਨ ਉੱਤਰੀ ਰੇਲਵੇ ਨੇ ਇਸ ਸੈਕਸ਼ਨ ਵਿੱਚ ਰੇਲ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਸੀ । ਦੌਲਤਪੁਰ ਹਿਮਾਚਲ-ਊਨਾ-ਨੰਗਲ-ਰੂਪਨਗਰ-ਮੋਰਿੰਡਾ ਵਿੱਚਕਾਰ ਚੱਲਣ ਵਾਲੀਆਂ ਟਰੇਨਾਂ ਨੂੰ ਰੋਕ ਦਿੱਤਾ ਗਿਆ ਸੀ । ਹੁਣ ਰੇਲਵੇ ਵਿਭਾਗ ਵੱਲੋਂ ਉਕਤ ਥਾਂ 'ਤੇ ਰੇਲਵੇ ਟਰੈਕ ਅਤੇ ਬਿਜਲੀ ਦੇ ਖੰਭਿਆਂ ਦੀ ਮੁਰੰਮਤ ਕਰਨ ਤੋਂ ਬਾਅਦ ਰੇਲ ਆਵਾਜਾਈ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਗਿਆ ਹੈ।
  Published by:rupinderkaursab
  First published:

  Tags: Punjab, Train, Trains

  ਅਗਲੀ ਖਬਰ