Home /News /punjab /

ਫਰੀਦਕੋਟ ਹਾਰਸ ਸ਼ੋਅ 'ਚ ਪੁੱਜਿਆ ਸਲਮਾਨ ਖ਼ਾਨ ਦਾ ਪਸੰਦੀਦਾ ਘੋੜਾ ਪਰਮਵੀਰ

ਫਰੀਦਕੋਟ ਹਾਰਸ ਸ਼ੋਅ 'ਚ ਪੁੱਜਿਆ ਸਲਮਾਨ ਖ਼ਾਨ ਦਾ ਪਸੰਦੀਦਾ ਘੋੜਾ ਪਰਮਵੀਰ

  • Share this:

(ਨਰੇਸ਼ ਸੇਠੀ)

ਫਰੀਦਕੋਟ ਵਿਚ ਸਲਾਨਾ ਚਾਰ ਰੋਜਾ ਹਾਰਸ ਸ਼ੋਅ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਭਾਰਤ ਭਰ ਤੋਂ ਘੋੜਾ ਪਾਲਕ ਅਤੇ ਘੋੜਾ ਪ੍ਰੇਮੀਆਂ ਨੇ ਹਿੱਸਾ ਲਿਆ। ਇਸ ਹਾਰਸ ਸ਼ੋਅ ਵਿਚ ਮਾਰਵਾੜੀ ਕਾਲੇ ਰੰਗ ਦੇ ਦੋ ਘੋੜਿਆਂ ਦੀ ਚੜਤ ਰਹੀ ਅਤੇ ਇਹ ਦੋਹੇਂ ਘੋੜੇ ਪੂਰੇ ਹਾਰਸ਼ ਸੋਅ ਵਿਚ ਚਰਚਾ ਵਿਚ ਰਹੇ। ਪਰਮਵੀਰ ਅਤੇ ਦੇਵਰਾਜ ਨਾਮ ਦੇ ਇਹਨਾਂ ਘੋੜਿਆਂ ਦੀ ਚਰਚਾ ਇਹਨਾਂ ਦੀ ਲੱਗੀ ਮਹਿੰਗੀ ਬੋਲੀ ਕਰਨ ਰਹੀ ਪਰ ਇਹਨਾਂ ਦੋਹਾਂ ਘੋੜਿਆਂ ਦੇ ਮਾਲਕਾਂ ਨੇ ਇਹਨਾਂ ਨੂੰ ਵੇਚਣ ਤੋਂ ਮਨ੍ਹਾਂ ਕਰਾ ਦਿੱਤਾ, ਜਿਥੇ ਪਰਮਵੀਰ ਘੋੜੇ ਨੂੰ ਖ੍ਰੀਦਣ ਲਈ ਉਸ ਦੇ ਮਾਲਕ ਤੱਕ ਬਾਲੀਵੁੱਡ ਸਟਾਰ ਸਲਮਾਨ ਖਾਨ ਨੇ ਪਹੁੰਚ ਕੀਤੀ ਉਥੇ ਹੀ ਦੇਵਰਾਜ ਨੂੰ ਖ੍ਰੀਦਣ ਲਈ ਘੋੜਾ ਪ੍ਰੇਮੀਂ ਬਲੈਂਕ ਚੈਕ ਤੱਕ ਦੇਣ ਨੂੰ ਤਿਆਰ ਹੋਏ ਸਨ ।

ਫਰੀਦਕੋਟ ਵਿਚ ਚਾਰ ਰੋਜਾ ਹਾਰਸ਼ ਸ਼ੋਅ ਦਾ ਆਯੋਜਨ ਹੋਇਆ ਜਿਸ ਵਿਚ ਮਾਰਵਾੜੀ ਕਿਸਮ ਦੇ ਦੋ ਕਾਲੇ ਘੋੜੇ ਪਰਮਵੀਰ ਅਤੇ ਦੇਵਰਾਜ ਖਿੱਚ ਦਾ ਕੇਂਦਰ ਰਹੇ। ਪਰਮਵੀਰ ਘੋੜੇ ਦੇ ਮਾਲਕ ਗੁਜਰਾਤ ਦੇ ਅਹਿਮਦਾਬਾਦ ਦੇ ਰਹਿਣ ਵਾਲੇ ਸੇਖ ਮੁਹੰਮਦ ਨਦੀਮ ਨੇ ਦੱਸਿਆ ਕਿ ਉਸ ਕੋਲ 2 ਦੰਦਾ ਕਾਲਾ ਸ਼ਾਹ ਮਾਰਵਾੜੀ ਘੋੜਾ ਹੈ ਜਿਸ ਦਾ ਨਾਮ ਪਰਮਵੀਰ ਹੈ। ਉਸ ਨੇ ਦੱਸਿਆ ਕਿ ਇਸ ਘੋੜੇ ਦੀ ਸੁੰਦਰਤਾ ਨੂੰ ਵੇਖਦੇ ਹੋਏ ਬਹੁਤ ਲੋਕਾਂ ਨੇ ਇਸ ਨੂੰ ਖ੍ਰੀਦਣ ਦੀ ਇੱਛਾ ਪ੍ਰਗਟਾਈ, ਜਿੰਨਾਂ ਵਿਚੋਂ ਇਕ ਬਾਲੀਵੁੱਡ ਸਟਾਰ ਸਲਮਾਨ ਖਾਨ ਵੀ ਹੈ। ਸਲਮਾਨ ਦੀ ਟੀਮ ਵੱਲੋਂ ਇਸ ਘੋੜੇ ਦਾ ਮੁੱਲ ਪੰਜ ਕਰੋੜ ਰੁਪਏ ਤਕ ਲਗਾ ਦਿਤਾ ਸੀ ਪਰ ਉਸਨੇ ਆਪਣੇ ਘੋੜੇ ਪਰਮਵੀਰ ਨੂੰ ਵੇਚਣ ਤੋਂ ਨਾਂਹ ਕਰ ਦਿੱਤੀ ਸੀ । ਉਹਨਾਂ ਕਿਹਾ ਕਿ  ਹਾਲੇ ਇਸ ਨੂੰ ਵੇਚਣ ਦਾ ਸਾਡਾ ਕੋਈ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਪਰਮਵੀਰ ਦੇ ਦਾਦਾ ਅਤੇ ਦਾਦੀ ਇਸ ਦੀ ਮਾਂ ਸਾਰੇ ਚੈਂਪੀਅਨ ਹਨ, ਇਸੇ ਲਈ ਪਰਮਵੀਰ ਦੀ ਵੀ ਬਹੁਤ ਡਿਮਾਂਡ ਹੈ। ਦੂਜੇ ਪਾਸੇ ਇਸ ਹਾਰਸ ਸ਼ੋਅ ਵਿਚ ਪ੍ਰਮੁੱਖ ਤੌਰ ਤੇ ਖਿੱਚ ਦਾ ਕੇਂਦਰ ਰਹੇ ਕਾਲੇ ਸ਼ਾਹ ਮਾਰਵਾੜੀ ਘੋੜੇ ਦੇਵਰਾਜ ਦੀ ਜੇਕਰ ਗੱਲ ਕਰੀਏ ਤਾਂ ਉਸ ਦੇ ਮਾਲਕਾਂ ਸੰਨੀ ਗਿੱਲ ਨੇ ਦੱਸਿਆ ਕਿ ਦੇਵਰਾਜ ਦੇ ਪਹਿਲੇ ਪੰਜ ਬੱਚੇ ਇੰਡੀਆ ਚੈਂਪੀਅਨ ਬਣੇ ਹਨ। ਉਹਨਾ ਕਿਹਾ ਕਿ ਦੇਵਰਾਜ ਨੂੰ  ਖ੍ਰੀਦਣ ਲਈ ਕਈ ਘੋੜਾ ਪ੍ਰੇਮੀਆਂ ਨੇ ਬਲੈਂਕ ਚੈਕ ਤੱਕ ਦੇ ਕੇ ਇਸ ਨੂੰ ਖ੍ਰੀਦਣ ਦੀ ਕੋਸਿਸ ਕੀਤੀ ਪਰ ਇਸ ਨੂੰ ਅਸੀਂ ਵੇਚਣਾਂ ਨਹੀਂ ਚਹਾਉਂਦੇ ਇਸ ਨੂੰ ਅਸੀਂ ਆਪਣੇ ਸ਼ੌਂਕ ਲਈ ਰੱਖਿਆ ਹੈ। ਉਹਨਾ ਇਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਅੱਜ ਪਰਮਵੀਰ ਘੋੜੇ ਦਾ ਮਾਲਿਕ ਅਤੇ ਘੋੜਾ ਪ੍ਰੇਮੀ ਸ਼ੇਖ ਮੁਹੰਮਦ ਨਦੀਮ ਨੇ ਇਸ ਨੂੰ ਖ੍ਰੀਦਣ ਲਈ ਇਸ ਦੀ ਕੀਮਤ 5 ਕਰੋੜ ਰੁਪੈ ਤੱਕ ਲਗਾ ਦਿੱਤੀ ਪਰ ਅਸੀਂ ਇਸ ਨੂੰ ਵੇਚਣਾ ਨਹੀ ਹੈ।

Published by:Ashish Sharma
First published:

Tags: Faridkot