Home /punjab /

ਬਿਜਲੀ ਦੀ ਮੰਗ ਘਟਣ ਉਪਰੰਤ ਰੂਪਨਗਰ ਥਰਮਲ ਦਾ 4 ਨੰਬਰ ਯੂਨਿਟ ਬੰਦ

ਬਿਜਲੀ ਦੀ ਮੰਗ ਘਟਣ ਉਪਰੰਤ ਰੂਪਨਗਰ ਥਰਮਲ ਦਾ 4 ਨੰਬਰ ਯੂਨਿਟ ਬੰਦ

ਥਰਮਲ

ਥਰਮਲ ਪਲਾਂਟ ਦੀ ਤਸਵੀਰ  

ਰੂਪਨਗਰ : ਪੰਜਾਬ ਵਿੱਚ ਪਏ ਮੀਂਹ ਕਾਰਨ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਨਿਜ਼ਾਤ ਮਿਲੀ ਹੈ, ਉੱਥੇ ਹੀ ਬਿਜਲੀ ਸੰਕਟ ਨਾਲ ਜੂਝ ਰਹੇ ਮਹਿਕਮਾ ਪਾਵਰਕਾਮ ਨੂੰ ਕੁੱਝ ਰਾਹਤ ਮਿਲੀ ਹੈ। ਸਥਾਨਕ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦਾ ਯੂਨਿਟ ਨੰਬਰ 4 ਅੱਜ ਬੰਦ ਕਰ ਦਿੱਤਾ ਗਿਆ, ਜਦੋਂ ਕਿ ਯੂਨਿਟ ਨੰਬਰ 5 ਪਹਿਲਾਂ ਹੀ ਤਕਨੀਕੀ ਖ਼ਰਾਬੀ ਕਾਰਨ ਬੰਦ ਪਿਆ ਹੈ।

ਹੋਰ ਪੜ੍ਹੋ ...
  • Share this:
    ਸੁੱਖਵਿੰਦਰ ਸਾਕਾ

    ਰੂਪਨਗਰ : ਪੰਜਾਬ ਵਿੱਚ ਪਏ ਮੀਂਹ ਕਾਰਨ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਨਿਜ਼ਾਤ ਮਿਲੀ ਹੈ, ਉੱਥੇ ਹੀ ਬਿਜਲੀ ਸੰਕਟ ਨਾਲ ਜੂਝ ਰਹੇ ਮਹਿਕਮਾ ਪਾਵਰਕਾਮ ਨੂੰ ਕੁੱਝ ਰਾਹਤ ਮਿਲੀ ਹੈ। ਸਥਾਨਕ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦਾ ਯੂਨਿਟ ਨੰਬਰ 4 ਅੱਜ ਬੰਦ ਕਰ ਦਿੱਤਾ ਗਿਆ, ਜਦੋਂ ਕਿ ਯੂਨਿਟ ਨੰਬਰ 5 ਪਹਿਲਾਂ ਹੀ ਤਕਨੀਕੀ ਖ਼ਰਾਬੀ ਕਾਰਨ ਬੰਦ ਪਿਆ ਹੈ।

    ਥਰਮਲ ਪਲਾਂਟ ਰੂਪਨਗਰ ਦੇ ਮੁੱਖ ਇੰਜੀਨੀਅਰ ਰਵੀ ਵਧਵਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਯੂਨਿਟ ਨੰਬਰ 4 ਨੂੰ ਪਾਵਰਕਾਮ ਹੈੱਡ ਆਫਿਸ ਤੋਂ ਨੋ ਡਿਮਾਂਡ ਦੇ ਆਦੇਸ਼ਾਂ ਤਹਿਤ ਬੰਦ ਕੀਤਾ ਗਿਆ ਹੈ ਤੇ ਯੂਨਿਟ ਨੰਬਰ 3 ਅਤੇ 6 ਦੀ ਵੀ ਬਿਜਲੀ ਪੈਦਾਵਾਰ ਘਟਾਈ ਗਈ ਹੈ। ਯੂਨਿਟ ਨੰਬਰ 3 ਤੋਂ 160 ਅਤੇ ਯੂਨਿਟ ਨੰਬਰ 6 ਤੋਂ 151 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਸੀ।
    Published by:rupinderkaursab
    First published:

    Tags: Power, Punjab, Thermal Plant

    ਅਗਲੀ ਖਬਰ