Home /News /punjab /

ਸਚਿਨ ਸ਼ਰਮਾ ਦੀ 'ਘਰ ਘਰ ਰੁਜ਼ਗਾਰ' ਸਦਕਾ ਹੋਈ ਵੱਡੀ ਕੰਪਨੀ 'ਚ ਚੋਣ

ਸਚਿਨ ਸ਼ਰਮਾ ਦੀ 'ਘਰ ਘਰ ਰੁਜ਼ਗਾਰ' ਸਦਕਾ ਹੋਈ ਵੱਡੀ ਕੰਪਨੀ 'ਚ ਚੋਣ

ਸਚਿਨ ਸ਼ਰਮਾ ਦੀ 'ਘਰ ਘਰ ਰੁਜ਼ਗਾਰ' ਸਦਕਾ ਹੋਈ ਵੱਡੀ ਕੰਪਨੀ 'ਚ ਚੋਣ

ਸਚਿਨ ਸ਼ਰਮਾ ਦੀ 'ਘਰ ਘਰ ਰੁਜ਼ਗਾਰ' ਸਦਕਾ ਹੋਈ ਵੱਡੀ ਕੰਪਨੀ 'ਚ ਚੋਣ

 • Share this:
  Deepak Singla

  ਮੋਗਾ: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ''ਘਰ ਘਰ ਰੁਜ਼ਗਾਰ ਅਤੇ ਕਾਰੋਬਾਰ ਮਿਸ਼ਨ'' ਤਹਿਤ ਰੁਜ਼ਗਾਰ ਮੇਲਿਆਂ ਅਤੇ ਰੁਜ਼ਗਾਰ ਕੈਂਪਾਂ ਜਰੀਏ ਬੇਰੁਜ਼ਗਾਰਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਵਧੀਆ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਮਿਸ਼ਨ ਨੂੰ ਤੇਜ਼ੀ ਨਾਲ ਸਫ਼ਲਤਾ ਵੱਲ ਲਿਜਾਣ ਲਈ ਜ਼ਿਲ੍ਹਾ ਪੱਧਰੀ ਰੁਜ਼ਗਾਰ ਦਫ਼ਤਰ ਅਹਿਮ ਭੂਮਿਕਾ ਨਿਭਾਅ ਰਹੇ ਹਨ।

  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੋਗਾ ਦੇ ਵਸਨੀਕ  ਸਚਿਨ ਸ਼ਰਮਾ ਪੁੱਤਰ ਗੁਰਦੀਪ ਸ਼ਰਮਾ ਨੇ ਕੀਤਾ। ਉਸ ਨੇ ਦੱਸਿਆ ਕਿ ਉਸ ਨੂੰ ਵੀ ਪੰਜਾਬ ਸਰਕਾਰ ਦੇ ''ਘਰ ਘਰ ਰੁਜ਼ਗਾਰ ਅਤੇ ਕਾਰੋਬਾਰ ਮਿਸ਼ਨ''ਸਦਕਾ ਵਧੀਆ ਰੁਜ਼ਗਾਰ ਹਾਸਲ ਹੋ ਸਕਿਆ ਹੈ।

  ਉਸ ਨੇ ਦੱਸਿਆ ਕਿ ਉਸ ਨੇ ਬੀ.ਸੀ.ਏ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਪੜ੍ਹਾਈ ਕਰਨ ਉਪਰੰਤ ਉਸ ਨੇ ਕੰਪਿਊਟਰ ਦੇ ਖੇਤਰ ਵਿੱਚ ਕਿਸੇ ਕੰਮ ਦੀ ਟ੍ਰੇਨਿੰਗ ਦੀ ਭਾਲ ਜਾਰੀ ਰੱਖੀ ਤਾਂ ਕਿ ਉਸ ਨੂੰ ਇਸ ਖੇਤਰ ਦਾ ਪ੍ਰੈਕਟੀਕਲ ਅਨੁਭਵ ਹੋ ਸਕੇ, ਪਰ ਉਹ ਆਪਣੇ ਪੱਧਰ ਤੇ ਰੋਜ਼ਗਾਰ ਜਾਂ ਟ੍ਰੇਨਿੰਗ ਲੱਭਣ ਵਿੱਚ ਅਸਫ਼ਲ ਰਿਹਾ।

  ਉਸ ਨੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮੋਗਾ ਵਿੱਚ ਆਪਣਾ ਮੋਬਾਇਲ ਨੰਬਰ ਤੇ ਪੜ੍ਹਾਈ ਬਾਰੇ ਜਾਣਕਾਰੀ ਦੇ ਕੇ ਆਪਣਾ ਨਾਮ ਰਜਿਸਟਰਡ ਕਰਵਾਇਆ। ਕੁਝ ਚਿਰ ਬਾਅਦ ਉਸ ਨੂੰ ਰੁਜ਼ਗਾਰ ਦਫ਼ਤਰ ਦੁਆਰਾ ਲੋਕਲ ਕੰਪਨੀ ਜੈ ਇੰਟਰਪ੍ਰਾਈਜਜ਼ ਧੱਲੇਕੇ-ਰਤੀਆਂ ਚੌਂਕ, ਮੋਗਾ  ਵਿਖੇ ਹੋਣ ਵਾਲੀ ਇੰਟਰਵਿਊ ਬਾਰੇ ਪਤਾ ਲੱਗਿਆ ਅਤੇ ਦਫਤਰ ਦੇ ਅਧਿਕਾਰੀਆਂ ਦੁਆਰਾ ਉਸ ਦਾ ਸਾਰਾ ਡਾਟਾ ਕੰਪਨੀ ਤੱਕ ਵੀ ਪਹੁੰਚਾਇਆ ਗਿਆ। ਇਸ ਤੋਂ ਬਾਅਦ ਇਸ ਦਫ਼ਤਰ ਵਿਖੇ ਮੇਰੀ ਜੈ ਇੰਟਰਪ੍ਰਾਈਜ਼ਜ਼ ਕੰਪਨੀ ਦੇ ਨੁਮਾਇੰਦਿਆਂ ਨੇ ਇੰਟਰਵਿਊ ਕੀਤੀ ਅਤੇ ਉਸ ਦੀ ਇਸ ਕੰਪਨੀ ਵਿੱਚ ਬਤੌਰ ਅਕਾਊਂਟੈਂਟ ਸਿਲੈਕਸ਼ਨ ਹੋ ਗਈ।

  ਉਸ ਨੇ ਦੱਸਿਆ ਕਿ ਉਸ ਨੂੰ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਨੇ ਇੰਟਰਵਿਊ ਲਈ ਬਿਹਤਰ ਢੰਗ ਨਾਲ ਤਿਆਰੀ ਕਰਵਾਈ, ਜਿਸ ਸਦਕਾ ਉਸ ਦੀ ਇੰਟਰਵਿਊ ਜਰੀਏ ਸਿਲੈਕਸ਼ਨ ਹੋਈ। ਉਸ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੇ ''ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ'' ਦਾ ਹਮੇਸ਼ਾ ਰਿਣੀ ਰਹੇਗਾ ਜਿਸ ਸਦਕਾ ਉਸ ਨੂੰ ਉਸ ਦੀ ਯੋਗਤਾ ਅਨੁਸਾਰ ਮਨਪਸੰਦ ਰੋਜ਼ਗਾਰ ਮਿਲਿਆ।

  ਉਸ ਨੇ ਕਿਹਾ ਕਿ ਇਹ ਮਿਸ਼ਨ ਘਰ ਬੈਠੇ ਬੇਰੁਜਗਾਰਾਂ  ਲਈ  ਰੁਜਗਾਰ ਲੱਭਣ ਵਿੱਚ ਬਹੁਤ ਸਹਾਇਕ ਸਿੱਧ ਹੋ ਰਿਹਾ ਹੈ। ਸਚਿਨ ਸ਼ਰਮਾ ਨੇ ਮੋਗਾ ਜ਼ਿਲ੍ਹਾ ਦੇ ਸਮੂਹ ਬੇਰੁਜ਼ਗਾਰ ਲੜਕੇ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਨਾਮ ਰੁਜ਼ਗਾਰ ਦਫ਼ਤਰ ਮੋਗਾ ਵਿਖੇ ਜਰੂਰ ਦਰਜ ਕਰਵਾਉਣ ਅਤੇ ਪੰਜਾਬ ਸਰਕਾਰ ਦੇ ਘਰ ਘਰ ਰੁਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਰੋਜ਼ਗਾਰ ਦੇ ਭਾਗੀਦਾਰ ਬਣ ਕੇ ਆਪਣੇ ਪੈਰ੍ਹਾਂ ਉਤੇ ਖੜ੍ਹਾ ਹੋਣ।
  Published by:Gurwinder Singh
  First published:

  Tags: Captain Amarinder Singh, Government job, Jobs

  ਅਗਲੀ ਖਬਰ