Home /News /punjab /

ਰੂਸ ਵੱਲੋਂ ਯੂਕਰੇਨ ਖਿਲਾਫ਼ ਨਿਹੱਕੀ ਜੰਗ ਵਿਰੁੱਧ ਸੰਘਰਸ਼ ਦਾ ਮੈਦਾਨ ਭਖਿਆ

ਰੂਸ ਵੱਲੋਂ ਯੂਕਰੇਨ ਖਿਲਾਫ਼ ਨਿਹੱਕੀ ਜੰਗ ਵਿਰੁੱਧ ਸੰਘਰਸ਼ ਦਾ ਮੈਦਾਨ ਭਖਿਆ

ਰੂਸ ਵੱਲੋਂ ਯੂਕਰੇਨ ਖਿਲਾਫ਼ ਨਿਹੱਕੀ ਜੰਗ ਵਿਰੁੱਧ ਸੰਘਰਸ਼ ਦਾ ਮੈਦਾਨ ਭਖਿਆ

ਰੂਸ ਵੱਲੋਂ ਯੂਕਰੇਨ ਖਿਲਾਫ਼ ਨਿਹੱਕੀ ਜੰਗ ਵਿਰੁੱਧ ਸੰਘਰਸ਼ ਦਾ ਮੈਦਾਨ ਭਖਿਆ

ਮਾਰਚ ਦੌਰਾਨ ' ਯੂਕਰੇਨ ਖਿਲਾਫ਼ ਥੋਪੀ ਨਿਹੱਕੀ ਜੰਗ ਬੰਦ ਕਰੋ, ਯੂਕਰੇਨ ਨੂੰ ਸਾਮਰਾਜੀ ਧੜਿਆਂ ਦੀ ਖਹਿਭੇੜ ਦਾ ਸ਼ਿਕਾਰ ਨਾ ਬਨਾਉਣ, ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਆਦਿ ਨਾਹਰੇ ਬੁਲੰਦ ਕੀਤੇ ਗਏ।

  • Share this:

ਬਰਨਾਲਾ - ਬਰਨਾਲਾ ਰੇਲਵੇ ਸਟੇਸ਼ਨ ਵਿਖੇ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਰੂਸ ਵੱਲੋਂ ਯੂਕਰੇਨ ਉੱਪਰ ਕੀਤੇ ਜਾ ਰਹੇ ਹਮਲਿਆਂ ਦੇ ਵਿਰੋਧ ਵਿੱਚ ਵਿਸ਼ਾਲ ਰੇਲਵੇ ਸਟੇਸ਼ਨ ਵਿਖੇ ਰੈਲੀ ਕੀਤੀ ਗਈ ਅਤੇ ਸ਼ਹਿਰ ਵਿੱਚ ਜੰਗ ਵਿਰੋਧੀ ਵਿਸ਼ਾਲ ਮਾਰਚ ਕੀਤਾ ਗਿਆ। ਮਾਰਚ ਦੌਰਾਨ ' ਯੂਕਰੇਨ ਖਿਲਾਫ਼ ਥੋਪੀ ਨਿਹੱਕੀ ਜੰਗ ਬੰਦ ਕਰੋ, ਯੂਕਰੇਨ ਨੂੰ ਸਾਮਰਾਜੀ ਧੜਿਆਂ ਦੀ ਖਹਿਭੇੜ ਦਾ ਸ਼ਿਕਾਰ ਨਾ ਬਨਾਉਣ, ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਆਦਿ ਨਾਹਰੇ ਬੁਲੰਦ ਕੀਤੇ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇਨਕਲਾਬੀ ਕੇਂਦਰ ਦੇ ਸੂਬਾ ਪ੍ਰਧਾਨ ਸਾਥੀ ਨਰਾਇਣ ਦੱਤ ਨੇ ਦੱਸਿਆ ਕਿ ਇਸ ਰੈਲੀ ਵਿੱਚ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਸਾਥੀ ਨਰੈਣ ਦੱਤ, ਡਾ ਰਜਿੰਦਰ ਪਾਲ, ਇਨਕਲਾਬੀ ਜਮਹੂਰੀ ਮੋਰਚੇ ਵੱਲੋਂ ਜੁਗਰਾਜ ਟੱਲੇਵਾਲ, ਆਰ ਐਮ ਪੀ ਆਈ ਵੱਲੋਂ ਮਨੋਹਰ ਲਾਲ, ਸੀ ਪੀ ਆਈ ਐਮ ਐਲ ਲਿਬਰੇਸ਼ਨ ਵੱਲੋਂ ਗੁਰਪ੍ਰੀਤ ਰੂੜੇਕੇ ਅਤੇ ਸੀ ਪੀ ਆਈ ਵੱਲੋਂ ਕਾਮਰੇਡ ਖੁਸ਼ੀਆ ਸਿੰਘ  ਨੇ ਸੰਬੋਧਿਤ ਕਰਦਿਆਂ ਰੂਸ ਦੀ ਇਸ ਧੱਕੜਸ਼ਾਹ ਗੈਰ ਜਮਹੂਰੀ ਕਾਰਵਾਈ ਦੀ ਸਖਤ ਨਿਖੇਧੀ ਕਰਦਿਆਂ ਜੰਗ ਬੰਦ ਕਰਨ ਦੀ ਸਖ਼ਤ ਲਹਿਜੇ ਵਿੱਚ ਚਿਤਾਵਨੀ ਦਿੱਤੀ ਗਈ।

ਬੁਲਾਰਿਆਂ ਨੇ ਇਸ ਹਮਲੇ ਨੂੰ ਅਮਰੀਕਾ ਅਤੇ ਉਸ ਦੀ ਸਰਪ੍ਰਸਤੀ ਵਾਲੇ ਨਾਟੋ ਗਰੁੱਪ, ਯੂਰਪੀਅਨ ਯੂਨੀਅਨ ਅਤੇ ਰੂਸ-ਚੀਨ ਗੁੱਟ ਦੀ ਅੰਤਰਸਾਮਰਾਜੀ ਵਿਰੋਧਤਾਈ ਕਾਰਨ ਪੈਦਾ ਹੋਏ ਇਸ ਗੰਭੀਰ ਸੰਕਟ ਬਾਰੇ ਦੱਸਿਆ ਕਿ ਇਸ ਹਮਲੇ ਦਾ ਸਭ ਤੋਂ ਵੱਡਾ ਨੁਕਸਾਨ ਯੂਕਰੇਨ ਦੇ ਆਮ ਨਾਗਰਿਕਾਂ ਨੂੰ ਉਠਾਉਣਾ ਪੈ ਰਿਹਾ ਹੈ, ਕਿਉਂ ਕਿ ਰੂਸ ਵੱਲੋਂ ਥੋਪੀ ਇਸ ਨਿਹੱਕੀ ਜੰਗ ਕਾਰਨ ਲੱਖਾਂ ਯੂਕਰੇਨੀ ਲੋਕਾਂ ਦੇ ਘਰ ਬਾਰ ਤਬਾਹ ਹੋ ਗਏ ਹਨ, ਹਜਾਰਾਂ ਲੋਕ ਰੂਸੀ ਗੋਲਾਬਾਰੀ ਵਿੱਚ ਅਜਾਈਂ ਮੌਤ ਦੇ ਮੂੰਹ ਜਾ ਪਏ ਹਨ ਅਤੇ ਗੰਭੀਰ ਜ਼ਖਮੀ ਹੋ ਗਏ ਹਨ। ਯੂਕਰੇਨ ਦਾ ਸਮੁੱਚਾ ਆਰਥਿਕ, ਸਮਾਜਿਕ, ਵਿੱਦਿਅਕ ਅਤੇ ਸਿਹਤ ਢਾਂਚਾ ਤਬਾਹ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਦੇ ਆਮ ਲੋਕਾਂ ਨੂੰ ਆਪਣੇ ਦੇਸ਼ ਦੀ ਸਰਕਾਰ ਦੇ ਨਾਟੋ ਪੱਖੀ ਝੁਕਾਅ ਦਾ ਵਿਰੋਧ ਕਰਦਿਆਂ ਨਾਲੋ ਨਾਲ ਰੂਸੀ ਹਮਲੇ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਅਤੇ ਯੂਕਰੇਨ ਦੀ ਧਰਤੀ ਅਤੇ ਕੁਦਰਤੀ ਮਾਲ ਖਜ਼ਾਨਿਆਂ ਉੱਪਰ ਯੂਕਰੇਨ ਦੇ ਲੋਕਾਂ ਤੋਂ ਇਲਾਵਾ ਹੋਰ ਕਿਸੇ ਵੀ ਸਾਮਰਾਜੀ ਤਾਕਤ ਵੱਲੋਂ ਕਬਜ਼ਾ ਕੀਤੇ ਜਾਣ ਦਾ ਤਿੱਖਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਕਿਉਂਕਿ ਸਾਮਰਾਜੀ ਧੜਿਆਂ ਦਾ ਵਿਰੋਧ ਆਪਣੀ ਪਸਾਰਵਾਦੀ ਨੀਤੀ ਕਾਰਨ ਮੁਨਾਫਾ ਕਮਾਉਣ ਦੀ ਹੋੜ ਵਜੋਂ ਕਬਜ਼ਾ ਜਮਾਉਣ ਦੀ ਨੀਤੀ ਦਾ ਸਿੱਟਾ ਹੈ। ਇਸ ਨਿਹੱਕੀ ਜੰਗ ਦਾ ਖਮਿਆਜਾ ਸੰਸਾਰ ਦੇ ਆਮ ਮਿਹਨਤੀ ਲੋਕਾਂ ਨੂੰ ਭੁਗਤਣਾ ਪਵੇਗਾ। ਬੁਲਾਰਿਆਂ ਨੇ ਭਾਰਤ ਸਰਕਾਰ ਦੇ ਇਸ ਮਸਲੇ ਪ੍ਰਤੀ ਦੋਗਲੇ ਰੁੱਖ ਦੀ ਸਖਤ ਨਿੰਦਾ ਕਰਦਿਆਂ ਭਾਰਤ ਸਰਕਾਰ ਨੂੰ ਯੂਕਰੇਨ ਦੇ ਲੋਕਾਂ ਨਾਲ ਖੜਣ ਲਈ ਕਿਹਾ ਗਿਆ ਅਤੇ ਦੁਨੀਆਂ ਭਰ ਦੇ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਇਸ ਮਸਲੇ ਤੇ ਰੂਸ, ਅਮਰੀਕਾ,ਯੂਰੋਪ ਅਤੇ ਨਾਟੋ ਧੜਿਆਂ ਦੀ ਗੁੰਡਾਗਰਦੀ ਖਿਲਾਫ ਰੋਹ ਭਰੀ ਆਚਵਾਜ਼ ਬੁਲੰਦ ਕਰਨ ਅਤੇ ਯੂਕਰੇਨ ਦੇ ਆਮ ਨਾਗਰਿਕਾਂ ਦੇ ਪੱਖ ਵਿੱਚ ਖੜਣ ਦੀ ਅਪੀਲ ਵੀ ਕੀਤੀ ਗਈ।

ਇਸ ਰੈਲੀ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ,ਡੀ ਐਮ ਐਫ ਅਤੇ ਜਮਹੂਰੀ ਅਧਿਕਾਰ ਸਭਾ ਆਦਿ ਜੱਥੇਬੰਦੀਆਂ ਨੇ ਬਾਹਰੋਂ ਹਿਮਾਇਤ ਕੀਤੀ ਅਤੇ ਬਾਅਦ ਵਿੱਚ ਬਰਨਾਲਾ ਸ਼ਹਿਰ ਦੇ ਬਜ਼ਾਰਾਂ ਵਿੱਚ ਰੋਹ ਭਰਪੂਰ ਮੁਜ਼ਾਹਰਾ ਵੀ ਕੀਤਾ ਗਿਆ। ਇਸ ਸਮੇਂ ਜਗਰਾਜ ਰਾਮਾ, ਜਗਰਾਜ ਹਰਦਾਸਪੁਰਾ, ਗੁਰਮੇਲ ਠੁੱਲੀਵਾਲ, ਸੋਹਣ ਸਿੰਘ ਮਾਝੀ, ਅਮਰਜੀਤ ਕੌਰ, ਪੑੇਮਪਾਲ ਕੌਰ, ਕੰਵਲਜੀਤ ਕੌਰ, ਖੁਸ਼ਮੰਦਰਪਾਲ, ਬੂਟਾ ਸਿੰਘ ਧੌਲਾ, ਸੁਖਵਿੰਦਰ ਸਿੰਘ ਆਦਿ ਆਗੂ ਵੀ ਹਾਜ਼ਰ ਸਨ।

Published by:Ashish Sharma
First published:

Tags: Barnala, Russia Ukraine crisis, Russia-Ukraine News, Ukraine