Home /News /punjab /

ਢੀਂਡਸਾ ਪਰਿਵਾਰ ਦੇ ਗੜ੍ਹ ‘ਚ ਸ਼ਕਤੀ ਪ੍ਰਦਰਸ਼ਨ ਕਰੇਗਾ ਅਕਾਲੀ ਦਲ

ਢੀਂਡਸਾ ਪਰਿਵਾਰ ਦੇ ਗੜ੍ਹ ‘ਚ ਸ਼ਕਤੀ ਪ੍ਰਦਰਸ਼ਨ ਕਰੇਗਾ ਅਕਾਲੀ ਦਲ

ਢੀਂਡਸਾ ਪਰਿਵਾਰ ਦੇ ਗੜ੍ਹ ‘ਚ ਸ਼ਕਤੀ ਪ੍ਰਦਰਸ਼ਨ ਕਰੇਗਾ ਅਕਾਲੀ ਦਲ

ਢੀਂਡਸਾ ਪਰਿਵਾਰ ਦੇ ਗੜ੍ਹ ‘ਚ ਸ਼ਕਤੀ ਪ੍ਰਦਰਸ਼ਨ ਕਰੇਗਾ ਅਕਾਲੀ ਦਲ

ਸੁਖਦੇਵ ਢੀਂਡਸਾ ਦੇ ਗੜ੍ਹ ਮੰਨੇ ਜਾਂਦੇ ਹਲਕਾ ਸੰਗਰੂਰ ਦੇ ਅੰਦਰ ਅਕਾਲੀ ਦਲ ਵੱਲੋਂ ਦੋ ਫਰਵਰੀ ਨੂੰ ਸੰਗਰੂਰ ਅੰਦਰ ਇੱਕ ਵੱਡੀ ਵਿਸ਼ਾਲ ਰੈਲੀ ਕਰਨ ਦਾ ਐਲਾਨ ਕੀਤਾ ਗਿਆ।

  • Share this:
ਰਾਜਸਭਾ ਮੈਂਬਰ ਸੁਖਦੇਵ ਢੀਂਡਸਾ ਵੱਲੋਂ ਪਾਰਟੀ ਖਿਲਾਫ ਕੀਤੀ ਜਾ ਰਹੀ ਖੁੱਲ੍ਹੀ ਬਿਆਨਬਾਜ਼ੀ ਤੋਂ ਬਾਅਦ ਹੁਣ ਅਕਾਲੀ ਦਲ ਵੀ ਸ਼ਕਤੀ ਪ੍ਰਦਰਸ਼ਨ ਕਰਨ ਜਾ ਰਿਹਾ ਹੈ ਤੇ ਇਹ ਸ਼ਕਤੀ ਪ੍ਰਦਰਸ਼ਨ ਵੀ ਹੋਵੇਗਾ। ਸੁਖਦੇਵ ਢੀਂਡਸਾ ਦੇ ਗੜ੍ਹ ਮੰਨੇ ਜਾਂਦੇ ਹਲਕਾ ਸੰਗਰੂਰ ਦੇ ਅੰਦਰ ਅਕਾਲੀ ਦਲ ਵੱਲੋਂ ਦੋ ਫਰਵਰੀ ਨੂੰ ਸੰਗਰੂਰ ਅੰਦਰ ਇੱਕ ਵੱਡੀ ਵਿਸ਼ਾਲ ਰੈਲੀ ਕਰਨ ਦਾ ਐਲਾਨ ਕੀਤਾ ਗਿਆ। ਤਿਖੀਵਾਲ ਸਿਰਫ਼ ਜ਼ਿਲ੍ਹਾ ਲੈਵਲ ਦੀ ਹੋਵੇਗੀ ਜਿਸ ਵਿੱਚ ਸੰਗਰੂਰ ਦੇ ਹੀ ਵਰਕਰ ਤੇ ਹਰੇਕ ਜ਼ਿਲ੍ਹੇ ਦੇ ਸਿਆਸੀ ਲੀਡਰ ਸੱਦੇ ਜਾਣਗੇ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਰੈਲੀ ਦੇ ਬਹਾਨੇ ਕਿਤੇ ਕਿਤੇ ਸੰਗਰੂਰ ਵਿੱਚ ਅਕਾਲੀ ਦਲ ਹੁਣ ਸੁਖਦੇਵ ਢੀਂਡਸਾ ਨੂੰ ਘੇਰਨ ਦੀ ਕੋਸ਼ਿਸ਼ ਕਰੇਗਾ ਤੇ ਨਾਲ ਹੀ ਇੱਕਜੁਟਤਾ ਦਿਖਾਉਣ ਦੀ ਕੋਸ਼ਿਸ਼ ਕਰੇਗਾ।

ਇਸ ਤੋਂ ਪਹਿਲਾਂ ਸੁਖਦੇਵ ਢੀਂਡਸਾ ਵੀ ਜ਼ਰੂਰ ਹਲਕੇ ਦੇ ਵੱਖ ਵੱਖ ਸਿਆਸੀ ਲੀਡਰਾਂ ਤੇ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਕਰ ਚੁੱਕੇ ਹਨ। ਅਕਾਲੀ ਦਲ ਦਾ ਤਰਕ ਹੈ ਕਿ ਮੀਡੀਆ ਇਸ ਨੂੰ ਕਿਸੇ ਨਾਲ ਵੀ ਜੋੜ ਕੇ ਦੇਖ ਸਕਦਾ ਹੈ ਪਰ ਸਾਡੀ ਰੈਲੀ ਸਿਰਫ ਸਰਕਾਰ ਦੇ ਖ਼ਿਲਾਫ਼ ਤੇ ਉਸ ਦੀਆਂ ਨੀਤੀਆਂ ਦੇ ਖਿਲਾਫ਼ ਪੂਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਅਸੀਂ ਉਹ ਅਲੱਗ ਅਲੱਗ ਹਲਕੇ ਅੰਦਰ ਮੀਟਿੰਗਾਂ ਤੇ ਰੈਲੀਆਂ ਕਰ ਚੁੱਕੇ ਹਾਂ।

ਸੰਗਰੂਰ ਸੀਟ ਦੇ ਪਿਛਲੇ ਸਿਆਸੀ ਨਤੀਜਿਆਂ ਨੂੰ ਦੇਖਿਆ ਜਾਵੇ ਤਾਂ ਅਕਾਲੀ ਦਲ ਦੇ ਵੋਟ ਬੈਂਕ ਨੂੰ ਇਸ ਸੀਟ ਉੱਤੇ ਵੱਡਾ ਖੋਰਾ ਲੱਗਿਆ ਪਿਛਲੇ ਦੋ ਲੋਕ ਸਭਾ ਚੋਣਾਂ ਅਕਾਲੀ ਦਲ ਬੁਰੀ ਤਰ੍ਹਾਂ ਹਾਰਿਆ ਤੇ ਨਾਲ ਹੀ ਵਿਧਾਨ ਸਭਾ ਚੋਣਾਂ ਵਿੱਚ ਵੀ ਇੱਕ ਦੋ ਸੀਟਾਂ ਨੂੰ ਛੱਡ ਕੇ ਕਿਸੇ ਵੀ ਸੀਟ ਉੱਤੇ ਅਕਾਲੀ ਦਲ ਨੂੰ ਬੜ੍ਹਤ ਨਹੀਂ ਮਿਲੀ। ਲੋਕ ਸਭਾ ਚੋਣਾਂ ਦੌਰਾਨ ਪਰਮਿੰਦਰ ਢੀਂਡਸਾ ਦੀ ਲਹਿਰ ਗਾਗਾ ਸੀਟਾਂ ਛੱਡ ਕੇ ਬਾਕੀ ਸਾਰੀਆਂ ਸੀਟਾਂ ਉੱਤੇ ਅਕਾਲੀ ਦਲ ਪੱਛੜ ਗਿਆ ਸੀ ਹੁਣ ਅਕਾਲੀ ਦਲ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਉਣ ਦੀ ਤਿਆਰੀ ਵਿੱਚ ਹੈ ਇੱਕ ਪਾਸੇ ਅਕਾਲੀ ਦਲ ਦੀ ਕੋਸ਼ਿਸ਼ ਪਾਰਟੀ ਨੂੰ ਦੁਬਾਰਾ ਸੰਗਰੂਰ ਵਿੱਚ ਖੜ੍ਹਾ ਕਰਨ ਦੀ ਹੋਵੇਗੀ ਤਾਂ ਦੂਜੇ ਪਾਸੇ ਸੁਖਦੇਵ ਢੀਂਡਸਾ ਨੂੰ ਵੀ ਜਵਾਬ ਦੇਣ ਦੀ।
Published by:Ashish Sharma
First published:

Tags: Rally, SAD, Shiromani Akali Dal, Sukhdev singh dhindsa

ਅਗਲੀ ਖਬਰ