Home /punjab /

World Oral Health Day 2022: ਦੰਦਾਂ ਨਾਲ ਸਬੰਧੀ ਸਮੱਸਿਆ ਤੋਂ ਇਸ ਤਰ੍ਹਾਂ ਪਾਓ ਛੁਟਕਾਰਾ, ਦੇਖੋ ਕੀ ਕਹਿੰਦੇ ਹਨ ਮਾਹਰ

World Oral Health Day 2022: ਦੰਦਾਂ ਨਾਲ ਸਬੰਧੀ ਸਮੱਸਿਆ ਤੋਂ ਇਸ ਤਰ੍ਹਾਂ ਪਾਓ ਛੁਟਕਾਰਾ, ਦੇਖੋ ਕੀ ਕਹਿੰਦੇ ਹਨ ਮਾਹਰ

ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ  

ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ  

ਦੰਦਾਂ ਨੂੰ ਘੱਟ ਤੋਂ ਘੱਟ ਤਿੰਨ ਮਿੰਟ ਲਈ ਬੁਰਸ਼ ਜਾਂ ਦਾਤਣ ਕਰੋ, ਵਧੀਆ ਅਤੇ ਨਰਮ ਬੁਰਸ਼ ਦੀ ਵਰਤੋਂ ਕਰੋ ।ਉਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੂੰਹ ਮਸੂੜੇ ਤਾਲੂਏ ਜਾਂ ਜੀਭ 'ਤੇ ਨਾ ਠੀਕ ਹੋਣ ਵਾਲਾ ਜਖਮ,ਪੁਰਾਣੇ ਜਖਮ ਵਿੱਚੋਂ ਖੂਨ ਵਗਣਾ,ਜੀਭ 'ਤੇ ਗਟੋਲੀ ਗੰਢ, ਭੋਜਨ ਨਿਗਲਣ ਵਿੱਚ ਤਕਲੀਫ ਮਹਿਸੂਸ ਹੋਣਾ ਆਦਿ ਕੈਂਸਰ ਦੀ ਬਿਮਾਰੀ ਦੇ ਲੱਛਣ ਹੋ ਸਕਦੇ ਹਨ ।

ਹੋਰ ਪੜ੍ਹੋ ...
 • Share this:
  ਸੁੱਖਵਿੰਦਰ ਸਾਕਾ

  ਰੂਪਨਗਰ: ਰੂਪਨਗਰ ਵਿਖੇ ਡਾ.ਪਰਮਿੰਦਰ ਕੁਮਾਰ ਸਿਵਲ ਸਰਜਨ ਰੂਪਨਗਰ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਰੂਪਨਗਰ ਵਿਖੇ ਵਿਸ਼ਵ ਓਰਲ ਦਿਵਸ ਦੇ ਸਬੰਧ ਵਿੱਚ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਸਿਵਲ ਸਰਜਨ ਰੂਪਨਗਰ ਨੇ ਕਿਹਾ ਕਿ ਕਹਾਵਤ ਅੱਖਾਂ ਗਈਆਂ ਜਹਾਨ ਗਿਆ, ਦੰਦ ਗਏ ਸਵਾਦ ਗਿਆ ਮੁਤਾਬਿਕ ਅੱਜ ਦੀ ਵਿਅਸਤ ਜ਼ਿੰਦਗੀ ਵਿੱਚ ਮੂੰਹ ਅਤੇ ਦੰਦਾਂ ਦੀ ਦੇਖ ਭਾਲ ਅਤਿ ਜਰੂਰੀ ਹੋ ਗਈ ਹੈ ।

  ਉਨਾਂ ਮੂੰਹ ਦੀਆਂ ਬਿਮਾਰੀਆਂ ਦੇ ਲੱਛਣਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੂੰਹ ਜਾਂ ਦੰਦਾਂ ਦੀਆਂ ਬੀਮਾਰੀਆਂ ਤੋਂ ਬਚਣ ਲਈ ਸਾਨੂੰ ਮੂੰਹ ਦੀ ਦੇਖਭਾਲ ਕਰਨੀ ਬਹੁਤ ਜਰੂਰੀ ਹੈ ਅਤੇ ਸਾਲ ਵਿੱਚ ਦੋ ਵਾਰ ਡੈਂਟਲ ਸਰਜਨ ਕੋਲ ਜਾ ਕੇ ਦੰਦਾਂ ਦੀ ਜਾਂਚ ਕਰਵਾਉਣੀ ਜਰੂਰੀ ਹੈ । ਦੰਦਾਂ ਵਿੱਚ ਕੋਈ ਨੁਕੀਲੀ ਚੀਜ ਨਹੀਂ ਮਾਰਨੀ ਚਾਹੀਦੀ, ਹਰੀਆਂ ਪੱਤੇਦਾਰ ਸਬਜੀਆਂ ਦਾ ਸੇਵਨ ਕਰਨਾ ਚਾਹੀਦਾ ਹੈ, ਦੁੱਧ ਪੀਣਾ ਚਾਹੀਦਾ ਹੈ ਅਤੇ ਭੋਜਨ ਵਿੱਚ ਜਿਆਦਾ ਮਿੱਠੇ ਤੇ ਚਿਪਚਿਪੇ ਖਾਣੇ ਤੋਂ ਪਰਹੇਜ ਕਰਨਾ ਚਾਹੀਦਾ ਹੈ ।

  ਜੇਕਰ ਦੰਦਾਂ ਤੇ ਮਸੂੜਿਆਂ ਦਾ ਧਿਆਨ ਰੱਖਿਆ ਜਾਵੇ ਤਾਂ ਦੰਦ ਸਾਰੀ ਉਮਰ ਇਨਸਾਨ ਦਾ ਸਾਥ ਨਿਭਾਉਂਦੇ ਹਨ । ਸਾਹ ਵਿੱਚੋਂ ਬਦਬੂ ਆਉਣਾ, ਮਸੂੜਿਆਂ ਵਿੱਚ ਖੂਨ ਆਉਣਾ ਜਾਂ ਮੂੰਹ ਵਿੱਚ ਛਾਲੇ ਹੋਣ 'ਤੇ ਡਾਕਟਰ ਨੂੰ ਸੰਪਰਕ ਕਰਨਾ ਚਾਹੀਦਾ ਹੈ । ਇਸ ਮੌਕੇ 'ਤੇ ਡਾ.ਆਰ.ਪੀ ਸਿੰਘ ਜਿਲ੍ਹਾ ਡੈਂਟਲ ਹੈਲਥ ਅਫਸਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਰੋਜ ਸਵੇਰੇ ਅਤੇ ਸੌਣ ਤੋਂ ਪਹਿਲਾਂ ਦੰਦਾਂ ਨੂੰ ਸਾਫ ਰੱਖਣ ਲਈ ਬੁਰਸ਼ ਕਰੋ, ਤਿੰਨ ਮਹੀਨੇ ਬਾਅਦ ਬਰੁਸ਼ ਨੂੰ ਜਰੂਰ ਬਦਲੋ,ਵਧੀਆ ਟੂਥ ਪੇਸਟ ਜਾਂ ਕਿੱਕਰ ਤੇ ਨਿੰਮ ਦੇ ਦਰੱਖਤ ਦੀ ਦਾਤਣ ਦਾ ਪ੍ਰਯੋਗ ਕਰੋ ।

  ਦੰਦਾਂ ਨੂੰ ਘੱਟ ਤੋਂ ਘੱਟ ਤਿੰਨ ਮਿੰਟ ਲਈ ਬੁਰਸ਼ ਜਾਂ ਦਾਤਣ ਕਰੋ, ਵਧੀਆ ਅਤੇ ਨਰਮ ਬੁਰਸ਼ ਦੀ ਵਰਤੋਂ ਕਰੋ ।ਉਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੂੰਹ ਮਸੂੜੇ ਤਾਲੂਏ ਜਾਂ ਜੀਭ 'ਤੇ ਨਾ ਠੀਕ ਹੋਣ ਵਾਲਾ ਜਖਮ,ਪੁਰਾਣੇ ਜਖਮ ਵਿੱਚੋਂ ਖੂਨ ਵਗਣਾ,ਜੀਭ 'ਤੇ ਗਟੋਲੀ ਗੰਢ, ਭੋਜਨ ਨਿਗਲਣ ਵਿੱਚ ਤਕਲੀਫ ਮਹਿਸੂਸ ਹੋਣਾ ਆਦਿ ਕੈਂਸਰ ਦੀ ਬਿਮਾਰੀ ਦੇ ਲੱਛਣ ਹੋ ਸਕਦੇ ਹਨ ।

  ਇਸ ਮੌਕੇ 'ਤੇ ਡਾ. ਅਜੈ ਮੈਡੀਕਲ ਅਫਸਰ (ਡੈਂਟਲ) ਸਿਵਲ ਹਸਪਤਾਲ ਰੂਪਨਗਰ ਅਤੇ ਡਾ.ਪਲਕ ਮੈਡੀਕਲ ਅਫਸਰ (ਡੈਂਟਲ) ਨੇ ਦੰਦਾਂ ਨੂੰ ਬਰੁਸ਼ ਕਰਨ ਦੀਆਂ ਸਹੀ ਵਿਧੀਆਂ ਸਬੰਧੀ ਪ੍ਰਯੋਗਿਕ ਜਾਣਕਾਰੀ ਦਿੱਤੀ ਗਈ । ਸੈਮੀਨਾਰ ਦੌਰਾਨ ਸਕੂਲੀ ਵਿਦਿਆਰਥਣਾਂ ਵੱਲੋਂ ਵੀ ਦੰਦਾਂ ਦੀ ਸਾਂਭ-ਸੰਭਾਲ ਪ੍ਰਤੀ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਸਿਵਲ ਸਰਜਨ ਵੱਲੋਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ । ਇਸ ਦੇ ਨਾਲ ਹੀ ਸਮੂਹ ਵਿਦਿਆਰਥਣਾਂ ਨੂੰ ਪੇਸਟ ਅਤੇ ਬਰੁਸ਼ ਵੰਡੇ ਗਏ ।
  Published by:Amelia Punjabi
  First published:

  Tags: Health benefits, Health news, Ropar

  ਅਗਲੀ ਖਬਰ