ਲੁਧਿਆਣਾ 'ਚ ਚਾਰ ਹਜ਼ਾਰ ਨਸ਼ੀਲੀ ਗੋਲੀਆਂ ਸਮੇਤ ਸੈਲੂਨ ਚਾਲਕ ਕਾਬੂ

News18 Punjabi | News18 Punjab
Updated: February 19, 2021, 5:10 PM IST
share image
ਲੁਧਿਆਣਾ 'ਚ ਚਾਰ ਹਜ਼ਾਰ ਨਸ਼ੀਲੀ ਗੋਲੀਆਂ ਸਮੇਤ ਸੈਲੂਨ ਚਾਲਕ ਕਾਬੂ
ਏਡੀਸੀਪੀ ਲੁਧਿਆਣਾ ਸਮੀਰ ਵਰਮਾ

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਵਿਅਕਤੀ 'ਤੇ ਪਹਿਲਾਂ ਵੀ ਕਈ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ।

  • Share this:
  • Facebook share img
  • Twitter share img
  • Linkedin share img
Jasbir Singh
ਲੁਧਿਆਣਾ ਪੁਲੀਸ ਨੇ ਨਸ਼ੀਲੀਆਂ ਗੋਲੀਆਂ ਦੀ ਤਸਕਰੀ ਕਰਨ ਦੇ ਦੋਸ਼ ਹੇਠ ਇਕ ਸੈਲੂਨ ਦੇ ਮਾਲਕ ਨੂੰ ਕਾਬੂ ਕੀਤਾ ਹੈ। ਪੁਲੀਸ ਨੂੰ ਵਿਅਕਤੀ ਦੇ ਕਬਜ਼ੇ ਚੋਂ 4 ਹਜ਼ਾਰ ਦੇ ਕਰੀਬ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ ਹਨ। ਫੜੇ ਗਏ ਵਿਅਕਤੀ ਦੀ ਪਛਾਣ ਰਾਜ ਕੁਮਾਰ ਦੇ ਰੂਪ ਵਿਚ ਹੋਈ ਹੈ, ਜੋ ਕਿ ਲੁਧਿਆਣਾ ਦੇ ਹੈਬੋਵਾਲ ਦੇ ਗੋਪਾਲ ਨਗਰ ਦਾ ਰਹਿਣ ਵਾਲਾ ਹੈ।

ਪ੍ਰੈੱਸ ਕਾਨਫਰੰਸ ਦੇ ਦੌਰਾਨ ਪੁਲੀਸ ਅਧਿਕਾਰੀ ਸਮੀਰ ਵਰਮਾ ਏਡੀਸੀਪੀ ਲੁਧਿਆਣਾ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਰਾਜ ਕੁਮਾਰ ਨਾਮਕ ਸੈਲੂਨ ਚਾਲਕ ਨੂੰ ਨਸ਼ੀਲੀ ਗੋਲੀਆਂ ਸਹਿਤ ਕਾਬੂ ਕੀਤਾ ਹੈ। ਆਰੋਪੀ ਦੇ ਕਬਜ਼ੇ ਚੋਂ ਉਨ੍ਹਾਂ ਨੂੰ 4 ਹਜ਼ਾਰ ਦੇ ਕਰੀਬ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਖਿਲਾਫ  ਪਹਿਲਾਂ ਵੀ ਕਈ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ। ਜਿਸ ਤੋਂ ਉਹ ਅੱਗੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਨਸ਼ੀਲੀ ਗੋਲੀਆਂ ਕਿੱਥੋਂ ਲਿਆਂਦਾ ਸੀ ਅਤੇ ਕਿਸ-ਕਿਸ ਨੂੰ ਸਪਲਾਈ ਕਰਦਾ ਸੀ।
Published by: Ashish Sharma
First published: February 19, 2021, 5:06 PM IST
ਹੋਰ ਪੜ੍ਹੋ
ਅਗਲੀ ਖ਼ਬਰ