Home /News /punjab /

ਮੱਤੇਵਾੜਾ ਪ੍ਰੌਜੈਕਟ ਰੱਦ: ਪੰਥ ਤੇ ਪੰਜਾਬੀਅਤ ਦੇ ਜਜ਼ਬੇ ਸਾਹਮਣੇ ਇੱਕ ਅਹਿਮਕਾਨਾ ਸਰਕਾਰ ਦੀ ਜ਼ਿੱਦ ਨਹੀਂ ਪੁੱਗੀ: ਸੁਖਬੀਰ ਬਾਦਲ

ਮੱਤੇਵਾੜਾ ਪ੍ਰੌਜੈਕਟ ਰੱਦ: ਪੰਥ ਤੇ ਪੰਜਾਬੀਅਤ ਦੇ ਜਜ਼ਬੇ ਸਾਹਮਣੇ ਇੱਕ ਅਹਿਮਕਾਨਾ ਸਰਕਾਰ ਦੀ ਜ਼ਿੱਦ ਨਹੀਂ ਪੁੱਗੀ: ਸੁਖਬੀਰ ਬਾਦਲ

ਮੱਤੇਵਾੜਾ ਪ੍ਰੌਜੈਕਟ ਰੱਦ:  ਪੰਥ ਤੇ ਪੰਜਾਬੀਅਤ ਦੇ ਜਜ਼ਬੇ ਸਾਹਮਣੇ ਇੱਕ ਅਹਿਮਕਾਨਾ ਸਰਕਾਰ ਦੀ ਜ਼ਿੱਦ ਨਹੀਂ ਪੁੱਗੀ: ਸੁਖਬੀਰ ਬਾਦਲ

ਮੱਤੇਵਾੜਾ ਪ੍ਰੌਜੈਕਟ ਰੱਦ: ਪੰਥ ਤੇ ਪੰਜਾਬੀਅਤ ਦੇ ਜਜ਼ਬੇ ਸਾਹਮਣੇ ਇੱਕ ਅਹਿਮਕਾਨਾ ਸਰਕਾਰ ਦੀ ਜ਼ਿੱਦ ਨਹੀਂ ਪੁੱਗੀ: ਸੁਖਬੀਰ ਬਾਦਲ

Mattewara Textile Project cancelled: ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਐਲਾਨ ਕੀਤਾ ਕਿ ਸੂਬੇ ਦੇ ਜੰਗਲਾਂ ਤੇ ਬਹੁਮੱਲੇ ਜਲ ਸਰੋਤਾਂ ਨੂੰ ਬਚਾਉਣ ਲਈ ਮੱਤੇਵਾੜਾ ਦੇ ਜੰਗਲਾਂ ਨੇੜੇ ਤਜਵੀਜ਼ਤ ਥਾਂ ਉਤੇ ਕੋਈ ਸਨਅਤੀ ਇਕਾਈ ਨਹੀਂ ਲੱਗੇਗੀ।

  • Share this:
    ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਪੰਥ ਅਤੇ ਪੰਜਾਬੀਅਤ ਦੇ ਜਜ਼ਬੇ ਸਾਹਮਣੇ ਇੱਕ ਅਹਿਮਕਾਨਾ ਸਰਕਾਰ ਦੀ ਮੱਤੇਵਾੜਾ ਦੀ ਪਾਵਨ ਤੇ ਇਤਿਹਾਸਿਕ ਧਰਤੀ ਨੂੰ ਪ੍ਰਦੂਸ਼ਤ ਕਰਨ ਦੀ ਜ਼ਿੱਦ ਨਹੀਂ ਪੁੱਗੀ।  ਜਿਸ ਧਰਤੀ ਦਾ ਕਣ-ਕਣ ਸਿੱਖ ਇਤਿਹਾਸ ਅਤੇ ਜਜ਼ਬੇ, ਖ਼ਾਸ ਕਰਕੇ ਦਸਮੇਸ਼ ਪਿਤਾ ਦੀ ਅਲੌਕਿਕ ਰੂਹਾਨੀਅਤ ਤੇ ਬੇਮਿਸਾਲ ਕੁਰਬਾਨੀਆਂ ਦੀ ਗਾਥਾ ਗਾਉਂਦਾ ਹੈ, ਉਸ ਧਰਤੀ ਉੱਤੇ ਅਜਿਹੇ ਪ੍ਰਾਜੈਕਟ ਲਾਉਣ ਦਾ ਖ਼ਿਆਲ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਵੇਂ ਆ ਸਕਦਾ ਹੈ- ਇਸ ਸਵਾਲ ਦਾ ਜਵਾਬ ਅਜੇ ਵੀ ਨਹੀਂ ਆਇਆ।  ਫ਼ਿਰ ਵੀ ਸਮੁੱਚੇ ਖ਼ਾਲਸਾ ਪੰਥ ਤੇ ਸਮੂਹ ਪੰਜਾਬੀਆਂ ਨੂੰ ਕੇਜਰੀਵਾਲ ਦੀ ਜੁੰਡਲੀ ਦੀ ਇਸ ਹਾਰ, ਅਤੇ ਪੰਥਕ ਜਜ਼ਬੇ ਤੇ ਵਿਰਸੇ ਦੀ ਜਿੱਤ ’ਤੇ ਲੱਖ ਲੱਖ ਵਧਾਈ।

    ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਐਲਾਨ ਕੀਤਾ ਕਿ ਸੂਬੇ ਦੇ ਜੰਗਲਾਂ ਤੇ ਬਹੁਮੱਲੇ ਜਲ ਸਰੋਤਾਂ ਨੂੰ ਬਚਾਉਣ ਲਈ ਮੱਤੇਵਾੜਾ ਦੇ ਜੰਗਲਾਂ ਨੇੜੇ ਤਜਵੀਜ਼ਤ ਥਾਂ ਉਤੇ ਕੋਈ ਸਨਅਤੀ ਇਕਾਈ ਨਹੀਂ ਲੱਗੇਗੀ।

    ਮੱਤੇਵਾੜਾ ਜੰਗਲ ਬਾਰੇ ਜਨਤਕ ਐਕਸ਼ਨ ਕਮੇਟੀ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਐਲਾਨ ਕੀਤਾ, ‘‘ਮੈਂ ਸਪੱਸ਼ਟ ਤੌਰ ਉਤੇ ਦੱਸਣਾ ਚਾਹੁੰਦਾ ਹਾਂ ਕਿ ਨਾ ਸਿਰਫ਼ ਮੱਤੇਵਾੜਾ, ਸਗੋਂ ਸੂਬਾ ਸਰਕਾਰ ਪੰਜਾਬ ਦੇ ਕਿਸੇ ਵੀ ਦਰਿਆ ਦੇ ਕੰਢੇ ਉਤੇ ਕੋਈ ਸਨਅਤ ਲਾਉਣ ਦੀ ਇਜਾਜ਼ਤ ਨਹੀਂ ਦੇਵੇਗੀ ਤਾਂ ਕਿ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ।”




    Koo App


    ਪੰਥ ਅਤੇ ਪੰਜਾਬੀਅਤ ਦੇ ਜਜ਼ਬੇ ਸਾਹਮਣੇ ਇੱਕ ਅਹਿਮਕਾਨਾ ਸਰਕਾਰ ਦੀ ਮੱਤੇਵਾੜਾ ਦੀ ਪਾਵਨ ਤੇ ਇਤਿਹਾਸਿਕ ਧਰਤੀ ਨੂੰ ਪ੍ਰਦੂਸ਼ਤ ਕਰਨ ਦੀ ਜ਼ਿੱਦ ਨਹੀਂ ਪੁੱਗੀ। ਜਿਸ ਧਰਤੀ ਦਾ ਕਣ-ਕਣ ਸਿੱਖ ਇਤਿਹਾਸ ਅਤੇ ਜਜ਼ਬੇ, ਖ਼ਾਸ ਕਰਕੇ ਦਸਮੇਸ਼ ਪਿਤਾ ਦੀ ਅਲੌਕਿਕ ਰੂਹਾਨੀਅਤ ਤੇ ਬੇਮਿਸਾਲ ਕੁਰਬਾਨੀਆਂ ਦੀ ਗਾਥਾ ਗਾਉਂਦਾ ਹੈ, ਉਸ ਧਰਤੀ ਉੱਤੇ ਅਜਿਹੇ ਪ੍ਰਾਜੈਕਟ ਲਾਉਣ ਦਾ ਖ਼ਿਆਲ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਵੇਂ ਆ ਸਕਦਾ ਹੈ- ਇਸ ਸਵਾਲ ਦਾ ਜਵਾਬ ਅਜੇ ਵੀ ਨਹੀਂ ਆਇਆ। ਫ਼ਿਰ ਵੀ ਸਮੁੱਚੇ ਖ਼ਾਲਸਾ ਪੰਥ ਤੇ ਸਮੂਹ ਪੰਜਾਬੀਆਂ ਨੂੰ ਕੇਜਰੀਵਾਲ ਦੀ ਜੁੰਡਲੀ ਦੀ ਇਸ ਹਾਰ, ਅਤੇ ਪੰਥਕ ਜਜ਼ਬੇ ਤੇ ਵਿਰਸੇ ਦੀ ਜਿੱਤ ’ਤੇ ਲੱਖ ਲੱਖ ਵਧਾਈ।

    - Sukhbir Singh Badal (@sukhbir_singh_badal) 11 July 2022






    ਮੁੱਖ ਮੰਤਰੀ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਸਾਬਕਾ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਬਣਾਏ ਇਸ ਪ੍ਰਾਜੈਕਟ ਦੇ ਸਾਰੇ ਪੱਖਾਂ ਨੂੰ ਘੋਖੇ ਬਗੈਰ ਇਕ ਹਜ਼ਾਰ ਏਕੜ ਜਗ੍ਹਾ ਵਿੱਚ ਟੈਕਸਟਾਈਲ ਪਾਰਕ ਸਥਾਪਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਦੀ ਪ੍ਰਸਤਾਵਿਤ ਥਾਂ ਮੱਤੇਵਾੜਾ ਜੰਗਲਾਂ ਦੇ ਨੇੜੇ ਅਤੇ ਸਤਲੁਜ ਦਰਿਆ ਦੇ ਕੰਢੇ ਉਤੇ ਹੈ ਪਰ ਇਸ ਪ੍ਰਾਜੈਕਟ ਨਾਲ ਸੂਬੇ ਦੇ ਵਾਤਾਵਰਨ ਉਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਕੈਪਟਨ ਸਰਕਾਰ ਨੇ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ।
    Published by:Sukhwinder Singh
    First published:

    Tags: Bhagwant Mann, Shiromani Akali Dal, Sukhbir Badal

    ਅਗਲੀ ਖਬਰ