Home /News /punjab /

ਕੀ ਪੰਜਾਬ ਦੇ ਕਿਸਾਨਾਂ ਨੂੰ ਹੋਵੇਗਾ ਰੂਸ-ਯੂਕਰੇਨ ਜੰਗ ਤੋਂ ਵਿੱਤੀ ਫਾਇਦਾ, ਜਾਣੋ ਕੀ ਹੈ ਮਾਮਲਾ

ਕੀ ਪੰਜਾਬ ਦੇ ਕਿਸਾਨਾਂ ਨੂੰ ਹੋਵੇਗਾ ਰੂਸ-ਯੂਕਰੇਨ ਜੰਗ ਤੋਂ ਵਿੱਤੀ ਫਾਇਦਾ, ਜਾਣੋ ਕੀ ਹੈ ਮਾਮਲਾ

ਕੀ ਪੰਜਾਬ ਦੇ ਕਿਸਾਨਾਂ ਨੂੰ ਹੋਵੇਗਾ ਰੂਸ-ਯੂਕਰੇਨ ਜੰਗ ਤੋਂ ਵਿੱਤੀ ਫਾਇਦਾ, ਜਾਣੋ ਕੀ ਹੈ ਮਾਮਲਾ (ਫਾਇਲ ਫੋਟੋ)

ਕੀ ਪੰਜਾਬ ਦੇ ਕਿਸਾਨਾਂ ਨੂੰ ਹੋਵੇਗਾ ਰੂਸ-ਯੂਕਰੇਨ ਜੰਗ ਤੋਂ ਵਿੱਤੀ ਫਾਇਦਾ, ਜਾਣੋ ਕੀ ਹੈ ਮਾਮਲਾ (ਫਾਇਲ ਫੋਟੋ)

ਰੂਸ ਅਤੇ ਯੂਕਰੇਨ ਦੁਨੀਆ ਦੀ 40 ਫੀਸਦੀ ਕਣਕ ਦੀ ਸਪਲਾਈ ਕਰਦੇ ਹਨ। ਅਜਿਹੇ 'ਚ ਪੰਜਾਬ ਦੇ ਕਿਸਾਨਾਂ ਨੂੰ ਲੱਗਦਾ ਹੈ ਕਿ ਜੇਕਰ ਜੰਗ ਲੰਮੀ ਹੋਈ ਤਾਂ ਕੌਮਾਂਤਰੀ ਮੰਡੀ 'ਚ ਭਾਰਤ ਦੀ ਕਣਕ ਦੀ ਮੰਗ ਵਧੇਗੀ, ਜਿਸ ਕਾਰਨ ਕਿਸਾਨਾਂ ਨੂੰ ਸਹੀ ਕੀਮਤ ਮਿਲ ਸਕੇਗੀ। 2019 ਦੇ ਅੰਕੜਿਆਂ ਅਨੁਸਾਰ, ਰੂਸ ਦੁਨੀਆ ਦਾ ਸਭ ਤੋਂ ਵੱਡਾ ਕਣਕ ਨਿਰਯਾਤ ਕਰਨ ਵਾਲਾ ਦੇਸ਼ ਸੀ।

ਹੋਰ ਪੜ੍ਹੋ ...
 • Share this:

  ਪੰਜਾਬ ਵਿਚ ਕਣਕ ਦੀ ਫਸਲ ਦੀ ਵਾਢੀ ਸ਼ੁਰੂ ਹੋਣ ਵਾਲੀ ਹੈ। ਇਨ੍ਹੀਂ ਦਿਨੀਂ ਇੱਥੋਂ ਦੇ ਕਿਸਾਨ ਤੇ ਵਪਾਰੀਆਂ ਦੀਆਂ ਨਜ਼ਰਾਂ ਰੂਸ-ਯੂਕਰੇਨ ਦੀ ਜੰਗ ਉਤੇ ਟਿਕੀਆਂ ਹੋਈਆਂ ਹਨ। ਦਰਅਸਲ, ਯੂਕਰੇਨ 'ਤੇ ਰੂਸੀ ਹਮਲੇ (Russian attack on Ukraine) ਦਾ ਅੱਜ 14ਵਾਂ ਦਿਨ ਹੈ।

  ਯੂਕਰੇਨ ਵਿੱਚ ਵਾਪਰੇ ਇਸ ਸਭ ਤੋਂ ਵੱਡੇ ਮਨੁੱਖੀ ਦੁਖਾਂਤ ਕਾਰਨ ਦੁਨੀਆਂ ਦੀਆਂ ਅੱਖਾਂ ਵਿੱਚ ਹੰਝੂ ਹਨ। ਇਸ ਜੰਗ ਦਾ ਪੂਰੀ ਦੁਨੀਆਂ ਦੀ ਆਰਥਿਕਤਾ ਉਤੇ ਆਸਰ ਪਵੇਗਾ। ਹਾਲਾਂਕਿ ਪੰਜਾਬ ਦੇ ਕਿਸਾਨਾਂ ਨੂੰ ਇਸ ਤੋਂ ਕੁਝ ਆਸਾਂ ਵੀ ਹਨ। ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਪੰਜਾਬ ਦੇ ਖੰਨਾ ਸ਼ਹਿਰ ਵਿਚ ਹੈ।

  ਰੂਸ ਅਤੇ ਯੂਕਰੇਨ ਦੁਨੀਆ ਦੀ 40 ਫੀਸਦੀ ਕਣਕ ਦੀ ਸਪਲਾਈ ਕਰਦੇ ਹਨ। ਅਜਿਹੇ 'ਚ ਪੰਜਾਬ ਦੇ ਕਿਸਾਨਾਂ ਨੂੰ ਲੱਗਦਾ ਹੈ ਕਿ ਜੇਕਰ ਜੰਗ ਲੰਮੀ ਹੋਈ ਤਾਂ ਕੌਮਾਂਤਰੀ ਮੰਡੀ 'ਚ ਭਾਰਤ ਦੀ ਕਣਕ ਦੀ ਮੰਗ ਵਧੇਗੀ, ਜਿਸ ਕਾਰਨ ਕਿਸਾਨਾਂ ਨੂੰ ਸਹੀ ਕੀਮਤ ਮਿਲ ਸਕੇਗੀ। 2019 ਦੇ ਅੰਕੜਿਆਂ ਅਨੁਸਾਰ, ਰੂਸ ਦੁਨੀਆ ਦਾ ਸਭ ਤੋਂ ਵੱਡਾ ਕਣਕ ਨਿਰਯਾਤ ਕਰਨ ਵਾਲਾ ਦੇਸ਼ ਸੀ।

  ਇਸ ਦੇ ਨਾਲ ਹੀ ਯੂਕਰੇਨ ਇਸ ਮਾਮਲੇ 'ਚ ਪੰਜਵੇਂ ਨੰਬਰ 'ਤੇ ਸੀ। ਯਾਨੀ ਇਹ ਦੋਵੇਂ ਦੇਸ਼ ਦੁਨੀਆ ਦੀ 40 ਫੀਸਦੀ ਕਣਕ ਦੀ ਬਰਾਮਦ ਕਰਦੇ ਹਨ। ਜੇਕਰ ਜੰਗ ਲੰਬੇ ਸਮੇਂ ਤੱਕ ਚਲਦੀ ਰਹਿੰਦੀ ਹੈ ਤਾਂ ਦੋਵਾਂ ਦੇਸ਼ਾਂ ਤੋਂ ਕਣਕ ਦੀ ਬਰਾਮਦ 'ਤੇ ਮਾੜਾ ਅਸਰ ਪੈ ਸਕਦਾ ਹੈ। ਅਜਿਹੀ ਸਥਿਤੀ ਵਿੱਚ ਭਾਰਤ ਕਣਕ ਦਾ ਵੱਡਾ ਬਰਾਮਦਕਾਰ ਬਣ ਸਕਦਾ ਹੈ।

  ਪੰਜਾਬ ਦਾ ਖੰਨਾ ਸ਼ਹਿਰ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਹੈ। ਪਰ ਪਿਛਲੇ ਕੁਝ ਸਮੇਂ ਤੋਂ ਇਹ ਉਜਾੜ ਪਿਆ ਹੈ। ਇੱਥੇ ਬਹੁਤ ਘੱਟ ਖਰੀਦਦਾਰ ਪਹੁੰਚਦੇ ਹਨ। ਪੰਜਾਬ ਵਿੱਚ ਵਧੀਆ ਕੁਆਲਿਟੀ ਦੀ ਕਣਕ ਉਗਾਈ ਜਾਂਦੀ ਹੈ ਪਰ ਇਸ ਦੀ ਬਰਾਮਦ ਸਿਰਫ਼ ਸ੍ਰੀਲੰਕਾ ਅਤੇ ਬੰਗਲਾਦੇਸ਼ ਤੱਕ ਹੀ ਸੀਮਤ ਹੈ।

  ਇਥੋਂ ਤੱਕ ਕਿ ਭਾਰਤ ਵਿਚ ਵੀ ਵੱਡੀਆਂ ਕੰਪਨੀਆਂ ਰੂਸ ਅਤੇ ਯੂਕਰੇਨ ਦੀ ਕਣਕ 'ਤੇ ਨਜ਼ਰ ਰੱਖਦੀਆਂ ਹਨ। ਪਰ ਰੂਸ-ਯੂਕਰੇਨ ਯੁੱਧ ਤੋਂ ਬਾਅਦ ਭਾਰਤ ਦੀ ਕਣਕ ਦੀ ਮੰਗ ਵਧ ਸਕਦੀ ਹੈ। ਖੰਨਾ ਸ਼ਹਿਰ ਵਿੱਚ ਕਣਕ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ਼ ਸਿੰਘ ਰੋਸ਼ਾ (Harbansh Singh Rosha) ਨੇ ਨਿਊਜ਼18 ਨੂੰ ਦੱਸਿਆ ਕਿ ਅਸੀਂ ਬਹੁਤ ਪ੍ਰੇਸ਼ਾਨੀ ਵਿੱਚ ਹਾਂ। ਕਾਂਡਲਾ ਬੰਦਰਗਾਹ 'ਤੇ ਜਾਣ ਵਾਲੀ ਜ਼ਿਆਦਾਤਰ ਕਣਕ ਸਹਾਰਨਪੁਰ ਅਤੇ ਮੱਧ ਪ੍ਰਦੇਸ਼ ਤੋਂ ਹੁੰਦੀ ਹੈ।

  ਪੰਜਾਬ ਵਿੱਚ ਚੰਗੀ ਕੁਆਲਿਟੀ ਦੀ ਕਣਕ ਹੋਣ ਦੇ ਬਾਵਜੂਦ ਇਸ ਦਾ ਕੋਈ ਖਰੀਦਦਾਰ ਨਹੀਂ ਹੈ। MSP ਬਹੁਤ ਘੱਟ ਹੈ। ਸਾਡੇ ਕੋਲ ਅਜੇ ਵੀ 40 ਲੱਖ ਟਨ ਕਣਕ ਦਾ ਭੰਡਾਰ ਹੈ। ਕਟਾਈ ਤੋਂ ਬਾਅਦ ਇਹ 200 ਲੱਖ ਟਨ ਹੋ ਜਾਵੇਗੀ। ਪਰ ਇਸ ਜੰਗ ਨਾਲ ਸਾਡੀਆਂ ਕੁਝ ਉਮੀਦਾਂ ਜੁੜੀਆਂ ਹੋਈਆਂ ਹਨ। ਸੂਤਰਾਂ ਨੇ ਦੱਸਿਆ ਕਿ ਵੱਡੇ ਖਰੀਦਦਾਰ ਅਡਾਨੀ ਅਤੇ ਆਈਟੀਸੀ ਨੇ ਵਪਾਰੀਆਂ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ।

  ਕਿਸਾਨ ਜਥੇਬੰਦੀ  ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਹਾਂ, ਇਹ ਸੱਚ ਹੈ ਕਿ ਇਹ ਜੰਗ ਕਿਸਾਨਾਂ ਲਈ ਨਹੀਂ ਸਗੋਂ ਵਪਾਰੀਆਂ ਲਈ ਤਾਂ ਲਾਹੇਵੰਦ ਸਾਬਤ ਹੋ ਸਕਦੀ ਹੈ। ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਚੰਗੀ ਦਰ ਮਹੱਤਵਪੂਰਨ ਹੈ। ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਦੀ ਨਵੀਂ ਸਰਕਾਰ ਇਸ ਗੱਲ ਨੂੰ ਸਮਝੇਗੀ। ਕਿਉਂਕਿ ਜੰਗ ਲੰਮੀ ਹੋਣ ਵਾਲੀ ਹੈ ਅਤੇ ਅਪ੍ਰੈਲ ਵਿੱਚ ਫਸਲ ਦੀ ਕਟਾਈ ਹੋ ਜਾਵੇਗੀ। ਇਸ ਲਈ ਸਾਨੂੰ ਮੁਨਾਫੇ ਵੱਲ ਧਿਆਨ ਦੇਣਾ ਚਾਹੀਦਾ ਹੈ।

  Published by:Gurwinder Singh
  First published:

  Tags: 2022, Assembly Elections 2022, Dairy Farmers, Farmer suicide, Farmers Protest, Punjab farmers, Russia Ukraine crisis, Russia-Ukraine News, Ukraine