Home /News /punjab /

Russia-ukraine war : ਯੂਕਰੇਨ ਤੋਂ ਪਰਤਿਆ ਨਾਭਾ ਦਾ ਨੌਜਵਾਨ, ਪਰਿਵਾਰ ਦੀ ਖੁਸ਼ੀ ਦੇ ਕੋਈ ਠਿਕਾਣਾ ਨਹੀਂ..

Russia-ukraine war : ਯੂਕਰੇਨ ਤੋਂ ਪਰਤਿਆ ਨਾਭਾ ਦਾ ਨੌਜਵਾਨ, ਪਰਿਵਾਰ ਦੀ ਖੁਸ਼ੀ ਦੇ ਕੋਈ ਠਿਕਾਣਾ ਨਹੀਂ..

ਭਾਰਤੀ ਸਿੰਘ ਦੇ ਪਰਿਵਾਰ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ ਪਰਿਵਾਰ ਨੇ ਆਪਣੇ ਲਾਡਲੇ ਪੁੱਤਰ ਦਾ ਮੂੰਹ ਮਿੱਠਾ ਕਰਵਾ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ। 

ਭਾਰਤੀ ਸਿੰਘ ਦੇ ਪਰਿਵਾਰ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ ਪਰਿਵਾਰ ਨੇ ਆਪਣੇ ਲਾਡਲੇ ਪੁੱਤਰ ਦਾ ਮੂੰਹ ਮਿੱਠਾ ਕਰਵਾ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ। 

Nabha student Returned from Ukraine-ਰੂਸ ਅਤੇ ਯੂਕਰੇਨ ਵਿੱਚ ਆਪਸੀ ਯੁੱਧ ਨੇ ਸਾਰੇ ਹੀ ਵਿਦਿਆਰਥੀਆਂ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ। ਸਾਰੇ ਹੀ ਵਿਦਿਆਰਥੀ ਹੁਣ ਆਪਣੀ ਜਾਨ ਤੇ ਖੇਡ ਕੇ ਭਾਰਤ ਨੂੰ ਵਾਪਸ ਪਰਤ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਹੈ ਨਾਭਾ ਦਾ ਰਹਿਣ ਵਾਲਾ ਭਾਰਤੀ ਸਿੰਘ ਜੋ ਅੱਜ ਭਾਰਤ ਦੇ 250 ਵਿਦਿਆਰਥੀਆਂ ਦੇ ਨਾਲ ਸਫਰ ਕਰ ਕੇ ਅੱਜ ਨਾਭਾ ਵਿਖੇ ਪਹੁੰਚਿਆ। 

ਹੋਰ ਪੜ੍ਹੋ ...
 • Share this:

  ਭੁਪਿੰਦਰ ਨਾਭਾ

  ਨਾਭਾ : ਯੂਕਰੇਨ ’ਤੇ ਰੂਸ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਮਲੇ ਭਿਆਨਕ ਰੂਪ ਧਾਰ ਰਹੇ ਹਨ। ਇਸੇ ਦਰਮਿਆਨ ਯੂਕਰੇਨ ’ਚ ਫਸੇ ਭਾਰਤ ਦੇ ਵਿਦਿਆਰਥੀਆਂ ਵੱਲੋਂ ਲਗਾਤਾਰ ਭਾਰਤ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਸੁਰੱਖਿਅਤ ਬਾਹਰ ਕੱਢਿਆ ਜਾਵੇ। 'ਆਪਰੇਸ਼ਨ ਗੰਗਾ' ਦੇ ਤਹਿਤ ਭਾਰਤੀਆਂ ਦੀ ਵਤਨ ਵਾਪਸੀ ਜਾਰੀ ਹੈ। ਜਿਸ ਦੇ ਤਹਿਤ ਯੂਕਰੇਨ ਤੋਂ ਨਾਭਾ ਪਹੁੰਚੇ ਭਾਰਤੀ ਸਿੰਘ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਮੈਂ ਕੇਂਦਰ ਸਰਕਾਰ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਮੁਫ਼ਤ ਵਿੱਚ ਯੂਕਰੇਨ ਤੋਂ ਭਾਰਤ ਜਹਾਜ਼ ਵਿੱਚ ਲਿਆਂਦਾ ਗਿਆ। ਭਾਰਤੀ ਸਿੰਘ ਦੇ ਪਰਿਵਾਰ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ ਪਰਿਵਾਰ ਨੇ ਆਪਣੇ ਲਾਡਲੇ ਪੁੱਤਰ ਦਾ ਮੂੰਹ ਮਿੱਠਾ ਕਰਵਾ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ।

  ਯੂਕਰੇਨ ਵਿੱਚ ਐੱਮ.ਬੀ.ਬੀ.ਐੱਸ ਦੀ ਪੜ੍ਹਾਈ ਕਰਨ ਲਈ ਗਿਆ ਭਾਰਤੀ ਸਿੰਘ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਨੂੰ ਦੁਬਾਰਾ ਫਿਰ ਭਾਰਤ ਵਾਪਸ ਪਰਤਣਾ ਪਵੇਗਾ। ਰੂਸ ਅਤੇ ਯੂਕਰੇਨ ਵਿੱਚ ਆਪਸੀ ਯੁੱਧ ਨੇ ਸਾਰੇ ਹੀ ਵਿਦਿਆਰਥੀਆਂ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ। ਸਾਰੇ ਹੀ ਵਿਦਿਆਰਥੀ ਹੁਣ ਆਪਣੀ ਜਾਨ ਤੇ ਖੇਡ ਕੇ ਭਾਰਤ ਨੂੰ ਵਾਪਸ ਪਰਤ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਹੈ ਨਾਭਾ ਦਾ ਰਹਿਣ ਵਾਲਾ ਭਾਰਤੀ ਸਿੰਘ ਜੋ ਅੱਜ ਭਾਰਤ ਦੇ 250 ਵਿਦਿਆਰਥੀਆਂ ਦੇ ਨਾਲ ਸਫਰ ਕਰ ਕੇ ਅੱਜ ਨਾਭਾ ਵਿਖੇ ਪਹੁੰਚਿਆ।

  ਇਸ ਮੌਕੇ ਭਾਰਤੀ ਸਿੰਘ ਨੇ ਦੱਸਿਆ ਕਿ ਉੱਥੇ ਹਾਲਾਤ ਦਿਨੋਂ-ਦਿਨ ਬਦ ਤੋਂ ਬਦਤਰ ਬਣਦੇ ਜਾ ਰਹੇ ਹਨ, ਕਿਉਂਕਿ ਉਥੇ ਰਹਿਣ ਸਹਿਣ ਦਾ ਕੋਈ ਵਧੀਆ ਇੰਤਜ਼ਾਮ ਨਹੀਂ ਹੈ ਅਤੇ ਜਦੋਂ ਉੱਥੇ ਏਅਰ ਸਟ੍ਰਾਈਕ ਹੁੰਦੀ ਹੈ ਤਾਂ ਅਸੀਂ ਬੰਕਰਾਂ ਵਿੱਚ ਲੁਕ ਜਾਂਦੇ ਸੀ। ਪਰ ਹੁਣ ਹਾਲਾਤ ਦਿਨੋਂ-ਦਿਨ ਖ਼ਰਾਬ ਹੁੰਦੇ ਜਾ ਰਹੇ ਹਨ, ਮੈਂ ਤਾਂ ਛੇਤੀ ਆ ਗਿਆ ਕਿਉਂਕਿ ਮੈਂ ਬਾਰਡਰ ਦੇ ਬਿਲਕੁਲ ਨਜ਼ਦੀਕ ਸੀ ਅਤੇ 9 ਕਿਲੋਮੀਟਰ ਤੁਰਕੇ ਰਾਸਤਾ ਤੈਅ ਕਰ ਕੇ ਮੈਂ ਉੱਥੇ ਪਹੁੰਚਿਆ ਅਤੇ ਸਾਨੂੰ ਬੱਸਾਂ ਰਾਹੀਂ ਸਾਨੂੰ ਏਅਰਪੋਰਟ ਲਈ ਭੇਜਿਆ ਗਿਆ।

  ਭਾਰਤ ਸਿੰਘ ਦੀ ਮਾਤਾ ਜਸਬੀਰ ਕੌਰ ਨੇ ਦੱਸਿਆ ਕਿ ਅਸੀਂ ਬਹੁਤ ਖੁਸ਼ ਹਾਂ ਕਿਉਂਕਿ ਅਸੀਂ ਬਹੁਤ ਚਿੰਤਤ ਸੀ ਅਤੇ ਰੋਜ਼ ਹੀ ਅਸੀਂ ਆਪਣੇ ਬੇਟੇ ਨੂੰ ਫੋਨ ਕਰਦੇ ਸੀ, ਦਿਨੋ-ਦਿਨ ਜੋ ਹਾਲਾਤ ਖਰਾਬ ਹੁੰਦੇ ਜਾ ਰਹੀ ਸੀ ਪਰ ਸਾਡਾ ਬੇਟਾ ਖ਼ੁਸ਼ੀ ਖ਼ੁਸ਼ੀ ਘਰ ਵਾਪਸ ਆਇਆ ਹੈ ਅਸੀਂ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹਾਂ।

  Published by:Sukhwinder Singh
  First published:

  Tags: Nabha, Russia Ukraine crisis, Russia-Ukraine News